ਡਾ. ਕਵਿਤਾ ਸੰਤ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ

ਨਬਜ਼-ਏ-ਪੰਜਾਬ, ਮੁਹਾਲੀ, 12 ਸਤੰਬਰ:
ਇੰਡਸ ਹਸਪਤਾਲ ਸਮੂਹ ਦੇ ਮੁਖੀ ਡਾ. ਸੰਤ ਪ੍ਰਕਾਸ਼ ਸਿੰਘ ਦੀ ਸੁਪਤਨੀ ਡਾ. ਕਵਿੰਤਾ ਸੰਤ ਦੀ ਪਹਿਲੀ ਬਰਸੀ ਮੌਕੇ ਇਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਵਿਰਾਗਮਈ ਕੀਰਤਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਡਾ. ਕਵਿਤਾ ਸੰਤ ਪਿਛਲੇ ਸਾਲ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ ਸਨ ਜੋ ਕਿ ਇਕ ਬਹੁਤ ਹੀ ਵਧੀਆ ਡਾਕਟਰ ਹੋਣ ਦੇ ਨਾਲ-ਨਾਲ ਪਰਿਵਾਰ, ਸਮਾਜ ਅਤੇ ਆਪਣੇ ਸਨੇਹੀਆਂ ਵਿੱਚ ਇਕ ਵਿਸ਼ੇਸ਼ ਸਥਾਨ ਰੱਖਦੇ ਸਨ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਿਚ ਸਾਬਕਾ ਕਮਿਸ਼ਨਰ ਕੁਲਵੀਰ ਸਿੰਘ ਸਿੱਧੂ, ਡਾ. ਰੀਤੀਕਾ ਖੰਨਾ, ਸਰਦਾਰ ਸਿੰਘ ਭਾਟੀਆ ਪ੍ਰਧਾਨ ਗੁਜਰਾ ਵਾਲਾ ਵੈਲਫੇਅਰ ਸੁਸਾਇਟੀ ਨੇ ਡਾ. ਸੰਤ ਪ੍ਰਕਾਸ਼ ਸਿੰਘ ਦੀ ਸੁਪਤਨੀ ਡਾ. ਕਵਿਤਾ ਸੰਤ ਵਲੋਂ ਪਰਿਵਾਰ, ਸਮਾਜ ਅਤੇ ਲੋਕ ਭਲਾਈ ਦੇ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਹੈ ਕਿ ਜੋ ਕਿ ਇੰਡਸ ਪਰਿਵਾਰ ਪੰਜਾਬ, ਹਿਮਾਚਲ ਅਤੇ ਹਰਿਆਣਾ ਦੇ ਮਰੀਜ਼ਾਂ ਨੂੂੰ ਸੇਵਾਵਾਂ ਦੇ ਕੇ ਨਵਾਂ ਜੀਵਨ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ’ਤੇ ਡਾ. ਸੰਤ ਦੇ ਵੱਡੇ ਸਪੁੱਤਰ ਡਾ. ਨਵਤੇਜ ਸਿੰਘ ਨੇ ਆਈ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਜੰਮੂ, ਹੁਸ਼ਿਆਰਪੁਰ, ਜਗਾਧਰੀ, ਕਾਨਪੁਰ, ਨਵੀ ਦਿੱਲੀ, ਫਗਵਾੜਾ, ਫਾਜਿਲਕਾ, ਮੁਕਤਸਰ, ਪਟਿਆਲਾ ਸਮੇਤ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਅੱਜ ਦੀਆਂ ਪ੍ਰਮੁੱਖ ਸ਼ਖੀਸ਼ਅਤਾਂ ਵਿੱਚ ਆਰ.ਐਸ. ਰਾਏ ਜ਼ਿਲ੍ਹਾ ਸੈਸ਼ਨ ਜੱਜ ਮੁਹਾਲੀ, ਲਖਮੀਰ ਸਿੰਘ ਰਾਜਪੂਤ ਡਾਇਰੈਕਟਰ ਟੂਰਿਜ਼ਮ, ਸਾਬਕਾ ਮੇਅਰ ਕੁਲਵੰਤ ਸਿੰਘ, ਫੂਲਰਾਜ ਸਿੰਘ, ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ, ਪਰਮਜੀਤ ਸਿੰਘ ਹੈਪੀ ਕੌਂਸਲਰ, ਸੁਖਜੀਤਪਾਲ ਸਿੰਘ ਡਾਇਰੈਕਟਰ ਸਕੂਲ ਸਿੱਖਿਆ ਬੋਰਡ, ਐਸ.ਪੀ. ਜਤਿੰਦਰ ਸਿੰਘ ਮੁਹਾਲੀ, ਬਾਵਾ ਜਸਵੀਰ ਸਿੰਘ, ਹਰਦੇਵ ਸਿੰਘ, ਰਣਜੀਤ ਸਿੰਘ, ਅਕਵਿੰਦਰ ਸਿੰਘ ਗੌਸਲ, ਆਰ.ਪੀ. ਸ਼ਰਮਾ, ਬਲਜੀਤ ਸਿੰਘ ਬਲੈਕ ਸਟੋਨ ਇੰਡਸਟਰੀ, ਟੀ.ਆਰ. ਚਟਾਨੀ ਸਾਬਕਾ ਚੀਫ ਇੰਜੀਨੀਅਰ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਮੂਹ ਮੈਂਬਰ ਗੁੱਜਰਾਂ ਵਾਲਾ ਵੈਲਫੇਅਰ ਸੁਸਾਇਟੀ, ਸਮੂਹ ਮੈਂਬਰਜ਼ ਵਧਾਵਾ ਬਰਦਰਹੁੱਡ ਸੁਸਾਇਟੀ ਸਮੇਤ ਇੰਡਸ ਪਰਿਵਾਰ ਦੇ ਸਮੂਹ ਡਾਕਟਰਜ਼ ਅਤੇ ਮੁਲਾਜ਼ਮਾਂ ਸਮੇਤ ਹੋਰ ਸੰਗਤ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…