ਡਾ. ਗੁਰਨਾਮ ਸਿੰਘ ਦਾ ਗੁਰਮਤਿ ਸੰਗੀਤ ‘ਚ ਪਾਏ ਯੋਗਦਾਨ ਬਦਲੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਾਨ ਅੱਜ

ਰਾਸ਼ਟਰਪਤੀ ਕੋਵਿੰਦ ਕਰਨਗੇ ਰਾਸ਼ਟਪਤੀ ਭਵਨ ‘ਚ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਫਰਵਰੀ:
ਵਿਸ਼ਵ ਭਰ ਦੇ ਪੰਜਾਬੀਆਂ ਅਤੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੫ਕਾਸ਼ ਪੁਰਬ ਦੇ ਅਵਸਰ ‘ਤੇ ਗੁਰਮਤਿ ਸੰਗੀਤਾਚਾਰੀਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਦੇ ਮੁਖੀ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਸ੫੍ਰੀ ਰਾਮ ਨਾਥ ਕੋਵਿੰਦ ਵਲੋਂ ੧ਗੁਰਮਿਤ ਸੰਗੀਤ ਦੇ ਖੇਤਰ ਵਿੱਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਵਿਖੇ ਸੰਗੀਤ ਨਾਟਕ ਅਕੈਡਮੀ ਐਵਾਰਡ ਨਾਲ ਸਨਮਿਨਤ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਵੱਲੋਂ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿੱਚ ਕਾਰਜਸ਼ੀਲ ਪ੫੍ਰਮੁੱਖ ਸ਼ਖ਼ਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਿਨਤ ਕਰਦੀ ਹੈ।
ਡਾ. ਗੁਰਨਾਮ ਸਿੰਘ ਨੇ ਸ੫੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਣ ਰਾਗਾਂ ਉਤੇ ਕਈ ਵਰ੍ਹਿ੭ਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿੱਚ ਪਹਿਲੀ ਵਾਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿੱਚ ਇਨ੍ਹਾਂ ਦੀਆਂ ਕਈ ਵਾਰ ਰਿਕਾਰਿਡੰਗਜ਼ ਕਰਵਾਈਆਂ। ਡਾ. ਸਿੰਘ ਨੇ ਗੁਰਮਿਤ ਸੰਗੀਤ ਨੂੰ ਅਕਾਦਿਮਕ ਵਿਸ਼ੇ ਵਜ੧ੋਂ ਆਪਣੀ ਖੋਜ, ਅਧਿਐਨ ਅਤੇ ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਵਿੱਚ ਲਾਗੂ ਕਰਵਾਇਆ।
ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਤੇ 200 ਤ੧ੋਂ ਵੱਧ ਖੋਜ ਆਰਟੀਕਲਜ਼ ਲਿਖੇ ਹਨ, ਜਿਨ੍ਹਾਂ੭ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਿਸਟੀਆਂ ਤੇ ਪ੍ਰ੫ਕਾਸ਼ਨਾਵਾਂ ਨੇ ਪਬਲਿਸ਼ ਕੀਤਾ ਹੈ।ਇਨ੍ਹਾਂ ਵਿਸ਼ੇਸ਼ ਕਾਰਜਾਂ ਵਿੱਚ ੧ਯੂ.ਜੀ.ਸੀ. ਪ੫ੋਜੈਕਟ ਲਈ 09 ਵੀਡੀਓ ਲੈਕਚਰ, 26 ਆਡੀਓ ਰਿਕਾਰਿਡੰਗਜ਼, 04 ਵੀਡੀਓ ਰਿਕਾਰਿਡੰਗਜ਼, 05 ਡਾਕੂਮંਟਰੀ ਫ਼ਿਲਮਾਂ, 06 ਸਿਗਨੇਚਰ ਟਿਊਨਜ਼ ਆਦਿ ਤਿਆਰ ਕਰਨਾ ਪ੫੍ਰਮੁੱਖ ਹਨ।
ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰ੫ੀ ਗੁਰੂ ਗ੫੍ਰੰਥ ਸਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਇਨ੍ਹਾਂ ਦਾ ਖੋਜ ਸਬੰਧੀਂ ਵਿਸ਼ਵ ਪੱਧਰ ‘ਤੇ ਅਕਾਦਿਮਕ ਤੇ ਖੋਜ ਦੇ ਖੇਤਰਾਂ ਵਿੱਚ ਇਕ ਨਿਵੇਕਲਾ ਯੋਗਦਾਨ ਰਿਹਾ ਹੈ। 21ਵੀਂ ਸਦੀ ਵਿੱਚ ਡਾ. ਗੁਰਨਾਮ ਸਿੰਘ ਦੁਆਰਾ ਸ੍ਰ੫ੀ ਦਰਬਾਰ ਸਾਹਿਬ, ਅੰਮ੍ਰਿ੫ਤਸਰ ਵਿਖੇ ਤੰਤੀ ਸਾਜ਼ ਦੀ ਪੁਨਰ ਸੁਰਜੀਤੀ ਹਿੰਤ ਪਾਏ ਯੋਗਦਾਨ ਨੂੰ ਵਿਸ਼ਵ ਭਰ ਵਿੱਚ ਸਲਾਹਿਆ ਗਿਆ ਹੈ।
ਡਾ. ਗੁਰਨਾਮ ਸਿੰਘ ਦੇ ਵਿਦਿਆਰਥੀ ਦੇਸ਼ਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੇ ਹੋਰ ਸੰਗੀਤ ਅਦਾਰਿਆਂ ਵਿੱਚ ਬਤੌਰ ਡੀਨ, ਪ੍ਰ੫ੋਫੈਸਰ, ਅਧਿਆਪਕ, ਗਾਇਕ, ਕੀਰਤਨਕਾਰ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਕਾਰਜਸ਼ੀਲ ਹਨ।
ਡਾ. ਗੁਰਨਾਮ ਸਿੰਘ ਨੂੰ ਪੰਜਾਬ ਸਰਕਾਰ, ਸ਼੍ਰ੫ੋਮਣੀ ਗੁਰਦੁਆਰਾ ਪ੫੍ਰਬੰਧਕ ਕਮੇਟੀ, ਹਰਿਵਲੱਭ ਸੰਗੀਤ ਸਭਾ ਜਲੰਧਰ੫ ਅਤੇ ਕਈ ਹੋਰ ਪ੍ਰ੫ਮੁੱਖ ਸੰਸਥਾਵਾਂ ਵਲੋਂ੧ ਐਵਾਰਡ ਅਤੇ ਸਨਮਾਨ ਨਾਲ ਸਨਮਿਨਤ ਕੀਤਾ ਜਾ ਚੁੱਕਾ ਹੈ। ਡਾ. ਗੁਰਨਾਮ ਸਿੰਘ ਗੁਰੂ ਨਾਨਕ ਦੇਵ ਯੂਨੀਵਰਿਸਟੀ ਤੇ ਪੰਜਾਬੀ ਯੂਨੀਵਰਿਸਟੀ ਦੇ ਸੰਗੀਤ ਵਿਭਾਗ ਦੇ ਮੁਖੀ ਤੋਂ ੧ਇਲਾਵਾ ਹਾਫਸਟਰਾ ਯੂਨੀਵਰਿਸਟੀ, ਯੂ.ਐਸ.ਏ. ਦੇ ਵਿਜਟਿੰਗ ਸਕਾਲਰ, ਫੈਕਲਟੀ ਡੀਨ, ਡੀਨ ਅਲੂਮਨੀ, ਡੀਨ ਰਿਸਰਚ, ਡੀਨ ਅਕਾਦਿਮਕ ਦੇ ਉਚ ਅਹਿਦਆਂ ਤੋਂ ੧ਇਲਾਵਾ ਅਕਾਦਿਮਕ ਕ੨ੌਂਸਲ, ਸੈਨੇਟ, ਸਿੰਡੀਕੇਟ ਮੈਂંਬਰ ਵੀ ਰਹੇ।
ਡਾ. ਗੁਰਨਾਮ ਸਿੰਘ ਨੇ ੧ਪੰਜਾਬੀ ਯੂਨੀਵਰਿਸਟੀ ਵਿਖੇ ਗੁਰਮਿਤ ਸੰਗੀਤ ਚੇਅਰ, ਗੁਰਮਿਤ ਸੰਗੀਤ ਵਿਭਾਗ, ਗੁਰਮਿਤ ਸੰਗੀਤ ਭਵਨ, ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ, ਭਾਈ ਰਣਧੀਰ ਸਿੰਘ ਆਨ ਲਾਈਨ ਗੁਰਮਿਤ ਸੰਗੀਤ ਲਾਇਬਰੇਰੀ, ਗੁਰਮਿਤ ਗਿਆਨ ਆਨ ਲਾਈਨ ਸਟੱਡੀ ਸੈਂંਟਰ, ਭਾਈ ਸਾਹਿਬ ਭਾਈ ਜੁਆਲਾ ਸਿੰਘ ਰਾਗੀ ਆਡੀਟੋਰੀਅਮ ਅਤੇ ਰਾਗ ਰਤਨ ਆਰਟ ਗੈਲਰੀ ਦੀ ਸਥਾਪਨਾ ਕੀਤੀ ਹੈ।
ਡਾ. ਸਿੰਘ ਨੇ ਭਾਰਤ ਅਤੇ ਵਿਦੇਸ਼ ਵਿਖੇ ਪ੍ਰ੫ਿਸੱਧ ਸੰਗੀਤ ਕਾਨਫ਼ਰੰਸਾਂ ਅਤੇ ਗੁਰਮਿਤ ਸੰਗੀਤ ਰਾਗ ਦਰਬਾਰਾਂ ਵਿਚ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਹਨ।ਦੇਸ਼ਾਂ-ਵਿਦੇਸ਼ਾਂ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਰਗਰਮ ਮંੈਂਬਰ ਡਾ. ਗੁਰਨਾਮ ਸਿੰਘ ਨੂੰ ਸੰਗੀਤ ਅਤੇ ਗੁਰਮਿਤ ਸੰਗੀਤ ਦੇ ਖੇਤਰ ਵਿੱਚ ਰੋਲ ਮਾਡਲ ਸਵੀਕਿਰਆ ਜਾ ਰਿਹਾ ਹੈ। ਮਿਤੀ 6 ਫਰਵਰੀ ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਇਨ੍ਹਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …