Share on Facebook Share on Twitter Share on Google+ Share on Pinterest Share on Linkedin ਸੜਕ ਹਾਦਸੇ ਵਿੱਚ ਰੇਹੜੀ ਚਾਲਕ ਨੌਜਵਾਨ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ: ਇੱਥੋਂ ਦੇ ਫੇਜ਼-9 ਅਤੇ ਫੇਜ਼-10 ਦੇ ਲਾਲ ਬੱਤੀ ਚੌਕ ਇਕ ਸਕੂਟਰ-ਨੁਮਾ ਰੇਹੜੀ ਨੂੰ ਰੋਡ ਰੋਲਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਰੇਹੜੀ ਚਾਲਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ (24) ਵਾਸੀ ਸੈਕਟਰ-56 (ਚੰਡੀਗੜ੍ਹ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਲੱਗਦੀਆਂ ਹਫ਼ਤਾਵਰੀ ਸਬਜ਼ੀ ਮੰਡੀਆਂ ਵਿੱਚ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਸੀ। ਲੰਘੀ ਦੇਰ ਰਾਤ ਉਹ ਇੱਥੋਂ ਦੇ ਫੇਜ਼-11 ਵਿੱਚ ਲੱਗੀ ਹਫ਼ਤਾਵਰੀ ਸਬਜ਼ੀ ਮੰਡੀ ਵਿੱਚ ਫਾਸਟ ਫੂਡ ਵੇਚਣ ਤੋਂ ਬਾਅਦ ਸਕੂਟਰ-ਨੁਮਾ ਰੇਹੜੀ ’ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਰਸਤੇ ਵਿੱਚ ਸੜਕ ਹਾਦਸਾ ਵਾਪਰ ਗਿਆ। ਸੰਦੀਪ ਕੁਮਾਰ ਨੇ ਆਪਣੇ ਰਿਕਸ਼ਾ ਰੇਹੜੀ ਨਾਲ ਸਕੂਟਰ ਦਾ ਅਗਲਾ ਹਿੱਸਾ ਫਿੱਟ ਕੀਤਾ ਹੋਇਆ ਸੀ। ਜਿਸ ’ਤੇ ਉਹ ਮੰਡੀਆਂ ਵਿੱਚ ਜਾ ਕੇ ਫਾਸਟ ਫੂਡ ਵੇਚਦਾ ਸੀ। ਬੀਤੀ ਰਾਤ ਜਦੋਂ ਉਹ ਫੇਜ਼-9 ਅਤੇ ਫੇਜ਼-10 ਦੇ ਲਾਲ ਬੱਤੀ ਚੌਕ ਨੇੜੇ ਪੁੱਜਾ ਤਾਂ ਰੋਡ ਰੋਲਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪ੍ਰਤੱਖਦਰਸ਼ੀਆਂ ਦੇ ਮੁਤਾਬਕ ਇਹ ਹਾਦਸਾ ਏਨਾ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਸੜਕ ’ਤੇ ਦੂਰ ਦੂਰ ਤੱਕ ਰੇਹੜੀ ਖਿੱਲਰ ਗਈ। ਉਸ ਦਾ ਡੇਢ ਕੁ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਸੱਤ ਕੁ ਮਹੀਨੇ ਦੀ ਬੱਚੀ ਛੱਡ ਗਿਆ ਹੈ। ਰਾਹਗੀਰਾਂ ਨੇ ਤੁਰੰਤ ਪੁਲੀਸ ਕੰਟਰੋਲ ’ਤੇ ਫੋਨ ਕਰਕੇ ਸੜਕ ਹਾਦਸੇ ਬਾਰੇ ਇਤਲਾਹ ਦਿੱਤੀ ਗਈ ਲੇਕਿਨ ਕੋਈ ਪੁਲੀਸ ਕਰਮਚਾਰੀ ਮੌਕੇ ’ਤੇ ਨਹੀਂ ਪੁੱਜਾ। ਕਾਫੀ ਦੇਰ ਬਾਅਦ ਜਾਂਚ ਅਧਿਕਾਰੀ ਉੱਥੇ ਪੁੱਜਾ ਅਤੇ ਲਾਸ਼ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇਸ ਮੌਕੇ ਰਾਹਗੀਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਸਬੰਧੀ ਪੁਲੀਸ ਨੇ ਰੋਡ ਰੋਲਰ ਦੇ ਚਾਲਕ ਗੌਤਮ ਵਾਸੀ ਖਰੜ ਦੇ ਖ਼ਿਲਾਫ਼ ਧਾਰਾ 279 ਅਤੇ 304ਏ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਨੌਜਵਾਨ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ