nabaz-e-punjab.com

ਡਰੱਗ ਤਸਕਰੀ: ਐਸਟੀਐਫ਼ ਮੁਹਾਲੀ ਵੱਲੋਂ 1 ਕਿੱਲੋ ਹੈਰੋਇਨ ਸਮੇਤ ਨਾਇਜੀਰੀਅਨ ਤੇ ਸਾਥੀ ਗ੍ਰਿਫ਼ਤਾਰ

ਮੁਲਜ਼ਮ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ ਤੇ ਮੁਹਾਲੀ ਵਿੱਚ ਕਰਦੇ ਸੀ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਇੱਕ ਵਿਦੇਸ਼ੀ ਨਾਗਰਿਕ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਹੈ। ਅੱਜ ਇੱਥੇ ਐਸਟੀਐਫ਼ ਦੇ ਸਹਾਇਕ ਇੰਸਪੈਕਟਰ ਜਨਰਲ (ਏਆਈਜੀ) ਰੂਪਨਗਰ ਰੇਂਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਐਸ.ਟੀ.ਐਫ.,ਫੇਜ਼-4 ਵਿੱਚ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਡੇਵਿਡ ਬੋਆਕਾਇਆ ਹਾਲ ਵਾਸੀ ਵਿਕਾਸਪੁਰੀ ਨਵੀਂ ਦਿੱਲੀ ਅਤੇ ਅਮਨਿੰਦਰ ਸਿੰਘ ਉਰਫ ਬਿੱਲਾ ਵਾਸੀ ਪਿੰਡ ਮਜਾਰਾ ਸੋਨਾਲੀ, ਥਾਣਾ ਊਨਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ, ਦਿੱਲੀ ਤੋਂ ਕਾਰ ਨੰਬਰ ਐਚ. ਪੀ.-72-8683 ਮਾਰਕਾ ਸਵਿਫਟ ਵਿੱਚ ਹੈਰੋਇਨ ਲੈ ਕੇ ਆਏ ਹਨ ਅਤੇ ਚੰਡੀਗੜ੍ਹਂ ਫਰਨੀਚਰ ਮਾਰਕੀਟ ਤੋਂ ਮੁਹਾਲੀ 3/5 ਚੌਕ ਵੱਲ ਆ ਰਹੇ ਹਨ। ਇਨ੍ਹਾਂ ਨੂੰ ਐਸ.ਆਈ. ਪਵਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਕਾਬੂ ਕੀਤਾ, ਜਿਹਨਾ ਦੀ ਕਾਰ ਦੀ ਤਲਾਸੀ ਲੈਣ ’ਤੇ ਇੱਕ ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ।
ਏਆਈਜੀ ਨੇ ਦੱਸਿਆ ਕਿ ਡੇਵਿਡ ਨੇ ਮੁੱਢਲੀ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਹੈ ਅਤੇ ਉਹ 12-5-2018 ਨੂੰ ਟੂਰਿਸਟ ਵੀਜ਼ੇ ਤੇ ਭਾਰਤ ਆਇਆ ਸੀ, ਜੋ ਕਿ ਦਿੱਲੀ ਵਿਕਾਸਪੁਰੀ ਵਿਖੇ ਰਹਿੰਦਾ ਹੈ, ਪ੍ਰੰਤੂ ਉਹ ਲਾਲਚ ਵਸ ਪੈ ਕੇ ਮਾੜੀ ਸੰਗਤ ਵਿੱਚ ਪੈਣ ਕਰਕੇ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ ਸੀ। ਕੱਲ੍ਹ ਮਿਤੀ 19-08-2018 ਨੂੰ ਆਪਣੇ ਦੋਸਤ ਅਮਨਿੰਦਰ ਸਿੰਘ ਉਰਫ ਬਿੱਲਾ ਨਾਲ ਹੈਰੋਇਨ ਸਪਲਾਈ ਕਰਨ ਲਈ ਚੰਡੀਗੜਂ੍ਹ ਮੋਹਾਲੀ ਵਿਖੇ ਆਇਆ ਸੀ। ਅਮਨਿੰਦਰ ਸਿੰਘ ਉਰਫ ਬਿੱਲਾ ਨੇ ਪੁੱਛਗਿੱਛ ਕਰਨ ’ਤੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ ਪਿੰਡ ਮਜਾਰਾ ਸੋਨਾਲੀ ਜਿਲਾ ਉਨਾ ਦਾ ਰਹਿਣ ਵਾਲਾ ਹੈ ਤੇ 11ਵੀਂ ਪਾਸ ਹੈ, ਜੋ ਪਿਛਲੇ 8 ਮਹੀਨੇ ਤੋਂ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਹੈ, ਜਿਸ ਨਾਲ ਉਸ ਨੂੰ ਕਾਫੀ ਪੈਸੇ ਬੱਚ ਜਾਂਦੇ ਹਨ। ਇਸ ਨਾਲ ਉਹ ਆਪਣਾ ਗੁਜਾਰਾ ਵੀ ਚਲਾ ਲੈਂਦਾ ਸੀ।
ਦੋਵੇਂ ਮੁਲਜ਼ਮ ਇਹ ਹੈਰੋਇਨ ਇਕ ਜੋਨ ਨਾਮ ਦੇ ਨਾਇਜੀਰੀਅਨ ਤੋਂ ਲੈ ਕੇ ਆਏ ਸਨ। ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 41 ਮਿਤੀ 19-08-2018 ਅ/ਧ 21,29-61-85ਐਨਡੀਪੀਐਸ ਐਕਟ, 14 ਫਾਰਨਰ ਐਕਟ 1946, ਥਾਣਾ ਐਸਟੀਐਫ, ਫੇਜ਼-4, ਮੋਹਾਲੀ ਦਰਜ ਰਜਿਸਟਰ ਕੀਤਾ ਹੈ ਤੇ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ। ਐਸਟੀਐਫ ਦੇ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਕਿਸੇ ਡਰੱਗ ਤੱਸਕਰ/ਡਰੱਗ ਸਪਲਾਇਰ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਐਸ.ਟੀ.ਐਫ., ਪੰਜਾਬ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਐਸਟੀਐਫ਼ ਥਾਣਾ ਮੁਹਾਲੀ ਦੇ ਐਸਐਚਓ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮ ਡੇਵਿਡ ਬੋਆਕਾਇਆ ਅਤੇ ਅਮਨਿੰਦਰ ਸਿੰਘ ਬਿੱਲਾ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਮੋਹਿਤ ਬਾਂਸਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਐਸਟੀਐਫ਼ ਨੂੰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਹੋਰ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …