Share on Facebook Share on Twitter Share on Google+ Share on Pinterest Share on Linkedin ਡਾ. ਸੇਨੂ ਦੁੱਗਲ ਨੂੰ ਮਿਲਿਆ ‘ਬਿਹਤਰੀਨ ਪੀਆਰ ਅਧਿਕਾਰੀ’ ਐਵਾਰਡ, ਕਵਿਕ ਰਿਲੇਸ਼ਨਜ਼ ਬਣੀ ‘ ਬਿਹਤਰੀਨ ਪੀ.ਆਰ ਏਜੰਸੀ’ ਅਤੇ ਪੀਯੂ ਦੇ ਜਯੰਤ ਨਾਰਾਯਣ ਪੇਠਕਰ ਨੂੰ ਮਿਲਿਆ ‘ ਬਿਰਤਰੀਨ ਪੀ.ਆਰ ਟੀਚਰ’ ਦਾ ਐਵਾਰਡ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜਨਵਰੀ: ਲੋਕ ਸੰਪਰਕ ਭਾਈਚਾਰੇ ਵਿਚਕਾਰ ਜਨ ਸੂਚਨਾ ਦੇ ਨਵੇਂ ਰੁਝਾਨਾਂ ਨੂੰ ਹੁਲਾਰਾ ਦੇਣ ਅਤੇ ਨਵੇਂ ਤਕਨੀਕੀ ਵਿਕਾਸ ਦੇ ਪ੍ਰਭਾਵਾਂ ਬਾਰੇ ਪੜਚੌਲ ਕਰਨ ਲਈ ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਫ਼ ਇੰਡੀਆ ਦੇ ਚੰਡੀਗੜ੍ਹ ਚੈਪਟਰ ਵੱਲੋਂ ਅੱਜ ‘ ਨਿਊ ਟਰੈਂਡਜ਼ ਇਨ ਪੀਆਰ’ ਵਿਸ਼ੇ ‘ਤੇ ਆਧਾਰਤ ‘ਪੀਆਰ ਸਿਖਰ ਸੰਮੇਲਨ-2019 ‘ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼੍ਰੀ ਸਮੀਰ ਪਾਲ ਸਰੋ, ਡਾਇਰੈਕਟਰ ਜਨਰਲ, ਸੂਚਨਾ ਤੇ ਲੋਕ ਸੰਪਰਕ ਤੇ ਭਾਸ਼ਾ ਵਿਭਾਗ, ਹਰਿਆਣਾ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ। ਇਸ ਸੰਮੇਲਨ ਦੌਰਾਨ ਸ਼੍ਰੀ ਸਮੀਰ ਪਾਲ ਸਰੋ ਨੇ ਕਿਹਾ ਕਿ ਸੰਚਾਰ ਅਤੇ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਤਕਨੀਕੀ ਵਿਕਾਸ ਹੋਣ ਦੇ ਬਾਵਜੂਦ ਕਿਸੇ ਵੀ ਪੱਖ ਤੋਂ ਰਵਾਇਤੀ ਮੀਡੀਆ ਦੀ ਲੋੜ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਤਕਨੀਕ ਯੁੱਗ ਵਿੱਚ ਸੰਚਾਰ ਨਵੇਂ-ਨਵੇਂ ਰੁਝਾਨਾਂ ਨੇ ਸਮਾਜ ਦੇ ਡੰਘਾ ਅਸਰ ਪਾਇਆ ਹੈ ਅਤੇ ਤੇਜ਼ੀ ਨਾਲ ਸੂਚਨਾ ਪ੍ਰਾਪਤੀ ਦੀ ਸਹੂਲਤ ਪ੍ਰਦਾਨ ਕੀਤੀ ਹੈ। ਇਸ ਤੋਂ ਇਲਾਵਾ ਨਵੀਆਂ ਤਕਨੀਕਾਂ ਤੇ ਖੋਜਾਂ ਦੀ ਆਮਦ ਨਾਲ ਪੀਆਰ ਪੇਸ਼ੇਵਰਾਂ ਨੇ ਵੀ ਅਜੋਕੇ ਯੁੱਗ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਨਵੇਂ ਕੌਸ਼ਲ ਤੇ ਸਮਰੱਥਾ ਨੂੰ ਅਪਣਾਇਆ ਹੈ। ਪੀਆਰ ਦੇ ਖੇਤਰ ਵਿੱਚ ਆ ਰਹੇ ਨਵੇਂ ਰੁਝਾਨਾਂ ‘ਤੇ ਕੇਂਦਰਿਤ ਇਸ ਸਾਰਥਕ ਪੀਆਰ ਸੰਮੇਲਨ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਹਰਿਆਣਾ ਦੇ ਡੀ.ਜੀ, ਪੀ.ਆਰ ਨੇ ਪੀ.ਆਰ.ਐਸ.ਆਈ. ਚੰਡੀਗੜ੍ਹ ਚੈਪਟਰ ਨੂੰ ਅਗਲਾ ਪੀਆਰ ਸਿਖਰ ਸੰਮੇਲਨ ਹਰਿਆਣਾ ਵੱਲੋਂ ਆਯੋਜਤ ਕਰਾਉਣ ਦੀ ਪੇਸ਼ਕਸ਼ ਦਿੱਤੀ। ਉਨ੍ਹਾਂ ਕਿਹਾ ਕਿ ਸਮੱਗਰੀ ਨਿਰਮਾਣ, ਛਵੀ ਉਭਾਰਨ ਅਤੇ ਸੰਕਟ ਪ੍ਰਬੰਧਨ ਕੌਸ਼ਲ ਪੀ.ਆਰ ਦੇ ਮਹੱਤਪੂਰਨ ਥੰਮ ਹਨ ਅਤੇ ਲੋਕ ਸੰਪਰਕ ਪੇਸ਼ੇਵਰਾਂ ਦੀ ਹੋਂਦ ਇਨ੍ਹਾਂ ਅਤਿ ਲੋੜੀਂਦੇ ਹੁਨਰਾਂ ਨਾਲ ਹੀ ਸੰਭਵ ਹੈ। ਇਸ ਮੌਕੇ ਉਨ੍ਹਾਂ ਨੇ ਸੰਕਟ ਪ੍ਰਬੰਧਨ ਦੇ ਨਾਲ ਨਾਲ ਰੋਜ਼-ਮਰਾ ਦੇ ਮਾਮਲਿਆਂ ਵਿੱਚ ਪੀਆਰ ਦੀ ਮਹੱਤਤਾ ਨੂੰ ਦਰਸਾਇਆ ਅਤੇ ਡਿਜੀਟਲ ਸੰਚਾਰ ਤੇ ਸੋਸ਼ਲ ਮੀਡੀਆ ਦੀ ਆਮਦ ਨਾਲ ਪੀਆਰ ਵਿੱਚ ਇੱਕ ਵਿਆਪਕ ਬਦਲਾਅ ਆਉਣ ਦੀ ਗੱਲ ਵੀ ਆਖੀ। ਇਸ ਸਿਖਰ ਸੰਮੇਲਨ ਦੌਰਾਨ, ਡਾ. ਸੇਨੂ ਦੁੱਗਲ, ਵਧੀਕ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਨੂੰ ‘ਬਿਹਤਰੀਨ ਲੋਕ ਸੰਪਰਕ ਅਧਿਕਾਰੀ’ ਦਾ ਐਵਾਰਡ ਦਿੱਤਾ ਗਿਆ। ਕਵਿਕ ਰਿਲੇਸ਼ਨਜ਼ ਪ੍ਰਾਈਵੇਟ ਲਿਮਟਡ ਨੇ ‘ ਬਿਹਤਰੀਨ ਪੀਆਰ ਏਜੰਸੀ’ ਦਾ ਐਵਾਰਡ ਹਾਸਲ ਕੀਤਾ ਜਦਕਿ ਪ੍ਰੋ. ਜਯੰਤ ਨਾਰਾਯਣ ਪੇਠਕਰ, ਲੋਕ ਸੰਪਰਕ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ‘ ਬਿਹਤਰੀਨ ਪੀਆਰ ਟੀਚਰ’ ਐਵਾਰਡ ਨਾਲ ਸਨਮਾਨਿਆ ਗਿਆ। ਇਸ ਮੌਕੇ ਪੀਆਰਐਸਆਈਂ ਚੰਡੀਗੜ੍ਹ ਚੈਪਟਰ ਨੇ ਇੱਕ ਸੋਵੀਨਾਰ ਜਾਰੀ ਕਰਕੇ ਸ੍ਰੀ ਸਮੀਰ ਪਾਲ ਸਰੋ ਨੂੰ ਸਨਮਾਨਿਤ ਵੀ ਕੀਤਾ। ਇਸ ਸੰਮੇਲਨ ਦੌਰਾਨ ਵੱਖ-ਵੱਖ ਵਿਸ਼ਾ ਮਾਹਰਾਂ ਨੇ ਸੋਸ਼ਲ ਮੀਡੀਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਸਾਧਨਾ ‘ਤੇ ਗੰਭੀਰ ਚਰਚਾ ਕੀਤੀ। ਆਪਣੇ ਕੂੰਜੀਵਤ ਭਾਸ਼ਨ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਡਾਇਰੈਕਟਰ ਬੀ.ਡੀ.ਸਰਮਾ ਨੇ ਲੋਕ ਸੰਪਰਕ ਦੇ ਪੁਰਾਣੇ ਤੌਰ ਤਰੀਕਿਆਂ ਅਤੇ ਆਧੁਨਿਕ ਤਕਨੀਕਾਂ ‘ਤੇ ਵਿਸ਼ਲੇਸ਼ਣ ਕਰਦਿਆਂ ਕਿਹਾ ਤਕਨੀਕ ਦੇ ਬਦਲਣ ਨਾਲ ਸਕਿੰਟਾਂ ਵਿਚ ਸੋਸ਼ਲ ਮੀਡੀਆ ਤੇ ਇੰਟਰਨੈਟ ਰਾਹੀਂ ਸੂਚਨਾ ਦਾ ਅਦਾਨ-ਪ੍ਰਦਾਨ ਹੋ ਜਾਂਦਾ ਹੈ। ਉਨ੍ਹਾਂ ਨੇ ਲੋਕ ਸੰਪਰਕ ਨਾਲ ਜੁੜੇ ਅਧਿਕਾਰੀਆਂ ਨੂੰ ਭਵਿੱਖ ਵਿਚ ਆਪਣੀਆਂ ਸੰਸਥਾਵਾਂ ਦੀ ਛਵੀ ਵਧਾਉਣ ਲਈ ਆਖਿਆ ਅਤੇ ਕਿਹਾ ਕਿ ਸਾਲ 2020 ਤੱਕ ਲੋਕ ਸੰਪਰਕ ਖੇਤਰ ਵਿਚ 2 ਲੱਖ ਨੌਕਰੀਆਂ ਹੋਰ ਪੈਦਾ ਹੋਣ ਨਾਲ ਇਹ ਸਨੱਅਤ 2100 ਕਰੋੜ ਦੇ ਸਰਮਾਏ ਵਾਲੀ ਹੋ ਜਾਵੇਗੀ। ਲੋਕ ਸੰਪਰਕ ਸਿਖਰ ਸੰਮੇਲਨ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੀ.ਆਰ.ਐਸ.ਆਈ ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਟੇਟ ਅਵਾਰਡੀ ਨੇ ਕਿਹਾ ਕਿ ਭਵਿੱਖ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਲੋਕ ਸੰਪਰਕ ਦੇ ਕਾਰਜ ਖੇਤਰ ‘ਤੇ ਵੱਡਾ ਅਸਰ ਕਰੇਗੀ । ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਇੰਟਰਨੈਟ ‘ਤੇ ਹਰ ਵਿਅਕਤੀ ਵਲੋਂ ਕੀਤੀ ਜਾਂਦੀ ਕਾਰਵਾਈ ਤੁਰੰਤ ਸੈਂਕੜੇ ਵੈਬਸਾਈਟਾਂ ਕੋਲ ਪਹੁੰਚ ਜਾਂਦੀ ਹੈ, ਜਿਸ ਤੋਂ ਉਹ ਕੰਪਨੀਆਂ ਹਰੇਕ ਸਬੰਧਤ ਵਿਅਕਤੀ ਦੀ ਨਿੱਜਤਾ ਤੱਕ ਪਹੁੰਚ ਬਣਾਉਂਦੀਆਂ ਹਨ। ਸ. ਗਰੇਵਾਲ ਨੇ ਨਵੀਂ ਤਕਨਾਲੋਜੀ ਤੋਂ ਹਾਂ ਪੱਖੀ ਲਾਹਾ ਲੈਣ ਦੀ ਸਲਾਹ ਦਿੰਦਿਆਂ ਹਰ ਵਿਅਕਤੀ ਨੂੰ ਸੂਚਨਾ ਤਕਨੀਕ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਇਸ ਸਿਖਰ ਸੰਮੇਲਨ ਦੇ ਤਕਨੀਕੀ ਸੈਸ਼ਨ ਦੌਰਾਨ ਪੀ.ਆਰ ਏਜੰਸੀ ਦੇ ਮੁੱਖੀ ਪੀ.ਕੇ ਖੁਰਾਨਾ ਨੇ ਕਿਹਾ ਕਿ ਜਿਹੜੇ ਵੀ ਲੋਕ ਸੰਪਰਕ ਕਾਰਕੁੰਨ ਅੰਕੜਿਆਂ ਦੀ ਵਰਤੋਂ ਅਤੇ ਨਵੀਂ ਤਕਨਾਲੋਜੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਨੂੰ ਅਪਨਾਉਣ ਵਿਚ ਦੇਰੀ ਕਰਨਗੇ ਉਹਨਾਂ ਨੂੰ ਕੰਮ ਨਿਪਟਾਉਣ ਵਿਚ ਵੀ ਸਮਾਂ ਲਗੇਗਾ ਅਤੇ ਆਪਣੇ ਖੇਤਰ ਵਿਚ ਪਿਛੇ ਰਹਿ ਜਾਣਗੇ। ਇਸ ਮੌਕੇ ਨਿਯੂਜ-18 ਚੈਨਲ ਦੇ ਸੀਨੀਅਰ ਸੰਪਾਦਕ ਰਿਤੇਸ਼ ਲੱਖੀ ਨੇ ਕਿਹਾ ਕਿ ਇਸੇ ਗੱਲ ਵਿਚ ਹੀ ਬਿਹਤਰੀ ਹੈ ਕਿ ਸੂਚਨਾ ਨੂੰ ਛਿਪਾਉਣ ਦੀ ਥਾਂ ਉਸ ਦਾ ਖੁਲਾਸਾ ਕੀਤਾ ਜਾਣਾ ਚੰਗਾ ਹੈ ਅਤੇ ਪੀ.ਆਰ. ਖੇਤਰ ਵਿਚ ਬਣੇ ਰਹਿਣ ਲਈ ਭਰੋਸੇਯੋਗਤਾ ਅਹਿਮ ਹੈ। ਇਸ ਵਿਚਾਰ ਚਰਚਾ ਦੌਰਾਨ ਪੱਤਰਕਾਰਤਾ ਅਤੇ ਜਨਸੰਚਾਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੁੱਖੀ ਡਾ. ਹੈਪੀ ਜੇਜੀ ਅਤੇ ਪੀ.ਆਰ.ਐਸ.ਆਈ ਉਤਰੀ ਖੇਤਰ ਦੇ ਸਾਬਕਾ ਉਪ ਚੇਅਰਮੈਨ ਵੀ.ਪੀ.ਸ਼ਰਮਾ ਨੇ ਵੀ ਸਿਖਰ ਸੰਮੇਲਨ ਦੇ ਵਿਸ਼ੇ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਪੀ.ਆਰ.ਐਸ.ਆਈ ਚੰਡੀਗੜ੍ਹ ਚੈਪਟਰ ਦੇ ਉਪ ਚੇਅਰਮੈਨ ਆਰ.ਕੇ ਕਪਲਾਸ਼ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਸਟੇਜ ਦਾ ਸੰਚਾਲਨ ਜਨਰਲ ਸਕੱਤਰ ਡਾ. ਜਿੰਮੀ ਕਾਂਸਲ ਅਤੇ ਰਘਬੀਰ ਚੰਦ ਸ਼ਰਮਾ ਵਲੋਂ ਨੇ ਬਾਖੁਬੀ ਨਿਭਾਇਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ