ਡਾ. ਰਿੰਮੀ ਸਿੰਗਲਾ ਨੂੰ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਦੀ ਚੇਅਰਪਰਸਨ ਥਾਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਦੇ ਸੁਪਰ ਸਪੈਸ਼ਲਿਟੀ ਆਈ.ਵੀ.ਵਾਈ ਹਸਪਤਾਲ ਦੇ ਟੈਸਟ ਟਿਊਬ ਬੇਬੀ ਕੇਂਦਰ ਵਿੱਚ ਬਤੌਰ ਡਾਇਰੈਕਟਰ ਕਾਰਜਸ਼ੀਲ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਗਾਂਹਵਧੂ ਸੋਚ ਦੇ ਧਾਰਨੀ ਡਾਕਟਰ ਰਿੰਮੀ ਸਿੰਗਲਾ ਨੂੰ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਦੀ ਚੇਅਰਪਰਸਨ ਚੁਣਿਆ ਗਿਆ। ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਮੁੱਖ ਦਫ਼ਤਰ ਫੇਜ਼-11 ਵਿਖੇ ਹੋਈ ਇਸ ਅਹਿਮ ਮੀਟੰਗ ਦੌਰਾਨ ਡਾ: ਰਿੰਮੀ ਸਿੰਗਲਾ ਤੋਂ ਇਲਾਵਾ ਹੋਰਨਾ ਅਹਿਮ ਅਹੁਦਿਆਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ।
ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਚੀਫ਼ ਸਪੋਕਸਪਰਸਨ ਆਰ ਦੀਪ ਰਮਨ ਨੇ ਦੱਸਿਆ ਕਿ ਚੋਣ ਦੌਰਾਨ ਜਨਰਲ ਸਕੱਤਰ ਮਨਦੀਪ ਕੌਰ ਮਹਿਤਾਬਗੜ੍ਹ, ਵਾਈਸ ਚੇਅਰਪਰਸਨ ਕੁਲਦੀਪ ਕੌਰ ਅਤੇ ਸਰਬਜੀਤ ਕੌਰ, ਸੀਨੀਅਰ ਮੀਤ ਪ੍ਰਧਾਨ ਕੁਮਾਰੀ ਸੋਨੀਆਂ, ਮੀਤ ਪ੍ਰਧਾਨ ਕਰਮਜੀਤ ਕੌਰ ਅਤੇ ਸਿਮਰ ਕਾਲੜਾ, ਸਕੱਤਰ ਮਨਦੀਪ ਕੌਰ ਬੈਂਸ ਜਦੋਂਕਿ ਕੈਸ਼ੀਅਰ ਦੇ ਅਹੁਦੇ ਲਈ ਸਰਬ ਸੰਮਤੀ ਨਾਲ ਮਨਪ੍ਰੀਤ ਕੌਰ ਦੀ ਚੋਣ ਹੋਈ। ਇਸ ਮੌਕੇ ਸੰਸਥਾ ਦੇ ਨਵੇਂ ਚੁਣੇ ਗਏ ਚੇਅਰਪਰਸਨ ਡਾ: ਰਿੰਮੀ ਸਿੰਗਲਾ ਨੇ ਦਿਸ਼ਾ ਦੇ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਅਉਂਦੇ ਦੋ ਸਾਲਾਂ ਦੌਰਾਨ ਦਿਸ਼ਾ ਵੱਲੋਂ ਨਾ ਸਿਰਫ਼ ਪੰਜਾਬ ਸਗੋਂ ਦੇਸ਼ ਦੇ ਹੋਰਨਾ ਸੂਬਿਆਂ ਵਿਚ ਵੀ ਸਮਾਜਿਕ ਅਲਾਮਤਾਂ ਦੇ ਖਿਲਾਫ਼ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰਨਗੇ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਸੰਸਥਾ ਦਾ 13ਵਾਂ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ । ਜਿਸ ਦੇ ਲਈ ਆਉਂਦੇ ਕੁਝ ਦਿਨਾਂ ਵਿਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਸੰਬੰਧੀ ਸੰਸਥਾ ਦੀ ਪਹਿਲੀ ਮੀਟਿੰਗ ਲੁਧਿਆਣਾ ਵਿਖੇ ਰੱਖੀ ਗਈ ਹੈ। ਮੀਟਿੰਗ ਦੌਰਾਨ ਨਵੇਂ ਚੁਣੇ ਗਏ ਚੇਅਰਪਰਸਨ ਡਾ: ਰਿੰਮੀ ਸਿੰਗਲਾ ਨੂੰ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸੰਸਥਾ ਦੀਆਂ ਪਿਛਲੀਆਂ ਸਰਗਰਮੀਆਂ ਸੰਬੰਧੀ ਤਿਆਰ ਕੀਤਾ ਗਿਆ ਕਿਤਾਬਚਾ ਵੀ ਭੇਟ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…