Share on Facebook Share on Twitter Share on Google+ Share on Pinterest Share on Linkedin ਪੀ.ਐਚ.ਸੀ.ਘੜੂੰਆਂ ਵਿੱਚ ਨਸ਼ਿਆਂ ਵਿਰੁੱਧ ‘ਧੂੰਆਂ-ਧੂੰਆਂ ਜਿੰਦਗੀ’ ਨੁੱਕੜ ਨਾਟਕ ਖੇਡਿਆ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਜਨਵਰੀ: ਨਸ਼ਿਆਂ ਦੇ ਖਿਲਾਫ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੀ.ਐਚ.ਸੀ. ਘੜੂੰਆਂ ਦੀ ਐਸ.ਐਮ.ਓ. ਡਾ. ਕੁਲਜੀਤ ਕੌਰ ਦੀ ਰਹਿਨੁਮਾਈ ਵਿਚ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸੈਮੀਨਾ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸੁਚੇਤਕ ਰੰਗਮੰਚ ਮੋਹਾਲੀ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ਼ ‘ਧੂੰਆਂ-ਧੂੰਆਂ ਜਿੰਦਗੀ’ ਨੁਕੜ ਨਾਟਕ ਖੇਡ ਕੇ ਨਸ਼ਿਆਂ,ਤੰਬਾਕੂਨੋਸ਼ੀ ਦੇ ਖਤਰੇ ਸਬੰਧੀ ਦੱਸਿਆ ਗਿਆ। ਟੀਮ ਦੇ ਮੈਂਬਰ ਸ਼ਬਦੀਸ, ਲਵੀ ਖੱਤਰੀ, ਵੀਰਪਾਲ ਕੌਰ, ਅੰਤਰਜੀਤ ਜੋਸ਼ੀ, ਰਜ਼ਤ ਬੈਂਸ ,ਅਵਲ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਤਰੇ ਨੂੰ ਸਮਝਦੇ ਹੋਏ ਇਸ ਦੇ ਸੇਵਨ ਨੂੰ ਤੁਰੰਤ ਬੰਦ ਕਰ ਦੇਣ ਅਤੇ ਆਪਣੀ ਜਿੰਦਗੀ ਚੰਗੀ ਤਰ੍ਹਾਂ ਬਤੀਤ ਕਰਨ। ਇਸ ਮੌਕੇ ਡਾ. ਡੇਜ਼ੀ ਟੋਪਨਾ, ਡਾ. ਸ਼ਿਵਾਨੀ ਬਾਂਸਲ, ਡਾ. ਅਮਨਦੀਪ ਕੌਰ, ਐਸ.ਆਈ. ਸੁਖਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਢੀਂਡਸਾ ਸਮੇਤ ਆਸ਼ਾ ਵਰਕਰਜ਼ ਅਤੇ ਪਿੰਡ ਨਿਵਾਸੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ