ਟਰੈਕਟਰ ਪਲਲਣ ਨਾਲ ਸਵਾਰ ਹਾਲਕ, ਚਾਲਕ ਜ਼ਖ਼ਮੀ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 29 ਅਗਸਤ:
ਇਥੋਂ ਦੀ ਮੁਬਾਰਿਕਪੁਰ ਰਾਮਗੜ ਰੋਡ ਤੇ ਅੱਜ ਇਕ ਟਰੈਕਟਰ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਟਰੈਕਟਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਲਕ ਜ਼ਖ਼ਮੀ ਹੋ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜ਼ਖ਼ਮੀ ਚਾਲਕ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਗੌਰਵ ਵਾਸੀ ਅੰਬਾਲਾ ਅੱਜ ਆਪਣੇ ਟਰੈਕਟਰ ਦੇ ਪਿੱਛੇ ਬੰਨ ਕੇ ਖੇਤੀਬਾੜੀ ਦੀ ਮਸ਼ੀਨ ਲੈ ਕੇ ਰਾਮਗੜ• ਵਾਲੇ ਪਾਸੇ ਤੋਂ ਅੰਬਾਲਾ ਵਲ ਜਾ ਰਿਹਾ ਸੀ। ਉਸਦੇ ਨਾਲ ਟਰੈਕਟਰ ‘ਤੇ ਇਕ ਕਾਮਾ ਵੀ ਨਾਲ ਬੈਠਾ ਸੀ। ਸ਼ਾਮ ਦੇ ਤਕਰੀਬਨ ਛੇਂ ਵਜੇ ਜਦ ਉਹ ਰਾਮਗੜ• ਰੋਡ ‘ਤੇ ਪਿੰਡ ਮੋਰ ਠੀਕਰੀ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਿਹਾ ਇਕ ਤੇਜ਼ ਰਫਤਾਰ ਟਿੱਪਰ ਨੇੜੇ ਤੋਂ ਕੱਟ ਮਾਰ ਕੇ ਨਿਕਲ ਗਿਆ ਜਿਸ ਕਾਰਨ ਟਰੈਕਟਰ ਚਾਲਕ ਦਾ ਸੰਤੁਲਨ ਵਿਗੜ ਗਿਆ। ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿੱਚ ਸਵਾਰ ਟਰੈਕਟਰ ਦੇ ਥੱਲੇ ਦਬ ਗਿਆ ਅਤੇ ਚਾਲਕ ਗੌਰਵ ਪਾਸੇ ਡਿੱਗ ਗਿਆ। ਹਾਦਸੇ ਮਗਰੋਂ ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਕਰੇਨ ਬੁਲਾ ਕੇ ਬੜੀ ਮੁਸ਼ਕਲ ਨਾਲ ਟਰੈਕਟਰ ਦੇ ਥੱਲੇ ਦਬੇ ਅਣਪਛਾਤੇ ਕਾਮੇ ਨੂੰ ਬਾਹਰ ਕੱਢ ਕੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੇ ਡਾਕਟਰਾਂ ਨੇ ਟਰੈਕਟਰ ਸਵਾਰ ਨੂੰ ਮ੍ਰਿਤਕ ਕਰਾਰ ਦਿੱਤਾ ਜਦਕਿ ਚਾਲਕ ਦੇ ਸੱਟਾਂ ਆਈਆਂ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…