ਗਣਤੰਤਰ ਦਿਵਸ ’ਤੇ ਡਾ: ਰਿੰਮੀ ਸਿੰਗਲਾ ‘ਰਾਸ਼ਟਰੀ ਸਵਰਨਮ ਹਿੰਦ ਐਵਾਰਡ’ ਨਾਲ ਸਨਮਾਨਿਤ

ਬਾਂਝਪਣ ਦਾ ਸ਼ਿਕਾਰ ਮਰੀਜਾਂ ਦਾ ਇਲਾਜ ਕਰਕੇ ਮਿਲਦੀ ਹੈ ਖੁਸ਼ੀ: ਡਾ. ਰਿੰਮੀ ਸਿੰਗਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਸਥਾਨਕ ਆਈ.ਵੀ.ਵਾਈ ਹਸਪਤਾਲ ਦੇ ਇਸਤਰੀ ਰੋਗਾਂ ਦੇ ਮਾਹਿਰ ਡਾ. ਰਿੰਮੀ ਸਿੰਗਲਾ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਰਾਸ਼ਟਰੀ ਸਵਰਨਮ ਹਿੰਦ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਡਾ. ਰਿੰਮੀ ਸਿੰਗਲਾ ਨੇ ਵਿਧਾਨ ਸਭਾ ਦਿੱਲੀ ਦੇ ਸਾਬਕਾ ਸਪੀਕਰ ਐਸ.ਐਮ.ਧੀਰ ਅਤੇ ਵੋਮੈਨ ਪਾਵਰ ਸੋਸਾਇਟੀ ਦੀ ਰਾਸ਼ਟਰੀ ਪ੍ਰਧਾਨ ਮੋਨਿਕਾ ਅਰੋੜਾ ਤੋਂ ਪ੍ਰਾਪਤ ਕੀਤਾ। ਯਾਦ ਰਹੇ ਕਿ ਡਾ. ਰਿੰਮੀ ਸਿੰਗਲਾ ਬਾਂਝਪਣ ਦਾ ਇਲਾਜ ਕਰਨ ਵਿਚ ਇਕ ਪ੍ਰਸਿੱਦ ਨਾਂ ਹੈ। ਪੂਰੇ ਭਾਰਤ ਭਰ ਤੋਂ ਅਨੇਕਾਂ ਹੀ ਜੋੜਿਆਂ ਨੇ ਡਾ: ਰਿੰਮੀ ਸਿੰਗਲਾ ਤੋਂ ਇਲਾਜ ਕਰਵਾਉਣ ਉਪਰੰਤ ਸੰਤਾਂਨ ਸੁੱਖ ਦੀ ਪ੍ਰਾਪਤੀ ਕੀਤੀ ਹੈ। ਹਲੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬ ਦੇ ਤਕਨੀਕੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੰਡੀਅਨ ਆਈਕਾਨਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਸ ਮੌਕੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਪ੍ਰਗਟ ਕਰਦੇ ਹੋਏ ਡਾ: ਰਿੰਮੀ ਸਿੰਗਲਾ ਨੇ ਕਿਹਾ ਕਿ ਉਹ ਆਪ ਇਕ ਅੌਰਤ ਹੈ, ਅਤੇ ਜਦੋਂ ਕੋਈ ਵੀ ਬਾਂਝਪਣ ਦੀ ਸ਼ਿਕਾਰ ਅੌਰਤ ਉਸ ਕੋਲ ਇਲਾਜ ਲਈ ਆਉਂਦੀ ਹੈ ਤਾਂ ਉਸਦਾ ਇਲਾਜ ਕਰਕੇ ਉਸਨੂੰ ਦਿਲੋਂ ਖੁਸ਼ੀ ਮਿਲਦੀ ਹੈ। ਅੱਗੇ ਬੋਲਦੇ ਹੋਏ ਡਾ: ਰਿੰਮੀ ਸਿੰਗਲਾ ਨੇ ਕਿਹਾ ਕਿ ਜਦੋਂ ਵੀ ਕਿਸੇ ਬੇਅੋਲਾਦ ਜੋੜੇ ਨੂੰ ਉਸਦੇ ਇਲਾਜ ਕਰਕੇ ਬੱਚਾ ਮਿਲ ਜਾਂਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਉਸਨੇ ਸੱਚੇ ਸ਼ਬਦਾਂ ਵਿਚ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਇਆ ਹੈ। ਆਈ.ਵੀ.ਵਾਈ ਹਸਪਤਾਲ ਦੇ ਪ੍ਰਬੰਧਕਾਂ ਅਤੇ ਕਰਮਚਾਰੀਆਂ ਨੇ ਵੀ ਡਾ: ਰਿੰਮੀ ਸਿੰਗਲਾ ਨੂੰ ਐਵਾਰਡ ਮਿਲਣ ਤੇ ਖੁਸ਼ੀ ਪ੍ਰਗਟ ਕੀਤੀ।
ਡਾ : ਰਿੰਮੀ ਸਿੰਗਲਾ ਨੂੰ ਐਵਾਰਡ ਦਿੱਤੇ ਜਾਣ ਦੇ ਸੰਬੰਧ ਵਿਚ ਗੱਲ ਕਰਦੇ ਹੋਏ ਵੋਮੈਨ ਪਾਵਰ ਸੋਸਾਇਟੀ ਦੀ ਰਾਸ਼ਟਰੀ ਪ੍ਰਧਾਨ ਮੋਨਿਕਾ ਅਰੋੜਾ ਨੇ। ਕਿਹਾ ਕਿ ਉਨ੍ਹਾਂ ਵੱਲੋਂ ਮਹਿਲਾ ਸੱਸ਼ਕਤੀਕਰਨ ਨੂੰ ਉੱਪਰ ਚੁੱਕਣ ਲਈ ਪਿਛਲੇ ਲੰਬੇ ਸਮੇਂ ਤੋਂ ਇਕ ਮੁਹਿੰਮ ਵਿੰਡੀ ਗਈ ਹੈ। ਜਿਸਦੇ ਅੰਤਰਗੱਤ ਗਣਤੰਤਰ ਦਿਵਸ ਦੇ ਮੌਕੇ ਤੇ ਉਨ੍ਹਾਂ ਦੀ ਸੰਸਥਾ ਵਿਮੈਨ ਪਾਵਰ ਸੋਸਾਇਟੀ ਵੱਲੋਂ ਵੱਖ-ਵੱਖ ਖੇਤਰਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਅੌਰਤਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ

ਕਾਂਗਰਸ ਸਰਕਾਰ ਸਮੇਂ ਸ਼ਹਿਰ ਵਿੱਚ ਆਏ ਵੱਖ-ਵੱਖ ਪ੍ਰਾਜੈਕਟ ‘ਆਪ’ ਦੇ ਏਜੰਡੇ ’ਚੋਂ ਗਾਇਬ ਚੰਨੀ ਸਰਕਾਰ ਸਮੇਂ ਮੁ…