nabaz-e-punjab.com

ਪੰਜਾਬ ਵਿੱਚ ਨਸ਼ਿਆਂ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਬਲਬੀਰ ਸਿੱਧੂ

ਜ਼ਿਲ੍ਹਾ ਮੁਹਾਲੀ ਵਿੱਚ ਪੰਜ ਐਂਟੀਨਾਰੋਟਿਕ ਸੈਲ ਸਥਾਪਿਤ, ਪੰਜਾਬ ਵਿੱਚ 24 ਟੀਮਾਂ ਦਾ ਕੀਤਾ ਗਠਨ: ਨਿੱਕੜਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਪੰਜਾਬ ਵਿਚ ਨਸ਼ਿਆਂ ਦੇ ਸੌਦਾਗਰਾਂ ਨੂੰ ਬਖਸਿਆ ਨਹੀਂ ਜਾਵੇਗਾ ਅਤੇ ਰਾਜ ਸਰਕਾਰ ਸੂਬੇ ਵਿਚ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਲਈ ਪੂਰੀ ਤਰ੍ਹਾ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੈਕਟਰ-71 ਵਿੱਚ ਚੇਅਰਮੈਨ ਐਂਟੀ ਨਾਰਕੋਟਿਕ ਸੈਲ (ਪੰਜਾਬ ਪ੍ਰਦੇਸ ਕਾਂਗਰਸ ਕਮੇਟੀ) ਰਣਜੀਤ ਸਿੰਘ ਨਿੱਕੜਾ ਦੀ ਦੇਖਰੇਖ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਪੱਧਰੀ ਐਂਟੀ ਨਾਰਕੌਟਿਕ ਸੈਲ ਦੀ ਸਥਾਪਨਾ ਦੇ ਨਾਲ ਨਾਲ ਐਸ.ਏ.ਐਸ. ਨਗਰ ਸ਼ਹਿਰ ਲਈ, ਖਰੜ, ਜੀਰਕਪੁਰ ਅਤੇ ਮੁੱਲਾਂਪੁਰ ਲਈ ਐਂਟੀਨਾਰੋਟਿਕ ਸੈਲ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਉਨਾਂ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਆਪਣਾ ਰੋਲ ਨਿਭਾਉਣ ਲਈ ਆਖਿਆ।
ਇਸ ਮੌਕੇ ਐਸ.ਏ.ਐਸ. ਨਗਰ ਜ਼ਿਲ੍ਹੇ ਲਈ ਪਹਿਲਾਂ ਨਿਯੁਕਤ ਕੀਤੇ ਚੇਅਰਮੈਨ ਨਵਜੋਤ ਸਿੰਘ ਅਤੇ ਸ੍ਰ: ਨਿਕੜਾ ਵੱਲੋਂ ਜ਼ਿਲ੍ਹੇ ਲਈ ਜ਼ਿਲ੍ਹੇ ਦੇ ਜਨਰਲ ਸੈਕਟਰੀ ਬਲਜਿੰਦਰ ਸਿੰਘ ਵਾਇਸ ਚੇਅਰਮੈਨ ਸਿਮਰਨਜੀਤ ਸਿੰਘ ਬੈਂਸ, ਸੀਨੀਅਰ ਵਾਇਸ ਚੇਅਰਮੈਨ ਦਿਲਬਾਗ ਸਿੰਘ, ਸੰਯੁਕਤ ਸਕੱਤਰ ਸੁਖਵੰਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮੁਹਾਲੀ ਸ਼ਹਿਰ ਲਈ ਰਜਿੰਦਰ ਸਿੰਘ ਚੇਅਰਮੈਨ, ਵਾਇਸ ਚੇਅਰਮੈਨ ਜਗਮੋਹਨ ਸਿੰਘ, ਪਰਮਜੀਤ ਸਿੰਘ ਸੈਕਟਰੀ, ਸਵਰਨ ਸਿੰਘ ਪ੍ਰੈਸ ਸੈਕਟਰੀ, ਸੁਖਇੰਦਰ ਸਿੰਘ ਸੀਨੀਅਰ ਵਾਇਸ ਚੇਅਰਮੈਨ, ਜਸਵੀਰ ਸਿੰਘ ਐਡਵਾਇਜਰ, ਧਮਨ ਸਿੰਘ ਜਨਰਲ ਸੈਕਟਰੀ ਜਦਕਿ ਖਰੜ ਐਂਟੀ ਨਾਰੋਟਿਕ ਸੈਲ ਲਈ ਚੇਅਰਮੈਨ ਗੁਰਦੀਪ ਸਿੰਘ, ਜਨਰਲ ਸਕੱਤਰ ਕਰਨ ਗਿੱਲ, ਜੁਆਇੰਟ ਸੈਕਟਰੀ ਅਮਨਦੀਪ ਸਿੰਘ, ਸੀਨੀਅਰ ਵਾਈਸ ਚੇਅਰਮੈਨ, ਜਸਦੀਪ ਸਿੰਘ, ਪ੍ਰੈਸ ਸਲਾਹਕਾਰ ਸਤਪਾਲ ਸਿੰਘ, ਵਾਈਸ ਚੇਅਰਮੈਨ ਤਰੁਣ ਸ਼ਾਹੀ, ਸੰਯੁਕਤ ਸਕੱਤਰ ਹਰਵਿੰਦਰ ਸਿੰਘ, ਤਰੁਣ ਸ਼ਰਮਾਂ ਅਤੇ ਬਲਦੇਵ ਸਿੰਘ ਨੂੰ ਨਿਯੁਕਤ ਕੀਤਾ ਗਿਆ। ਜੀਰਕਪੁਰ ਲਈ ਚੇਅਰਮੈਨ ਮਨੀਸ ਭਾਟੀਆ, ਵਾਈਸ ਚੇਅਰਮੈਨ ਗੁਰਜਿੰਦਰ ਪਾਲ, ਮੁੱਲਾਂਪੁਰ ਲਈ ਚੇਅਰਮੈਨ ਸੂਰਜ ਪਾਲ ਸਿੰਘ, ਵਾਈਸ ਚੇਅਰਮੈਨ ਕੂਨਲ ਵਰਮਾਂ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਐਟੀ ਨਾਰੋਟਿਕ ਸੈਲ ਪੰਜਾਬ ਰਣਜੀਤ ਸਿੰਘ ਨਿੱਕੜਾ ਨੇ ਦੱਸਿਆ ਕਿ ਐਟੀ ਨਾਰੋਟਿਕ ਸੈਲ ਗਠਨ ਕਰਨ ਦਾ ਮੁੱਖ ਮੰਤਵ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਯੋਗਦਾਨ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੁਹੱਲਾ ਪੱਧਰ ’ਤੇ 11 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ਅਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੋਡ ਸੋਅ ਕੀਤੇ ਜਾਣਗੇ। ਇਸ ਤੋਂ ਇਲਾਵਾ ਨਸ਼ਿਆਂ ਦੇ ਖ਼ਾਤਮੇ ਲਈ ਸੈਲ ਵੱਲੋਂ ਵੈਲਫੇਅਰ ਸੁਸਾਇਟੀਆਂ ਨਾਲ ਤਾਲਮੇਲ ਕਰਕੇ ਬੰਦ ਪਈਆਂ ਕੋਠੀਆਂ, ਘਰਾਂ ਜਿੱਥੇ ਕੇ ਨਸੇੜੀ ਨਸ਼ਾ ਕਰਦੇ ਹਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੈਲ ਵੱਲੋਂ ਹੁਣ ਤੱਕ ਨਸ਼ਿਆਂ ਦੇ 30 ਸੌਦਾਗਰਾਂ ਨੂੰ ਗ੍ਰਿਫ਼ਤਾਰ ਕਰਾਉਣ ਵਿੱਚ ਪੁਲੀਸ ਦੀ ਮਦਦ ਕੀਤੀ ਗਈ ਹੈ। ਇਸ ਮੌਕੇ ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਹਰਿੰਦਰ ਸਿੰਘ ਖਾਲਸਾ, ਦਿਨੇਸ਼ ਮਲਹੋਤਰਾ, ਜਸਵਿੰਦਰ ਸਿੰਘ ਬੇਦੀ, ਹਰਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…