nabaz-e-punjab.com

ਪੰਜਾਬ ਵਿਜੀਲੈਂਸ ਵੱਲੋਂ ਕਾਬੂ ਕੀਤੇ ਇੰਸਪੈਕਟਰ ਤੋਂ ਨਕਦੀ ਸਮੇਤ ਹੈਰੋਇਨ, ਭੁੱਕੀ, ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਜ਼ਿਲੇ ਦੇ ਅਮੀਰ ਖਾਸ ਥਾਣੇ ਵਿੱਚ ਤਾਇਨਾਤ ਐਸ.ਐਚ.ਓ.ਸਾਹਿਬ ਸਿੰਘ ਨੂੰ ਬੀਤੇ ਦਿਨ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ ਉਪਰੰਤ ਉਸ ਦੇ ਨਿਵਾਸ ਸਥਾਨ ਤੋਂ ਹੈਰੋਈਨ, ਭੁੱਕੀ, ਨਸ਼ਿਲੀਆਂ ਗੋਲੀਆਂ, ਨਕਦੀ ਅਤੇ 15 ਮੋਬਾਈਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਅਮੀਰ ਖ਼ਾਸ, ਫਿਰੋਜ਼ਪੁਰ ਵਿੱਚ ਤਾਇਨਾਤ ਇੰਸਪੈਕਟਰ ਸਾਹਿਬ ਸਿੰਘ ਨੂੰ ਵਿਜੈ ਕੁਮਾਰ ਵਾਸੀ ਜਲਾਲਾਬਾਦ ਦੀ ਸ਼ਿਕਾਇਤ ’ਤੇ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਪਹਿਲਾਂ ਹੀ ਦੋਸ਼ੀ ਥਾਣੇਦਾਰ ਨੂੰ ਇਕ ਲੱਖ ਵੀਹ ਹਜਾਰ ਰੁਪਏ ਦਿੱਤੇ ਜਾ ਚੁੱਕੇ ਸਨ ਅਤੇ ਹੁਣ ਉਸਦੀ ਜਬਤ ਕੀਤੀ ਗਈ ਕਣਕ ਅਤੇ ਟਰੱਕ ਨੂੰ ਸੁਪਰਦਦਾਰੀ ’ਤੇ ਪ੍ਰਾਪਤ ਕਰਨ ਦੇ ਇਵਜ 50 ਹਜਾਰ ਲੈਂਦਿਆਂ ਥਾਣੇਦਾਰ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,13(2) ਹੇਠ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਕੇਸ ਦਰਜ ਕਰ ਲਿਆ ਹੈ। ਵਿਜੀਲੈਂਸ ਵਲੋਂ ਕਾਬੂ ਕੀਤੇ ਥਾਣੇਦਾਰ ਦੇ ਦਫਤਰ ਅਤੇ ਘਰ ਦੀ ਤਲਾਸ਼ੀ ਕੀਤੀ ਗਈ। ਜਿਸ ਵਿੱਚ ਦਫ਼ਤਰ ਵਿੱਚ ਉਸ ਕੋਲੋਂ 4500 ਰੁਪਏ ਨਕਦ, 1 ਮੋਬਾਈਲ ਫੋਨ, ਸਟੇਟ ਬੈਂਕ ਆਫ ਪਟਿਆਲਾ ਦੇ 2 ਚੈਕ ਬਰਾਮਦ ਕੀਤੇ ਹਨ ਜਿਨ੍ਹਾਂ ਵਿਚੋਂ ਇਕ ਚੈਕ ’ਤੇ 1,50,000 ਰੁਪਏ ਅਤੇ ਦੁੱਜੇ ਚੈਕ ’ਤੇ 1,00,000 ਰੁਪਏ ਦੀ ਰਾਸ਼ੀ ਭਰੀ ਹੋਈ ਸੀ ਅਤੇ ਚੈਕ ’ਤੇ ਹਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੇ ਹਸਤਾਖਰ ਕੀਤੇ ਹੋਏ ਸਨ।
ਇਸ ਤੋਂ ਇਲਾਵਾ ਦੋਸ਼ੀ ਦੇ ਟੇਬਲ ਦੇ ਦਰਾਜ ਵਿਚੋਂ 20000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਦੇ ਘਰ ਦੀ ਤਲਾਸ਼ੀ ਦੌਰਾਨ 6 ਬੋਤਲਾਂ ਅੰਗਰੇਜੀ ਸ਼ਰਾਬ, 580 ਗ੍ਰਾਮ ਚੂਰਾ ਪੋਸਤ,4.8 ਗ੍ਰਾਮ ਹੈਰੋਈਨ, 89 ਨਸ਼ੇ ਦੀਆਂ ਗੋਲੀਆਂ ਅਤੇ 7.7 ਗ੍ਰਾਮ ਪੀਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 15 ਮੋਬਾਈਲ ਫੋਨ ਬਰਾਮਦ ਕੀਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਥਾਣੇਦਾਰ ਖਿਲਾਫ਼ ਪੰਜਾਬ ਕਰ ਐਕਟ 61 ਅਧੀਨ ਅਤੇ ਐਨ.ਡੀ.ਪੀ.ਐਸ ਐਕਟ 15, 21, 22, 61, 85 ਅਧੀਨ ਪੁਲਿਸ ਥਾਣਾ ਜਲਾਲਾਬਾਦ ਜਿਲਾ ਫਾਜਿਲਕਾ ਵਿਖੇ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…