Share on Facebook Share on Twitter Share on Google+ Share on Pinterest Share on Linkedin ਨਸ਼ੇ ਵਿੱਚ ਟੱਲੀ ਕਾਰ ਚਾਲਕ ਨੇ ਦੋ ਲੋਕਾਂ ਦੀ ਲਈ ਜਾਨ ਜੰਡਿਆਲਾ ਗੁਰੂ 14 ਅਪ੍ਰੈਲ (ਕੁਲਜੀਤ ਸਿੰਘ ): ਪੁਲਿਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਬਿੱਕਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਮੂਧਲ ਨੇ ਆਪਣੀ ਲਿਖਤ ਸ਼ਿਕਾਇਤ ਵਿਚ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ ।ਅੱਜ ਉਸਦੇ ਮਾਮੇ ਦਾ ਬੇਟਾ ਅਜੇ ਪੁੱਤਰ ਜਗੀਰ ਸਿੰਘ ,ਨਿਵਾਸੀ ਪਿੰਡ ਮੂਧਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ 02 ਬੀ ਵਾਈ 2803 ਤੇ ਸਵਾਰ ਹੋ ਕੇ ਅਤੇ ਮੇਰਾ ਮਾਮਾ ਜਗੀਰ ਸਿੰਘ ਪੁੱਤਰ ਪ੍ਰੀਤਮ।ਸਿੰਘ ਨਿਵਾਸੀ ਪਿੰਡ ਮੂਧਲ ਆਪਣੇ ਮੋਟਰਸਾਈਕਲ ਨੰਬਰ ਪੀ ਬੀ 02 ਏ ਪੀ 8938 ਮਾਰਕਾ ਪੈਸ਼ਨ ਸਮੇਤ ਬਲਜੀਤ ਸਿੰਘ ਪੁੱਤਰ ਜਗਤਾਰ ਸਿੰਘ ,ਬਲਜੀਤ ਕੌਰ ਪਤਨੀ ਬਲਜੀਤ ਸਿੰਘ , ਨਿਵਾਸੀ ਵੱਲਾ ਸਵਾਰ ਹੋਕੇ ਨੰਗਲ ਦਿਆਲ ਜਾ ਰਹੇ ਸਨ।ਜਦਕਿ ਮਾਮਾ ਜਗੀਰ ਸਿੰਘ ਆਪਣੇ ਨਾਲ ਉਕਤ ਸਵਾਰਾਂ ਸਮੇਤ ਆਪਣੇ ਮੋਟਰਸਾਈਕਲ ਤੇ ਸਾਡੇ ਤੋਂ ਅੱਗੇ ਜਾ ਰਿਹਾ ਸੀ।ਜਦੋਂ ਅਸੀਂ ਨਵਾਂ ਪਿੰਡ ਵੱਲ ਵਧੇ ਤਾ ਲਿੰਕ ਰੋਡ ਤੋਂ ਇਕ ਸਵਿਫਟ ਗੱਡੀ ਨੰਬਰ ਪੀ ਬੀ 02ਸੀ ਐਸ 7470 ਜੋ ਬਹੁਤ ਤੇਜ਼ ਰਫਤਾਰ ਨਾਲ ਬਿਨਾ ਲਾਈਟ ਜਗਾਏ ਮਨਸੂਰੀ ਕਾਲੇਜ ਤੋਂ ਪਿੱਛੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਨਾਲ।ਮੇਰੇ ਮਾਮਾ ਜਗੀਰ ਸਿੰਘ ਅਤੇ ਉਸਦੇ ਨਾਲ ਬੈਠੇ ਬਲਜੀਤ ਸਿੰਘ ਅਤੇ ਬਲਜੀਤ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ।ਅਸੀਂ ਗੱਡੀ ਦਾ ਪ੍ਰਬੰਧ ਕਰਕੇ ਜ਼ਖਮੀਆਂ ਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਪਹੁੰਚਾਇਆ।ਜਿਥੋਂ ਸਾਨੂੰ ਪਤਾ ਲੱਗਾ ਕਿ ਉਕਤ ਆਰੋਪੀ ਕੁੱਛ ਸਮਾਂ ਪਹਿਲਾਂ ਲਾਲਕਾ ਨਗਰ ਮਹਿਤਾ ਰੋਡ ਤੇ ਸਾਈਕਲ ਚਾਲਕ ਆਨੰਦ ਕਿਸ਼ੋਰ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।ਇਲਾਜ ਦੇ ਦੌਰਾਨ ਦੋਵਾਂ ਦੀ ਮੌਤ ਹੋ ਗਈ ।ਆਰੋਪੀ ਦੀ ਪਹਿਚਾਣ ਵਿਪਲਜੀਤ ਸਿੰਘ ਪੁੱਤਰ ਵਰਿੰਦਰ ਸਿੰਘ ਨਿਵਾਸੀ ਪਿੰਡ ਬਾਲਿਆ ਮੰਝਪੁਰ ਦੇ ਰੂਪ ਵਿਚ ਹੋਈ।ਉਕਤ ਆਰੋਪੀ ਦੇ ਖਿਲਾਫ ਥਾਣਾ ਜੰਡਿਆਲਾ ਗੁਰੂ ਵਿੱਖੇ ਧਾਰਾ 304 ਏ , 279 ,337 ,338 ,427 ,ਆਈ ਪੀ ਸੀ ਦੇ ਤਹਿਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ