
ਡਾ. ਗੁਰਪ੍ਰੀਤ ਸਿੰਘ ਬਬਰਾ ਨੇ ਬਿਮਾਰ ਹੋ ਰਹੇ ਲੋਕਾਂ ਨੂੰ ਕੀਤਾ ਜਾਗਰੂਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਪਿਛਲੇ ਸਮੇਂ ਦੌਰਾਨ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਐੱਸ.ਏ.ਐੱਸ ਨਗਰ ਦੇ ਡਾਕਟਰ ਗੁਰਪ੍ਰੀਤ ਸਿੰਘ ਬਬਰਾ (ਐਮਬੀਬੀਐਸ,ਐਮਡੀ ਜਨਰਲ ਮੈਡੀਸਨ) ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸਰਦੀ ਦੌਰਾਨ ਅਚਾਨਕ ਬੀਮਾਰ ਹੋ ਰਹੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਐੱਸਏ ਐੱਸ ਨਗਰ ਦੇ ਸੈਕਟਰ-71 ਸਥਿਤ ਆਈਵੀਵਾਈ ਹਸਪਤਾਲ ਅਤੇ ਫੇਜ਼-3ਬੀ1 ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡਾ. ਗੁਰਪ੍ਰੀਤ ਸਿੰਘ ਬਬਰਾ ਨੇ ਕਿਹਾ ਕਿ ਬੀਤੇ ਕੁਝ ਦਿਨ ਤੋਂ ਲਗਾਤਾਰ ਪੈ ਰਹੀ ਸਰਦੀ ਕਰਕੇ ਲੋਕਾਂ ਨੂੰ ਸਰਦੀ, ਜੂਕਾਮ, ਅੱਖਾਂ ’ਚੋਂ ਪਾਣੀ ਅਤੇ ਖਾਸ਼ੀ ਦੀ ਸ਼ਿਕਾਇਤ ਆਦਿ ਦੀ ਬੀਮਾਰੀ ਆਦਿ ਹੋ ਰਹੀ ਹੈ। ਜਿਸ ਦੇ ਚਲਦਿਆਂ ਮਰੀਜ਼ ਦਾ ਆਪਣੇ ਪਰਿਵਾਰ ਵਿੱਚ ਵੀ ਇਹ ਵਾਇਰਲ ਬੜੀ ਛੇਤੀ ਫੈਲ ਜਾਂਦਾ ਹੈ ਅਤੇ ਦੂਜੇ ਵੀ ਬੀਮਾਰ ਹੋ ਰਹੇ ਹਨ। ਇਸ ਬੀਮਾਰੀ ਦੇ ਬਚਾਅ ਅਤੇ ਹੱਲ ਦੱਸਦੇ ਹੋਏ ਡਾ. ਗੁਰਪ੍ਰੀਤ ਸਿੰਘ ਬਬਰਾ ਨੇ ਕਿਹਾ ਕਿ ਉਬਲੇ ਹੋਏ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਬਾਹਰ ਜਾਣ ਵੇਲੇ ਸਿਰ ਆਦਿ ਨੂੰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਤਾਂ ਜੋ ਇਸ ਵਾਇਰਲ ਤੋਂ ਬਚਿਆ ਜਾ ਸਕੇ।