ਡਾ. ਜਸਵੰਤ ਸਿੰਘ ਪੀਸੀਐਮਐਸ ਸਪੈਸਲਿਸਟ ਡਾਕਟਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਡਾ: ਜਸਵੰਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ। ਜ਼ਿਲ੍ਹਾ ਐੱਸ.ਏ. ਐੱਸ. ਨਗਰ ਦੇ ਈ.ਐਸ.ਆਈ. ਹਸਪਤਾਲ ਅਤੇ ਡਾਇਰੈਕਟਰ ਹੈਲਥ ਸਰਵਿਸਿਜ਼ ਸੈਕਟਰ-34 ਚੰਡੀਗੜ੍ਹ ਸਮੇਤ ਐਮ. ਐਲ. ਏ ਹੋਸਟਲ, ਖਰੜ, ਡੇਰਾਬੱਸੀ, ਬਨੂੰੜ, ਲਾਲੜੂ, ਕੁਰਾਲੀ, ਢਕੌਲੀ, ਘੜੂੰਆਂ ਤੇ ਬੂਥਗੜ੍ਹ ਦੇ ਡਾਕਟਰਾਂ ਦੀ ਹਾਜ਼ਰੀ ’ਚ ਹੋਈ ਇਸ ਚੋਣ ਪ੍ਰਕਿਰਿਆ ਦੀ ਦੇਖਰੇਖ ਲੁਧਿਆਣਾ ਦੇ ਡਾ: ਜਗਜੀਤ ਸਿੰਘ, ਹਲਵਾਰਾ ਦੇ ਡਾ: ਮਨਜੀਤ ਸਿੰਘ, ਡਾ: ਅਸ਼ੋਕ ਕੁਮਾਰ ਭੋਟ ਜਲੰਧਰ ਜੋ ਕਿ ਸੂਬੇ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਜ਼ਿਲ੍ਹਾ ਜਲੰਧਰ ਦੇ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਹਨ, ਨੇ ਕੀਤੀ।
ਇਸ ਮੌਕੇ ਸਰਬਸੰਮਤੀ ਨਾਲ ਡਾ: ਜਸਵੰਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਡਾ: ਜਗਦੀਸ਼ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਈ. ਐਸ. ਆਈ. ਹਸਪਤਾਲ ਨੂੰ ਜਨਰਲ ਸਕੱਤਰ, ਡਾ: ਐਚ. ਐਸ. ਚੀਮਾ ਡੇਰਾਬੱਸੀ ਤੇ ਡਾ: ਅਨੁਰਾਗ ਵਸ਼ਿਸ਼ਟ ਨੂੰ ਮੀਤ ਪ੍ਰਧਾਨ, ਡਾ: ਰਾਕੇਸ਼ ਕੁਮਾਰ ਨੂੰ ਪ੍ਰੈਸ ਸਕੱਤਰ, ਡਾ: ਮੋਹਿਤ ਨੂੰ ਵਿੱਤ ਸਕੱਤਰ, ਡਾ: ਤਮੰਨਾ ਤੇ ਡਾ: ਨੀਨਾ ਗਰਗ ਨੂੰ ਸੰਯੁਕਤ ਸਕੱਤਰ, ਡਾ: ਤਰਸੇਮ ਸਿੰਘ ਤੇ ਡਾ: ਰਵਲੀਨ ਕੌਰ ਨੂੰ ਜੁਆਇੰਟ ਸੈਕਟਰੀ, ਡਾ: ਭੁਪਿੰਦਰ ਸਿੰਘ ਤੇ ਡਾ: ਗੁਰਚਰਨ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਡਾ: ਓਮਰਾਜ ਗੋਲਡੀ ਨੂੰ ਐਸੋਸੀਏਸ਼ਨ ਦਾ ਪੈਟਰਨ ਥਾਪਿਆ ਗਿਆ, ਜਦਕਿ ਡਾ: ਸੰਜੀਵ ਕੰਬੋਜ, ਡਾ: ਸੰਦੀਪ ਸਿੰਘ, ਡਾ: ਰੇਨੂਕਾ ਜਿੰਦਲ, ਡਾ: ਹਰਪ੍ਰੀਤ ਕੌਰ, ਡਾ: ਰਾਜੇਸ਼ ਕੁਮਾਰ, ਡਾ: ਸੀ. ਪੀ. ਸਿੰਘ ਤੇ ਡਾ: ਹਿੰਮਤ ਮੋਹਨ ਸਿੰਘ ਨੂੰ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਚੁਣਿਆ ਗਿਆ। ਇਸ ਮੌਕੇ ਡਾ: ਰਜਿੰਦਰ ਸਿੰਘ ਅਤੇ ਡਾ: ਨਵਤੇਜਪਾਲ ਸਿੰਘ ਵੱਲੋਂ ਇਸ ਚੋਣ ’ਚ ਹਿੱਸਾ ਲੈਣ ਵਾਲੇ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਗ੍ਰਿਫ਼ਤਾਰ ਬੀਡੀਪੀਓ ਧਨਵੰਤ ਸਿੰਘ ਦੀ ਭਾਲ ਵਿ…