ਡਰੱਗ ਕੇਸ: ਕਾਂਗਰਸੀ ਵਰਕਰਾਂ ਨੇ ਸੁਖਪਾਲ ਖਹਿਰਾ ਦਾ ਪੁਤਲਾ ਸਾੜਿਆ, ਅਸਤੀਫ਼ਾ ਮੰਗਿਆਂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਨਵੰਬਰ:
ਬੀਤੇ ਦਿਨੀਂ ਕਾਂਗਰਸ ਦੇ ਪਬਲਿਕ ਕੋਆਰਡੀਨੇਟਰ ਸੈਲ ਦੇ ਆਗੂਆਂ ਵੱਲੋਂ ਸੈਲ ਦੇ ਸੂਬਾ ਚੇਅਰਮੈਨ ਕਮਲਜੀਤ ਚਾਵਲਾ ਦੀ ਅਗਵਾਈ ਵਿੱਚ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧੀਰ ਦੇ ਨੇਤਾ ਵਿਧਾਇਕ ਸੁਖਪਾਲ ਖਹਿਰਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਖਹਿਰੇ ਦਾ ਪੁੱਤਲਾ ਫੂਕਿਆ ਗਿਆ ਤੇ ਖਹਿਰੇ ਤੋਂ ਵਿਰੋਧੀ ਧਿਰ ਦੇ ਨੇਤਾ ਵੱਜੋਂ ਅਸਤੀਫੇ ਦੀ ਮੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਤੇ ਪਬਲਿਕ ਕੋਆਰਡੀਨੇਟਰ ਸੈਲ ਦੇ ਸੂਬਾ ਚੇਅਰਮੈਨ ਕਮਲਜੀਤ ਚਾਵਲਾ ਨੇ ਕਿਹਾ ਕਿ ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਮੁਕੱਦਮੇ ਦੀ ਸੁਣਵਾਈ ਉੱਤੇ ਹਾਈ ਕੋਰਟ ਵੱਲੋਂ ਰੋਕ ਨਾ ਲਗਾਏ ਜਾਣ ਬਾਅਦ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਨਹੀ ਤਾਂ ਸਮਝਿਆ ਜਾਵੇਗਾ ਕਿ ਉਹ ਵੀ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਲੋਕਾਂ ਨਾਲ ਰਲੇ ਹੋਏ ਹਨ।
ਸ੍ਰੀ ਚਾਵਲਾ ਨੇ ਕਿਹਾ ਕਿ ‘ਆਪ’ ਤੇ ਖਹਿਰਾ ਨਸ਼ਿਆਂ ਖਿਲਾਫ ਲੜਾਈ ਦੀਆਂ ਟਾਹਰਾਂ ਮਾਰਦੇ ਨਹੀਂ ਸਨ ਥੱਕਦੇ ਤੇ ਹੁਣ ਤੱਕ ਦੂਜਿਆਂ ਪਾਰਟੀਆਂ ਦੇ ਆਗੂਆਂ ਨੂੰ ਨੈਤਿਕਤਾ ਦੇ ਪਾਠ ਪੜ੍ਹਾਉਂਦੇ ਆ ਰਹੇ ਸਨ । ਪਰ ਹੁਣ ਜਦੋਂ ਨਸ਼ਿਆਂ ਦੀ ਤਸਕਰੀ ਦੇ ਮਾਮਲੇ ‘ਚ ਖੁਦ ਖਹਿਰਾ ਕਟਹਿਰੇ ‘ਚ ਖੜ੍ਹੇ ਹਨ ਤਾਂ ਉਨਾਂ ਨੂੰ ਆਪ ਵੀ ਨੈਤਿਕਤਾ ਦਾ ਪਾਠ ਪੜ੍ਹਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ । ਇਸ ਮੌਕੇ ਪਬਲਿਕ ਕੁਆਰਡੀਨੇਟਰ ਸੈਲ ਦੇ ਸੂਬਾ ਉੱਪ ਚੇਅਰਮੈਨ ਜਸਵਿੰਦਰ ਸਿੰਘ ਮੰਡ, ਕੌਂਸਲਰ ਵਿਨੀਤ ਕਾਲੀਆਂ, ਜਿਲਾ ਮਹਿਲਾ ਕਾਂਗਰਸ ਦੇ ਜਨਰਲ ਸਕੱਤਰ ਕਮਲੇਸ਼ ਚੁਘ, ਪੰਜਾਬ ਕਾਂਗਰਸ ਐਸੀ ਵਿੰਗ ਦੇ ਜਨਰਲ ਸਕੱਤਰ ਰਾਜ ਪਾਲ ਬੇਗੜਾ, ਹਿਮਾਸ਼ੂ ਧੀਮਾਨ, ਸੁਮਂਤ ਪੂਰੀ, ਕਲਭੂਸ਼ਨ ਮਹਿਰਾ, ਵਿਕੀ ਲੰਬੜਦਾਰ, ਦੀਕਸ਼ੀਤ ਗੋਰੂ, ਸ਼ਸ਼ੀ ਭੂਸ਼ਣ ਸ਼ਾਸਤਰੀ, ਚਰਨਜੀਤ ਭੱਟੀ, ਵਿਸ਼ਾਲ ਰਾਣਾ, ਹਨੀ ਆਨੰਦਪੁਰ ਸਾਹਿਬ, ਜਿੰਦੀ ਨਵਾਸ਼ਹਿਰ, ਪਾਮ ਮਾਣਕਪੁਰ ਸ਼ਰੀਫ਼, ਬਿੰਦਾ ਸੁਹਾਲੀ, ਚਿੰਨੂ ਕੁਰਾਲੀ, ਹਰਪ੍ਰੀਤ ਫੋਜੀ, ਜੋਤੀ ਝਿੰਗੜਾ, ਮਨਵੀਰ ਬਾਬਾ, ਸੋਨੀ ਮਾਜਰੀ, ਸ਼ਿਵ ਮਹਿਰਾ ਆਦਿ ਹੋਰ ਕਾਂਗਰਸੀ ਆਗੂ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…