Share on Facebook Share on Twitter Share on Google+ Share on Pinterest Share on Linkedin ਸਰਕਾਰੀ ਹਸਪਤਾਲ ’ਚੋਂ ਡਾ. ਸੰਦੀਪ ਬਾਂਸਲ ਦਾ ਤਬਾਦਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ: ਇੱਥੋਂ ਦੇ ਫੇਜ਼-6 ਵਿੱਚ ਸਥਿਤ ਮੁਹਾਲੀ ਦੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਵਿੱਚ ਤਾਇਨਾਤ ਈਐਨਟੀ ਦੇ ਸਪੈਸ਼ਲਿਸਟ ਅਤੇ ਸਰਜਨ ਡਾਕਟਰ ਸੰਦੀਪ ਬਾਂਸਲ ਦਾ ਸਰਕਾਰੀ ਮਲਟੀ ਸਪੈਸ਼ਲਿਸਟ ਅਤੇ ਜਨਰਲ ਹਸਪਤਾਲ ਸੈਕਟਰ-16, ਚੰਡੀਗੜ੍ਹ ਵਿੱਚ ਤਬਦਾਲਾ (ਆਨ ਡੈਪੂਟੇਸ਼ਨ) ਹੋ ਗਿਆ ਹੈ। ਡਾ. ਬਾਂਸਲ ਪਿੱਛਲੇ 10 ਸਾਲਾਂ ਤੋਂ ਮੁਹਾਲੀ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸੀ। ਜਿਨ੍ਹਾਂ ਨੇ ਆਪਣੀ ਸੂਝਬੂਝ ਸਦਕਾ ਮੈਡੀਕਲ ਦੇ ਖੇਤਰ ਅਤੇ ਇਲਾਕੇ ਵਿੱਚ ਚੰਗੀ ਖਾਸੀ ਪਛਾਣ ਬਣਾ ਲਈ ਸੀ। ਡਾਕਟਰ ਬਾਂਸਲ ਸਮਾਜ ਸੇਵਾ ਦੇ ਕੰਮਾਂ ਵਿੱਚ ਹਰ ਸਮੇਂ ਮੋਹਰੀ ਰਹਿੰਦੇ ਸੀ ਅਤੇ ਹਮੇਸ਼ਾ ਹੀ ਗ਼ਰੀਬ ਲੋੜਵੰਦਾਂ ਮਰੀਜ਼ਾਂ ਦੀ ਸੇਵਾ ਕਰਨ ਨੂੰ ਆਪਣਾ ਧਰਮ ਤੇ ਕਰਮ ਸਮਝਦੇ ਸੀ। ਹੁਣ ਤੱਕ ਉਨ੍ਹਾਂ ਨੂੰ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਭਾਵੇਂ ਡਾ. ਬਾਂਸਲ ਦਾ ਇੱਥੋਂ ਸੈਕਟਰ-16, ਚੰਡੀਗੜ੍ਹ ਦੇ ਹਸਪਤਾਲ ਵਿੱਚ ਤਬਾਦਲਾ ਹੋਣਾ ਬੜੇ ਮਾਣ ਵਾਲੀ ਗੱਲ ਹੈ ਪ੍ਰੰਤੂ ਜ਼ਿਲ੍ਹਾ ਮੁਹਾਲੀ ਦੇ ਲੋਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਾਫੀ ਮਿਸ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ