Share on Facebook Share on Twitter Share on Google+ Share on Pinterest Share on Linkedin ਡਾ. ਐਮ ਐਸ ਰੰਧਾਵਾ ਯਾਦਗਾਰੀ ਕਲਾ ਤੇ ਸਾਹਿਤ ਮੇਲਾ ਯਾਦਗਾਰੀ ਹੋ ਨਿੱਬੜਿਆ ਪ੍ਰੋਫੈਸਰ ਬੀ ਐੱਨ ਗੋਸਵਾਮੀ ਦੀ ਭਾਰਤੀ ਚਿੱਤਰਕਲਾ ਬਾਬਤ ਪੇਸ਼ਕਾਰੀ ਨੇ ਕਲਾ ਪ੍ਰੇਮੀਆਂ ਦਾ ਮਨ ਮੋਹਿਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਫਰਵਰੀ: ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਏ ਜਾ ਰਹੇ ਡਾ. ਐਮ ਐਸ ਰੰਧਾਵਾ ਯਾਦਗਾਰੀ ਕਲਾ ਅਤੇ ਸਾਹਿਤ ਮੇਲੇ 2018 (2 ਫਰਵਰੀ ਤੋਂ 8 ਫਰਵਰੀ ) ਦੌਰਾਨ ਅੱਜ ਪ੍ਰੋਫੈਸਰ ਬੀ ਐੱਨ ਗੋਸਵਾਮੀ ਦੁਆਰਾ ਡਾ. ਐਮ ਐਸ ਰੰਧਾਵਾ ਯਾਦਗਾਰੀ ਭਾਸ਼ਣ ਅਤੇ ਆਡੀਓ ਵਿਜ਼ੂਅਲ ਪੇਸ਼ਕਾਰੀ-ਭਾਰਤੀ ਚਿੱਤਰਕਲਾ ਵਿਚ ਸਮੇਂ ਦੇ ਪਹਿਲੂ : ਕਾਲ, ਸਮਯ, ਵਕਤ- ਦਿੱਤੀ ਗਈ ਜਿਸਨੇ ਕਲਾ ਪ੍ਰੇਮੀਆਂ ਦਾ ਮਨ ਮੋਹ ਲਿਆ। ਪੰਜਾਬ ਕਲਾ ਭਵਨ, ਸੈਕਟਰ 16 ਵਿਖੇ ਕਰਵਾਏ ਜਾ ਰਹੇ ਇਸ ਮੇਲੇ ਦੌਰਾਨ ਪ੍ਰੋਫੈਸਰ ਗੋਸਵਾਮੀ ਨੂੰ ਪੰਜਾਬ ਗੌਰਵ ਸਨਮਾਨ ਨਾਲ ਨਵਾਜ਼ਿਆ ਵੀ ਗਿਆ। ਇਸ ਮੌਕੇ ਖਾਸ ਕਰਕੇ ਸਜਾਇਆ ਗਿਆ ਪੰਜਾਬ ਕਲਾ ਭਵਨ ਦਾ ਵੇਹੜਾ ਸਰੋਤਿਆਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਸ੍ਰੀ ਗੋਸਵਾਮੀ ਦਾ ਭਾਸ਼ਣ ਮਿਨੀਏਚਰ ਚਿੱਤਰਾਂ ਦੀ ਪ੍ਰੋਜੇਕਸ਼ਨ ਨਾਲ ਹੋਰ ਵੀ ਪ੍ਰਭਾਵਸ਼ਾਲੀ ਰੰਗ ਅਖਤਿਆਰ ਕਰ ਗਿਆ ਅਤੇ ਕਲਾ ਪ੍ਰੇਮੀਆਂ ਨੇ ਇਸਦਾ ਖੂਬ ਆਨੰਦ ਮਾਣਿਆ। ਇਸ ਮੌਕੇ ਪ੍ਰੋ. ਗੋਸਵਾਮੀ ਨੇ ਪੁਰਾਤਨ ਸਮਿਆਂ ਦੇ ਭਾਰਤੀ ਚਿੱਤਰਕਾਰਾਂ ਦੀ ‘ਸਮੇਂ’ ਨੂੰ ਪ੍ਰਗਟ ਕਰਨ ਦੀ ਤਕਨੀਕ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ’ਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਅਤੇ ੳÎੱੁਘੇ ਕਲਾਕਾਰ ਦੀਵਾਨ ਮੰਨਾ ਨੇ ਪ੍ਰੋਫੈਸਰ ਗੋਸਵਾਮੀ ਬਾਰੇ ਦੱਸਿਆ ਕਿ ਪਿਛਲੀ ਸਦੀ ਵਿਚ ਆਨੰਦ ਕੁਮਾਰਸਵਾਮੀ ਤੋਂ ਬਾਅਦ ਪ੍ਰੋਫੈਸਰ ਗੋਸਵਾਮੀ ਹੀ ਅਜਿਹੇ ਵਿਦਵਾਨ ਹਨ ਜਿਨ੍ਹਾਂ ਦੇ ਕਲਾ ਇਤਿਹਾਸ ਵਿਚ ਪਾਏ ਯੋਗਦਾਨ ਨੂੰ ਪੂਰੀ ਦੁਨੀਆਂ ਅੰਦਰ ਆਦਰ ਅਤੇ ਮਾਣ ਨਾਲ ਦੇਖਿਆ ਜਾਂਦਾ ਹੈ। ਸ੍ਰੀ ਗੋਸਵਾਮੀ ਨੇ ਭਾਰਤੀ ਕਲਾ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਨਾਲ ਲਿਖੇ ਆਪਣੇ ਲੇਖਾਂ ਰਾਹੀਂ ਭਾਰਤੀ ਕਲਾਕਾਰਾਂ ਦਾ ਰੁਤਬਾ ਪੂਰੇ ਸੰਸਾਰ ਵਿਚ ਉÎੱਚਾ ਕਰਵਾਇਆ ਹੈ ਅਤੇ ਉਨ੍ਹਾਂ ਦੀ ਵੱਖਰੀ ਪਹਿਚਾਣ ਬਣਾਉਣ ਵਿਚ ਮਦਦ ਕੀਤੀ ਹੈ। ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ੳੱੁਘੇ ਕਵੀ ਡਾ. ਸੁਰਜੀਤ ਪਾਤਰ ਨੇ ਪ੍ਰੋਫੈਸਰ ਗੋਸਵਾਮੀ ਨੂੰ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਸਨਮਾਨ ਨਾਲ ਸਨਮਾਨਤ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ ਪ੍ਰੋਫੈਸਰ ਗੋਸਵਾਮੀ ਇਸ ਵੇਲੇ ਭਾਰਤ ਦੇ ਸਭ ਤੋਂ ਮਸ਼ਹੂਰ ਕਲਾ ਇਤਿਹਾਸਕਾਰ ਹਨ ਅਤੇ ਕਲਾ ਇਤਿਹਾਸ ਦੇ ਖੇਤਰ ਵਿਚ ਉਨ੍ਹਾਂ ਨੇ ਮੌਲਿਕ ਖੋਜ ਲਈ ਵਿਦਵਾਨਾਂ ਦੀਆਂ ਅਨੇਕਾਂ ਪੀੜ੍ਹੀਆਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਸ ਸਮੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਲਾ ਇਤਿਹਾਸ ਦੇ ਪ੍ਰੋਫੈਸਰ ਐਮੀਰੇਟਸ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੂੰ ਪਦਮ ਸ਼੍ਰੀ , ਪਦਮ ਭੂਸ਼ਣ , ਟੈਗੋਰ ਨੈਸ਼ਨਲ ਫੈਲੋਸ਼ਿਪ ਅਤੇ ਹੋਰ ਅਨੇਕਾਂ ਸਨਮਾਨਾਂ ਨਾਲ ਨਵਾਜ਼ਿਆ ਜਾ ਚੁੱਕਿਆ ਹੈ। ਉਹ ਭਾਰਤੀ ਕਲਾ ਅਤੇ ਸੱਭਿਆਚਾਰ ਬਾਰੇ 25 ਤੋਂ ਵੱਧ ਕਿਤਾਬਾਂ ਰਚ ਚੁੱਕੇ ਹਨ। ਇਸ ਮੌਕੇ ਰੰਗ ਮੰਚ ਦੀ ਨਿਰਦੇਸ਼ਕ ਨੀਲਮ ਮਾਨ ਸਿੰਘ ਚੌਧਰੀ ਤੋਂ ਇਲਾਵਾ ਕਲਾ, ਸਾਹਿਤ, ਸੰਗੀਤ, ਨਾਟਕ ਅਤੇ ਪ੍ਰਸ਼ਾਸਨ ਦੀਆਂ ਅਹਿਮ ਹਸਤੀਆਂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ