Nabaz-e-punjab.com

ਨਸ਼ਾ ਤਸਕਰੀ: ਐਸਟੀਐਫ਼ ਵੱਲੋਂ ਦੋ ਅੌਰਤ ਸਣੇ ਤਿੰਨ ਮੁਲਜ਼ਮ ਅੱਧਾ ਕਿੱਲੋ ਹੈਰੋਇਨ ਨਾਲ ਗ੍ਰਿਫ਼ਤਾਰ

ਦਿੱਲੀ ਸਥਿਤ ਨਾਇਜੀਰੀਅਨ ਤੋਂ ਲਿਆਉਂਦੇ ਸੀ ਹੈਰੋਇਨ, ਅੌਰਤਾਂ ਨੇ ਕਾਰ ਚਲਾਉਣ ਲਈ ਪੱਕਾ ਰੱਖਿਆ ਸੀ ਡਰਾਈਵਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਅੌਰਤਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਦੇਰ ਸ਼ਾਮ ਐਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ (ਵਾਧੂ ਚਾਰਜ ਪਟਿਆਲਾ ਰੇਂਜ) ਨੇ ਦੱਸਿਆ ਕਿ ਲੱਖੋ ਰਾਣੀ ਅਤੇ ਘਣਸੋ ਦੇਵੀ ਦੋਵੇਂ ਵਾਸੀ ਇੰਦਰਾ ਬਸਤੀ ਸੁਨਾਮ ਅਤੇ ਸੁਖਵਿੰਦਰ ਸਿੰਘ ਵਾਸੀ ਭੁਟਲ ਕਲਾਂ (ਸੰਗਰੂਰ) ਦੇ ਖ਼ਿਲਾਫ਼ ਐਸਟੀਐਫ਼ ਦੇ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਪੁਲੀਸ ਨੇ ਮੁਲਜ਼ਮਾਂ ਦੀ ਸਵਿੱਫ਼ਟ ਕਾਰ ਵੀ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਇਕ ਹੋਰ ਸਾਥਣ ਜੱਸੋ ਦੇਵੀ ਵਾਸੀ ਜਗਤਪੁਰਾ ਬਸਤੀ, ਸੁਨਾਮ ਵੀ ਨਸ਼ਾ ਤਸਕਰੀ ਦਾ ਧੰਦਾ ਕਰਦੀ ਹੈ। ਜਿਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੱਸੋ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਘੁੰਮ ਫਿਰ ਕੇ ਆਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਸਪਲਾਈ ਕਰਦੇ ਹਨ ਅਤੇ ਦਿੱਲੀ ਤੋਂ ਹੈਰੋਇਨ ਲੈ ਕੇ ਪਟਿਆਲਾ ਅਤੇ ਸੰਗਰੂਰ ਵਿੱਚ ਵੇਚਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਨੂੰ ਆਧਾਰ ਬਣਾ ਕੇ ਪੁਲੀਸ ਨੇ ਸੁਨਾਮ ਇਲਾਕੇ ਵਿੱਚ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਇਕ ਸਵਿੱਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ’ਚੋਂ 500 ਗਰਾਮ ਹੈਰੋਇਨ ਬਰਾਮਦ ਕੀਤੀ ਗਈ।
ਏਆਈਜੀ ਨੇ ਦੱਸਿਆ ਕਿ ਲੱਖੋ ਅਤੇ ਘਣਸੋ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੀਆਂ ਸਨ। ਇਨ੍ਹਾਂ ਦੀ ਇਕ ਸਾਥਣ ਜੱਸੋ ਰਸ਼ਤੇ ਵਿੱਚ ਉਤਰ ਗਈ ਸੀ। ਇਨ੍ਹਾਂ ਨੇ ਸੁਖਵਿੰਦਰ ਸਿੰਘ ਨੂੰ ਆਪਣਾ ਨਾਲ ਪੱਕੇ ਤੌਰ ’ਤੇ ਡਰਾਈਵਰ ਰੱਖਿਆ ਹੋਇਆ ਸੀ, ਜੋ ਵੀ ਨਸ਼ਤਾ ਤਸਕਰੀ ਦੇ ਧੰਦੇ ਵਿੱਚ ਹੱਥ ਵਟਾਉਂਦਾ ਸੀ। ਪੁਲੀਸ ਅਨੁਸਾਰ ਜੱਸੋ ਦੇਵੀ ਨੇ ਉਕਤ ਅੌਰਤਾਂ ਦੀ ਮੁਲਾਕਾਤ ਦਿੱਲੀ ਵਿੱਚ ਰਹਿੰਦੇ ਹੈਰੋਇਨ ਤਸਕਰੀ ਦੇ ਵੱਡੇ ਦਲਾਲ ਨਾਇਜੀਰੀਅਨ ਨਾਲ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਸ਼ੁੱਕਰਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਉਹ ਦਿੱਲੀ ਵਿੱਚ ਕਿਹੜੇ ਨਾਇਜੀਰੀਅਨ ਤੋਂ ਹੈਰੋਇਨ ਲਿਆਉਂਦੇ ਸੀ ਅਤੇ ਪੰਜਾਬ ਵਿੱਚ ਕਿਹੜੇ ਕਿਹੜੇ ਆਪਣੇ ਪੱਕੇ ਗਾਹਕਾਂ ਨੂੰ ਵੇਚਦੇ ਸੀ। ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਨੂੰ ਇਹ ਹੈਰੋਇਨ ਵੇਚਦੇ ਸੀ, ਕੀ ਉਹ ਖ਼ੁਦ ਨਸ਼ੇ ਦਾ ਸੇਵਨ ਕਰਦੇ ਸੀ ਜਾਂ ਇਨ੍ਹਾਂ ਤੋਂ ਖਰੀਦ ਕੇ ਅੱਗੇ ਵੇਚਦੇ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…