Share on Facebook Share on Twitter Share on Google+ Share on Pinterest Share on Linkedin ਸ਼ੈਮਰਾਕ ਸਕੂਲ ਮੁਹਾਲੀ ਵਿੱਚ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲਿਆਂ ਦਾ ਆਯੋਜਨ ਵਿਦਿਆਰਥੀਆਂ ਨੇ ਸਮਾਜਿਕ ਬੁਰਾਈਆਂ ਤੇ ਕਰਾਰੀ ਸੱਟ ਮਾਰਦੇ ਨਾਟਕ ਖੇਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਈ: ਇੱਥੋਂ ਦੇ ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ-69 ਵਿਚ ਇੰਟਰ ਹਾਊਸ ਨੁੱਕੜ ਨਾਟਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਮਾਜ ਦੀ ਵੱਖ ਵੱਖ ਬੁਰਾਈਆਂ ਤੇ ਕਰਾਰੀ ਸੱਟ ਮਾਰਦੇ ਨੁੱਕੜ ਨਾਟਕਾਂ ਵਿਚ ਵਿਦਿਆਰਥੀਆਂ ਨੇ ਸਮਾਜਿਕ ਚੇਤਨਤਾ ਦਾ ਸੁਨੇਹਾ ਦਿੱਤਾ। ਚਾਰ ਹਾਊਸ ਐਕਸਫੋਰਡ, ਕੈਂਬਰਿਜ, ਹਾਰਵਰਡ ਅਤੇ ਸਟੈਨਫੋਰਡ ਦੇ ਬਾਰਾਂ ਬਾਰਾਂ ਵਿਦਿਆਰਥੀਆਂ ਨੇ ਇਨਾ ਮੁਕਾਬਲਿਆਂ ਵਿਚ ਹਿੱਸਾ ਲਿਆ। ਇਸ ਮੁਕਾਬਲੇ ਦੇ ਜੱਜ ਮਸ਼ਹੂਰ ਗਾਇਕਾ,ਐਕਟਰ ਅਤੇ ਲੇਖਕਾ ਸਤਬੀਰ ਕੌਰ ਅਤੇ ਬਰੇਨ ਪਾਵਰ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਕੋ ਡਾਇਰੈਕਟਰ ਅੰਜਲੀ ਸਿੰਘ ਸਨ। ਸਟੇਜ ’ਤੇ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਨਜ਼ਰ ਆਈ। ਅਖੀਰ ਵਿੱਚ ਸਖ਼ਤ ਮੁਕਾਬਲੇ ਵਿੱਚ ਆਕਸਫੋਰਡ ਹਾਊਸ ਨੇ ਪਹਿਲੀ ਪੁਜ਼ੀਸ਼ਨ ਅਤੇ ਕੈਂਬਰਿਜ ਹਾਊਸ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ। ਆਕਸਫੋਰਡ ਹਾਊਸ ਦੇ ਅੱਠਵੀਂ ਕਲਾਸ ਦੀ ਸੁਜਾਲ ਅਤੇ ਛੇਵੀਂ ਕਲਾਸ ਦੇ ਸਾਰਥਿਕ ਨੂੰ ਬੈੱਸਟ ਐਕਟਰ ਐਲਾਨਿਆ ਗਿਆ। ਮੁਕਾਬਲੇ ਦੇ ਜੱਜ ਸਤਬੀਰ ਕੌਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਪ੍ਰਦਰਸ਼ਨ ਦੀ ਤਾਰੀਫ਼ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਵਿਦਿਆਰਥੀਆਂ ਦੀ ਪੇਸ਼ਕਾਰੀ ਬਹੁਤ ਬਿਹਤਰੀਨ ਰਹੀ। ਜੇਤੂ ਟੀਮ ਲਈ ਚੁਣਿਆਂ ਗਿਆ ਥੀਮ, ਰਚਨਾਤਮਿਕਤਾ, ਮੌਲਿਕਤਾ, ਆਪਸੀ ਤਾਲਮੇਲ, ਅਦਾਕਾਰੀ ਜਿਹੇ ਪੈਰਾਮੀਟਰ ਟੀਮਾਂ ਨੂੰ ਜੇਤੂ ਬਣਾਉਣ ਲਈ ਸਹਾਈ ਰਹੇ। ਸਕੂਲ ਦੇ ਐਮ ਡੀ ਕਰਨ ਬਾਜਵਾ ਅਤੇ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਸਭ ਨੂੰ ਵਧਾਈ ਦਿਤੀ। ਐਮਡੀ ਕਰਨ ਬਾਜਵਾ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਅੰਦਰ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਚੇਤਨਤਾ ਆਉਂਦੀ ਹੈ। ਇਸ ਦੇ ਇਲਾਵਾ ਸਟੇਜ ਤੇ ਕੀਤੀ ਪੇਸ਼ਕਾਰੀ ਉਨ੍ਹਾਂ ਨੂੰ ਅੰਦਰੋਂ ਅੰਦਰ ਇਕ ਮਜ਼ਬੂਤ ਇਨਸਾਨ ਬਣਾਉਂਦੀ ਹੈ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਐਮਡੀ ਕਰਨ ਬਾਜਵਾ ਅਤੇ ਪ੍ਰਿੰਸੀਪਲ ਸੋਹਲ ਨੇ ਇਨਾਮ ਤਕਸੀਮ ਕੀਤੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ