ਪੀਸੀਆਰ ਦੀ ਗੱਡੀ ਪਲਟੀ, ਚਾਲਕ ਜ਼ਖ਼ਮੀ, 1 ਮੁਲਜ਼ਮ ਕਾਬੂ, ਤਿੰਨ ਫਰਾਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਮੁਹਾਲੀ ਏਅਰਪੋਰਟ ਸੜਕ ’ਤੇ ਮੁਲਜ਼ਮਾਂ ਦੀ ਕਾਰ ਦਾ ਪਿੱਛਾ ਕਰਦਿਆਂ ਪੀਸੀਆਰ ਦੀ ਗੱਡੀ ਪਲਟਣ ਕਾਰਨ ਚਾਲਕ ਜ਼ਖ਼ਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਚਾਰਾਂ ’ਚੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਤਿੰਨ ਰਾਤ ਦੇ ਹਨੇਰੇ ਦਾ ਫਾਇਦਾ ਉੱਠਾ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਵਿਵੇਕ ਕੁਮਾਰ ਵਾਸੀ ਫੇਜ਼-11 ਅਤੇ ਉਸ ਦੇ ਤਿੰਨ ਦੋਸਤਾਂ ਦੇ ਖ਼ਿਲਾਫ਼ ਧਾਰਾ 279,337,427,186 ਤੇ 120ਬੀ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਇੱਥੋਂ ਦੇ ਫੇਜ਼-3 ਅਤੇ ਫੇਜ਼-5 ਦੀਆਂ ਟਰੈਫ਼ਿਕ ਲਾਈਟਾਂ ਨੇੜੇ ਚਾਰ ਵਿਅਕਤੀ ਜਨਤਕ ਥਾਂ ’ਤੇ ਖੜੇ ਹੋ ਕੇ ਪੈੱਗ ਲਗਾ ਰਹੇ ਸੀ। ਉੱਥੋਂ ਲੰਘ ਰਹੀ ਪੀਸੀਆਰ ਪਾਰਟੀ ਨੇ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਦਾ ਯਤਨ ਕੀਤਾ ਤਾਂ ਉਹ ਪੁਲੀਸ ਮੁਲਾਜ਼ਮਾਂ ਨਾਲ ਅੌਖੇ ਹੋ ਗਏ ਅਤੇ ਆਪਣੀ ਅਲਟੋ ਕਾਰ ਬੈਠ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਲੇਕਿਨ ਪੁਲੀਸ ਨੇ ਨੌਜਵਾਨਾਂ ਨੂੰ ਫੜਨ ਲਈ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤੀ। ਇਸ ਦੌਰਾਨ ਏਅਰਪੋਰਟ ਚੌਕ ਨੇੜੇ ਪੀਸੀਆਰ ਦੀ ਗੱਡੀ ਡਿਵਾਈਡਰ ਨਾਲ ਟਕਰਾ ਸੜਕ ’ਤੇ ਪਲਟ ਗਈ। ਜਿਸ ਕਾਰਨ ਚਾਲਕ ਗੁਰਬਖ਼ਸ਼ ਸਿੰਘ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਕੰਟਰੋਲ ਰੂਮ ’ਤੇ ਫੋਨ ਕਰ ਕੇ ਦੂਜੀ ਪੀਸੀਆਰ ਗੱਡੀ ਮੰਗਵਾਈ ਗਈ। ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਨੌਜਵਾਨਾਂ ਨੇ ਰਸਤੇ ਵਿੱਚ ਆਏ ਤਿੰਨ ਚਾਰ ਪੁਲੀਸ ਨਾਕੇ ਵੀ ਤੋੜ ਦਿੱਤੇ ਗਏ। ਆਖ਼ਰ ਜ਼ਿਲ੍ਹਾ ਮੁਹਾਲੀ ਅਤੇ ਹਰਿਆਣਾ ਦੀ ਸਾਂਝੀ ਹੱਦ ਨੇੜੇ ਪਹੁੰਚ ਕੇ ਨੌਜਵਾਨਾਂ ਦੀ ਅਲਟੋ ਕਾਰ ਵੀ ਖ਼ਰਾਬ ਹੋ ਗਈ। ਪੁਲੀਸ ਨੇ ਇਕ ਨੌਜਵਾਨ ਵਿਵੇਕ ਕੁਮਾਰ ਨੂੰ ਕਾਬੂ ਕਰ ਲਿਆ ਜਦੋਂਕਿ ਉਸ ਦੇ ਤਿੰਨ ਸਾਥੀ ਖੇਤਾਂ ’ਚੋਂ ਫਰਾਰ ਹੋ ਗਏ। ਪੁਲੀਸ ਫਰਾਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਉਧਰ, ਪੁਲੀਸ ਨੇ ਕਾਬੂ ਕੀਤੇ ਨੌਜਵਾਨ ਦੀ ਥਾਣੇ ਵਿੱਚ ਹੀ ਜ਼ਮਾਨਤ ਮਨਜ਼ੂਰ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…