ਡਾ. ਐਸਪੀ ਸਿੰਘ ਓਬਰਾਏ ਵੱਲੋਂ ਪ੍ਰਧਾਨ ਗੁਰਿੰਦਰ ਦੁਆ ਤੇ ਸਕੱਤਰ ਦਇਆ ਸਿੰਘ ਦਾ ਸਨਮਾਨ

ਸਰਬੱਤ ਦਾ ਭਲਾ ਸੰਸਥਾ ਨੇ ਰਾਜਪੁਰਾ ਅੰਦਰ ਸਮਾਜ ਸੇਵੀ ਕੰਮਾਂ ’ਚ ਵਡਮੁੱਲਾ ਯੋਗਦਾਨ ਪਾਇਆ: ਦੁਆ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 5 ਜੂਨ:
ਇੱਥੋਂ ਦੇ ਅਰਬਨ ਸਟੇਟ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਵੱਲੋਂ ਰਾਜਪੁਰਾ ਸੰਸਥਾ ਦੇ ਪ੍ਰਧਾਨ ਗੁਰਿੰਦਰ ਦੁਆ ਅਤੇ ਸਕੱਤਰ ਦਇਆ ਸਿੰਘ ਨੂੰ ਰਾਜਪੁਰਾ ਦੀ ਨਵੀ ਕਾਰਜਕਰਨੀ ਬਣਾਉਣ ਤੇ ਮੈਂਬਰਾਂ ਨੂੰ ਅਹੁਦੇਦਾਰਾਂ ਦੀ ਸਰਟੀਫੀਕੇਟ ਤੇ ਸਿਰਪਾਓ ਨਾਲ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਭਲਾ ਟਰੱਸਟ ਦੇ ਨਵੇਂ ਚੁਣੇ ਪ੍ਰਧਾਨ ਗੁਰਿੰਦਰ ਦੁਆ ਨੇ ਦੱਸਿਆ ਡਾ ਐਸਪੀ ਸਿੰਘ ਓਬਰਾਏ ਵਲੋਂ ਸਰਬੱਤ ਦਾ ਭਲਾ ਰਾਜਪੁਰਾ ਦੇ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।
ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੈਕਟਰੀ ਦਇਆ ਸਿੰਘ, ਕੈਸ਼ੀਅਰ ਦਿਨੇਸ਼ ਕੁਮਾਰ, ਮੁੁੱਖ ਮਹਿੰਦਰ ਸਹਿਗਲ, ਸਲਾਹਕਾਰ ਵਰਿੰਦਰ ਸੂਦ, ਮੀਡੀਆ ਸਲਾਹਕਾਰ ਅਮਰਜੀਤ ਪੰਨੂ, ਮੈਂਬਰ ਸਰਦਾਰ ਸਿੰਘ ਸਚਦੇਵਾ, ਮੈਂਬਰ ਵਿਕਰਮ ਸਿੰਘ, ਮੈਂਬਰ ਡਾ. ਧਨਪੱਤ ਰਾਏ ਨੂੰ ਸਰਬਸੰਮਤੀ ਨਾਲ ਚੁਣ ਕੇ ਸਰਟੀਫ਼ਿਕੇਟ ਦਿੱਤੇ ਗਏ। ਗੁਰਿੰਦਰ ਦੁਆ ਨੇ ਕਿਹਾਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…