nabaz-e-punjab.com

ਪਿੰਡ ਸੋਹਾਣਾ ਵਿੱਚ ਸ਼ਰਾਬੀ ਨੌਜਵਾਨ ਦੀ ਛੱਪੜ ਵਿੱਚ ਡਿੱਗਣ ਕਾਰਨ ਮੌਤ

ਅਸ਼ਵਨੀ ਕੁਮਾਰ ਦਾ ਸਾਲ ਕੁ ਪਹਿਲਾਂ ਹੀ ਹੋਇਆ ਸੀ ਵਿਆਹ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਇਤਿਹਾਸਕ ਪਿੰਡ ਸੋਹਾਣਾ ਸਥਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਪਿੱਛੇ ਗੰਦੇ ਪਾਣੀ ਦੇ ਛੱਪੜ ਵਿੱਚ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ (23) ਪੁੱਤਰ ਤਰਸੇਮ ਦਾਸ ਵਜੋਂ ਹੋਈ ਹੈ। ਉਸ ਦਾ ਸਾਲ ਕੁ ਪਹਿਲਾਂ ਹੀ ਵਿਆਹ ਹੋਇਆ ਸੀ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ। ਪੁਲੀਸ ਅਨੁਸਾਰ ਦੋਵੇਂ ਪਿਊ ਪੁੱਤ ਥ੍ਰੀ ਵੀਲਰ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ।
ਜਾਂਚ ਅਧਿਕਾਰੀ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਸ਼ਵਨੀ ਕੁਮਾਰ ਨੇ ਮੰਗਲਵਾਰ ਨੂੰ ਘਰ ਵਿੱਚ ਬੈਠ ਕੇ ਸ਼ਰਾਬ ਪੀਤੀ ਅਤੇ ਖਾਣਾ ਖਾਧਾ। ਇਸ ਮਗਰੋਂ ਲੰਘੀ ਰਾਤ ਕਰੀਬ 11 ਵਜੇ ਉਹ ਟਹਿਲਣ ਲਈ ਘਰ ਤੋਂ ਬਾਹਰ ਆ ਗਿਆ। ਜਦੋਂ ਕਾਫੀ ਦੇਰ ਤੱਕ ਘਰ ਵਾਪਸ ਨਹੀਂ ਆਇਆ ਤਾਂ ਇੱਧਰ ਉਧਰ ਭਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਕੁੜੀਆਂ ਦੇ ਸਕੂਲ ਦੇ ਪਿੱਛੇ ਟੋਭੇ ਵਿੱਚ ਡਿੱਗ ਪਿਆ। ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਛੱਪੜ ਨੇੜਲੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਦੇ ਪਤਾ ਲੱਗਾ ਕਿ ਅਸ਼ਵਨੀ ਗੰਦੇ ਪਾਣੀ ਦੇ ਛੱਪੜ ਕੰਢੇ ਖੜਾ ਹੋ ਕੇ ਪਿਸ਼ਾਬ ਕਰਨ ਲੱਗਾ ਸੀ ਕਿ ਜ਼ਿਆਦਾ ਸ਼ਰਾਬ ਪੀਤੀ ਹੋਣ ਕਾਰਨ ਉਹ ਪੈਰ ਤਿਲਕ ਕੇ ਮੂੰਹ ਦੇ ਭਾਰ ਛੱਪੜ ਵਿੱਚ ਜਾ ਡਿੱਗਾ। ਪੁਲੀਸ ਅਨੁਸਾਰ ਛੱਪੜ ਕਾਫੀ ਡੂੰਘਾ ਹੋਣ ਅਤੇ ਅਸ਼ਵਨੀ ਨਸ਼ੇ ਵਿੱਚ ਹੋਣ ਕਾਰਨ ਉਸ ਤੋਂ ਬਾਹਰ ਨਹੀਂ ਨਿਕਲਿਆ ਗਿਆ। ਹਾਲਾਂਕਿ ਰੂਪਨਗਰ ਤੋਂ ਗੋਤਾ ਖੋਰਾ ਦੀ ਟੀਮ ਵੀ ਸੱਦੀ ਗਈ ਅਤੇ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ। ਇਸ ਸਬੰਧੀ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ
ਕਰਦਿਆਂ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…