ਵਿਦਿਆਰਥੀ ਦੀ ਪੜਾਈ ਵਿੱਚ ਡਰਾਪਿੰਗ ਨੂੰ ਫਰਾਡ ਨਾ ਮੰਨੇ ਸਰਕਾਰ: ਕਾਲਜ ਐਸੋਸੀਏਸ਼ਨ

ਸਕਾਲਰਸ਼ਿਪ ਦਾ ਪੈਸਾ ਨਾ ਮਿਲਣ ਕਰਕੇ ਪੰਜਾਬ ਦੇ ਕਾਲਜ ਭਾਰੀ ਵਿੱਤੀ ਸੰਕਟ ਦੇ ਦੌਰ ਵਿੱਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਸੰਬੰਧੀ ਸਰਕਾਰ ਵੱਲੋਂ ਜ਼ਾਰੀ ਬਿਆਨਾ ਤੇ ਆਪਣਾ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਵੱਖ ਵੱਖ ਅਨਏਡਿਡ ਕਾਲਜਾਂ ਦੀਆਂ ਜਥੇਬੰਦੀਆਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਵਿਦਿਆਰਥੀ ਪੜਾਈ ਵਿਚਕਾਰ ਹੀ ਛੱਡ ਜਾਂਦੇ ਹਨ ਉਸ ਡਰਾਪਿੰਗ ਨੂੰ ਸਰਕਾਰ ਫਰਾਡ ਨਾ ਮੰਨੇ। ਡਾ. ਅੰਸ਼ੂ ਕਟਾਰੀਆ ਪ੍ਰੈਜ਼ੀਡੈਂਟ ਪੰਜਾਬ ਅਨਏਡਿਡ ਕਾਲਜ ਐਸੋਸ਼ੀਏਸ਼ਨ ਨੇ ਕਿਹਾ ਕਿ ਪੰਜਾਬ ਵਿੱਚ ਐਸਸੀ, ਐਸਟੀ ਸਕੂਲ ਦੇ ਤਹਿਤ ਲੱਗਭਗ ਸਵਾ ਤਿੰਨ ਲੱਖ ਤੋਂ ਜ਼ਿਆਦਾ ਬੱਚੇ ਪੜ ਰਹੇ ਹਨ। ਜਦੋਂ ਕੋਈ ਵੀ ਬੱਚਾ ਵਿਆਹ ਤੋਂ ਬਾਅਦ, ਵਿਦੇਸ਼ ਚਲੇ ਜਾਣ ਤੋਂ ਬਾਅਦ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਦੇ ਕਾਰਨ ਪੜਾਈ ਛੱਡ ਦਿੰਦਾ ਹੈ ਤਾਂ ਉਹ ਪੜਾਈ ਬੱਚਾ ਆਪ ਡਰਾਪ ਕਰਦਾ ਹੈ, ਜਿਹੜੀ ਕਿ ਖਾਸ ਕਰਕੇ ਪੰਜਾਬ ਵਿੱਚ ਬਹੁਤ ਜ਼ਿਆਦਾ ਬੱਚਿਆਂ ਵੱਲੋਂ ਡਰਾਪ ਕੀਤੀ ਜਾਂਦੀ ਹੈ। ਇਸ ਲਈ ਉਸ ਡਰਾਪਿੰਗ ਨੂੰ ਕਿਸੇ ਵੀ ਤਰਢਾਂ ਦਾ ਸਕੈਮ ਨਾ ਮੰਨਿਆ ਜਾਵੇ।
ਅੱਗੇ ਬੋਲਦੇ ਉਨ੍ਹਾਂ ਕਿਹਾ ਕਿ ਜਿਹੜੀਆਂ ਸੰਸਥਾਵਾ ਵੱਲੋਂ ਘਪਲੇ ਕਰਕੇ ਸਕਾਲਰਸ਼ਿਪ ਦੇ ਲਈ ਕਲੇਮ ਕੀਤਾ ਗਿਆ ਹੈ, ਸਰਕਾਰ ਉਨ੍ਹਾਂ ਕਾਲਜਾਂ ਦੇ ਖ਼ਿਲਾਫ਼ ਸਖ਼ਤ ਕਰਵਾਈ ਕਰੇ, ਪੁੱਕਾ ਨੂੰ ਇਸ ਸੰਬੰਧੀ ਕੋਈ ਇਤਰਾਜ਼ ਨਹੀਂ ਹੋਵੇਗਾ ਅਤੇ ਪੁੱਕਾ ਦੇ ਅੰਤਰਗਤ ਆਉਦੀਆਂ ਸਾਰੀਆਂ ਸੰਸੰਥਾਵਾਂ ਇਸ ਲਈ ਸਰਕਾਰ ਨੂੰ ਪੂਰਨ ਸਹਿਯੋਗ ਦੇਣਗੀਆਂ। ਪੰਜਾਬ ਅਨਏਡਿਡ ਟੈਕਨੀਕਲ ਇੰਸਟੀਟਿਉਸ਼ਨ ਦੇ ਪ੍ਰੈਜੀਡੈਂਟ ਡਾ. ਜੇ.ਐਸ. ਧਾਲੀਵਾਲ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਸਕਾਲਰਸ਼ਿੱਪ ਦਾ ਪੈਸਾ ਨਾ ਮਿਲਣ ਕਰਕੇ ਪੰਜਾਬ ਦੇ ਕਾਲਜ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਬਹੁਤ ਸਾਰੇ ਕਾਲਜ ਐਸ.ਸੀ ਵਿਦਿਆਰਥੀਆਂ ਨੂੰ ਅਗਲੇ ਸਾਲ ਤੋਂ ਦਾਖਲਾ ਨਾ ਦੇਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਕਾਲਰਸ਼ਿੱਪ ਦੋ ਤਿੰਨ ਸਾਲ ਤੱਕ ਨਹੀਂ ਆਉਂਦੀ ਤਾਂ ਕਾਲਜਾਂ ਨੂੰ ਪੜਾਈ ਜਾਰੀ ਰੱਖਣ ਵਿੱਚ ਮੁਸ਼ਕਲ ਆਵੇਗੀ।
ਇਸ ਸਬੰਧੀ ਜਗਜੀਤ ਸਿੰਘ, ਪ੍ਰਧਾਨ ਬੀ.ਐੱਡ ਫੈਡਰੇਸ਼ਨ ਨੇ ਕਿਹਾ ਕਿ ਪਿਛਲੇ ਚਾਰ ਪੰਜ ਮਹੀਨੇ ਤੋਂ ਪ੍ਰਾਈਵੇਟ ਅਨਏਡਿਡ ਕਾਲਜਾਂ ਨੇ ਸਟਾਫ ਨੂੰ ਤਨਖਾਹਾਂ ਨਹੀ ਦਿੱਤੀਆਂ। ਜੇਕਰ ਸਰਕਾਰ ਨੇ ਸਕਾਲਰਸ਼ਿੱਪ ਦਾ ਪੈਸਾ ਕਾਲਜਾਂ ਨੂੰ ਨਾ ਦਿੱਤਾ ਤਾਂ ਮਾਰਚ ਅਪ੍ਰੈਲ ਵਿੱਚ ਆਉਣ ਵਾਲੀਆਂ ਸਮੈਸਟਰ ਪ੍ਰੀਖਿਆਵਾਂ ਕਾਲਜਾਂ ਨੂੰ ਲੈਣੀਆਂ ਮੁਸ਼ਕਲ ਹੋ ਜਾਣਗੀਆਂ। ਇਸ ਸੰਬੰਧੀ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਪ੍ਰਧਾਨ ਨਰਸਿੰਗ ਕਾਲਜ ਐਸੋਸ਼ੀਏਸ਼ਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਨੂੰ ਰਲੀਜ਼ ਨਾ ਕੀਤਾ ਤਾਂ ਮਜ਼ਬੂਰਨ ਕਾਲਜ ਪ੍ਰਬੰਧਕ ਨੂੰ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਦਾਖਲੇ ਲਈ ਵਿਦਿਆਰਥੀਆਂ ਤੋਂ ਪਹਿਲਾਂ ਤੋਂ ਹੀ ਫੀਸ ਲੈਣੀ ਪਵੇਗੀ ਅਤੇ ਜਿਹੜੇ ਵਿਦਿਆਰਥੀ ਆਪ ਆਪਣੀ ਫ਼ੀਸ ਨਹੀਂ ਦੇਣਗੇ, ਉਨ੍ਹਾਂ ਦਾ ਦਾਖਲਾ ਵੀ ਕਾਲਜ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਕਾਲਰਸ਼ਿਪ ਦਾ ਪੈਸਾ ਮਿਲਨ ਵਿਚ ਬਹੁਤ ਦੇਰ ਹੋ ਚੁੱਕੀ ਹੈ ਅਤੇ ਹੁਣ ਹੋਰ ਵਿੱਤੀ ਸੰਕਟ ਨੂੰ ਸਹਿਣ ਕਰ ਪਾਉਣਾ ਕਾਲਜ ਪ੍ਰਬੰਧਕਾਂ ਦੇ ਵੱਸ ਵਿਚ ਨਹੀਂ।
ਗੁਰਮੀਤ ਸਿੰਘ ਧਾਲੀਵਾਲ ਅਤੇ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜ ਐਸੋਸ਼ੀਏਸ਼ਨ ਪੁੱਟਕਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਨਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਸਕਾਲਰਸ਼ਿਪ ਲਈ ਭੇਜੇ 115 ਕਰੋੜ ਦੀ ਰਾਸ਼ੀ ਨੂੰ ਪੰਜਾਬ ਸਰਕਾਰ ਤੁਰੰਤ ਵਰਤੋਂ ਵਿਚ ਲਿਆ ਕੇ ਉਸਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਕੇਂਦਰ ਸਰਕਾਰ ਨੂੰ ਭੇਜੇ ਅਤੇ ਬਕਾਇਆ 1200 ਕਰੋੜ ਦੀ ਹੋਰ ਰਾਸ਼ੀ ਦੀ ਮੰਗ ਕਰੇ, ਤਾਂ ਜੋ ਅਨਸੂਚਿਤ ਜਾਤੀ ਦੇ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਣ। ਸਕਾਲਰਸ਼ਿਪ ਦੀ ਰਾਸ਼ੀ ਰਿਲੀਜ਼ ਨਾ ਕੀਤੇ ਜਾਣ ਤੇ ਨਿਰਮਲ ਸਿੰਘ ਈਟੀਟੀ ਐਸੋਸੀਏਸ਼ਨ, ਜਸਨੇਕ ਸਿੰਘ ਪੰਜਾਬ ਯੂਨੀਵਰਸਿਟੀ ਬੀ.ਐੱਡ ਕਾਲਜ ਐਸੋਸ਼ੀਏਸ਼ਨ,ਰਜਿੰਦਰ ਸਿੰਘ ਧਨੋਆ ਪੋਲੀਟੈਕਨਿਕ ਐਸੋਸ਼ੀਏਸ਼ਨ,ਸਿਮਾਂਸ਼ੂ ਗੁਪਤਾ ਆਈਟੀਆਈ ਐਸੋਸੀਏਸ਼ਨ ਨੇ ਵੀ ਪੰਜਾਬ ਸਰਕਾਰ ਨੂੰ ਤੁਰੰਤ ਸਕਾਲਰਸ਼ਿੱਪ ਦੀ ਰਾਸ਼ੀ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…