Share on Facebook Share on Twitter Share on Google+ Share on Pinterest Share on Linkedin ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਦੀ ਹੂੰਝਾਫੇਰ ਜਿੱਤ ਸ਼੍ਰੋਮਣੀ ਅਕਾਲੀ ਦਲ ਨੂੰ 35 ਸੀਟਾਂ, ਸਰਨਾ ਗਰੱੁਪ ਨੂੰ 7 ਤੇ 4 ਹਲਕਿਆਂ ’ਚ ਆਜ਼ਾਦ ਉਮੀਦਵਾਰਾਂ ਲੇ ਬਾਜ਼ੀ ਮਾਰੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 1 ਮਾਰਚ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੀਤੀ 26 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਐਤਕੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਬਹੁ ਗਿਣਤੀ ਸੀਟਾਂ ਮਿਲੀਆਂ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜਦਿਆਂ 500 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਇਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਇਕ ਵਾਰ ਫਿਰ ਅਕਾਲੀ ਦਲ ਦਾ ਹੀ ਕਬਜ਼ਾ ਹੋ ਗਿਆ ਹੈ। ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ 26 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸਵੇਰੇ ਸ਼ੁਰੂ ਹੋ ਗਈ ਸੀ। ਇਹਨਾਂ ਵੋਟਾਂ ਦੀ ਗਿਣਤੀ ਲਈ 5 ਕੇੱਦਰ ਬਣਾਏ ਗਏ ਸਨ। ਦਿੱਲੀ ਗੁਰਦੁਆਰਾ ਕਮੇਟੀ ਦੀਆਂ 46 ਸੀਟਾਂ ਉਪਰ ਕੁਲ 353 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਕੀਤੀ ਗਈ। 26 ਫਰਵਰੀ ਨੂੰ 45.76 ਫੀਸਦੀ ਵੋਟਰਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕੀਤੀ ਸੀ। ਖਬਰ ਲਿਖੇ ਜਾਣ ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀਆਂ 46 ਸੀਟਾਂ ’ਚੋਂ 42 ਦੇ ਨਤੀਜੇ ਆ ਚੁਕੇ ਸਨ, ਜਿਨ੍ਹਾਂ ’ਚੋਂ 35 ਸੀਟਾਂ ਉਪਰ ਅਕਾਲੀ ਦਲ ਦੀ ਜਿੱਤ ਹੋ ਗਈ ਸੀ। ਜਦੋਂ ਕਿ 7 ਸੀਟਾਂ ਉੱਤੇ ਸਰਨਾ ਗਰੱੁਪ ਕਾਬਜ਼ ਹੋ ਗਿਆ ਸੀ ਅਤੇ 4 ਆਜ਼ਾਦ ਉਮੀਦਵਾਰ ਚੋਣ ਜਿਤ ਗਏ ਸਨ। ਇਨ੍ਹਾਂ ਚੋਣਾਂ ਵਿਚ ਪੂਰੇ ਜੋਰ ਸ਼ੋਰ ਨਾਲ ਹਿਸਾ ਲੈਣ ਵਾਲਾ ਪੰਥਕ ਸੇਵਾ ਦਲ ਖਾਤਾ ਵੀ ਨਹੀੱ ਖੋਲ ਸਕਿਆ। ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ 55 ਮੈਂਬਰਾਂ ਦਾ ਹੁੰਦਾ ਹੈ, ਇਸ ਵਿਚ 46 ਉਮੀਦਵਾਰਾਂ ਨੂੰ ਦਿੱਲੀ ਦੇ ਸਿੱਖ ਵੋਟਰ ਵੋਟ ਪਾ ਕੇ ਚੁਣਦੇ ਹਨ ਜਦੋੱ ਕਿ 9 ਉਮੀਦਵਾਰਾਂ ਨੁੰ ਸ੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, ਦਿੱਲੀ ਦੀਆਂ ਸਿੰਘ ਸਭਾਵਾਂ ਵਲੋੱ 46 ਉਮੀਦਵਾਰ ਮਿਲ ਕੇ ਚੁਣਦੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਿੱਲੀ ਦੇ ਵਾਰਡ ਨੰਬਰ 38 ਤੋਂ ਗ੍ਰੇਟਰ ਕੈਲਾਸ਼ ਹਲਕੇ ਤੋਂ 500 ਵੋਟਾਂ ਨਾਲ ਜਿੱਤ ਗਏ ਹਨ, ਉਨ੍ਹਾਂ ਨੇ ਸ਼ੁਰੁੂਆਤੀ ਰੁਝਾਨ ਵਿਚ ਹੀ ਆਪਣੀ ਬੜਤ ਕਾਇਮ ਕਰ ਲਈ ਸੀ। ਵਾਰਡ ਨੰਬਰ 2 ਤੋਂ ਸੁਖਬੀਰ ਸਿੰਘ ਅਤੇ ਵਾਰਡ ਨੰਬਰ 3 ਤੋਂ ਜਸਬੀਰ ਸਿੰਘ ਜੱਸੀ ਅਕਾਲੀ ਦਲ ਬਾਦਲ ਚੋਣ ਜਿਤ ਗਏ ਸਨ। ਵਾਰਡ ਨੰਬਰ 7 ਤੋਂ ਆਜਾਦ ਉਮੀਦਵਾਰ ਗੁਰਮੀਤ ਸਿੰਘ ਸ਼ੰਟੀ ਚੋਣ ਜਿਤ ਗਏ ਹਨ। ਇਸੇ ਤਰਾਂ ਹੀ ਵਾਰਡ ਨੰਬਰ 9 ਤੋਂ ਮਨਜਿੰਦਰ ਸਿੰਘ ਸਿਰਸਾ ਜਿੱਤ ਗਏ ਹਨ। ਵਾਰਡ ਨੰਬਰ 11 ਤੋਂ ਓਂਕਾਰ ਸਿੰਘ ਮਾਨ ਚੋਣ ਜਿੱਤ ਗਏ। ਇਸੇ ਤਰਾਂ ਵਾਰਡ ਨੰਬਰ 12 ਦੇਵ ਨਗਰ ਤੋੱ ਪਰਮਜੀਤ ਸਿੰਘ ਰਾਣਾ ਚੋਣ ਜਿੱਤ ਗਏ। ਇਸੇ ਤਰਾਂ ਵਾਰਡ ਨੰਬਰ 13 ਰਜਿੰਦਰ ਨਗਰ ਤੋੱ ਪਰਮਜੀਤ ਸਿੰਘ ਚੰਢੋਕ ਅਤੇ ਵਾਰਡ ਨੰਬਰ 14 ਤੋਂ ਅਮਰਜੀਤ ਸਿੰਘ ਪਿੰਕੀ ਚੋਣ ਜਿੱਤ ਗਏ ਹਨ। ਕਨਾਟ ਪੈਲੇਸ ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਉਮੀਦਵਾਰ ਅਮਰਜੀਤ ਸਿੰਘ ਪਿੰਕੀ 170 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 18 ਰਾਜੌਰੀ ਗਾਰਡਨ ਤੋੱ ਹਰਮਨ ਜੀਤ ਸਿੰਘ ਅਕਾਲੀ ਦਲ ਬਾਦਲ ਚੋਣ ਜਿੱਤ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 22 ਸ਼ਾਮ ਨਗਰ ਤੋਂ ਹਰਜੀਤ ਸਿੰਘ ਅ ਤੇ ਵਾਰਡ ਨੰਬਰ 23 ਵਿਸ਼ਨੂੰ ਨਗਰ ਤੋਂ ਅਕਾਲੀ ਦਲ ਦੇ ਮਨਜੀਤ ਸਿੰਘ ਅੌਲਖ ਜਿੱਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 24 ਤੋੱ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ 770 ਵੋਟਾਂ ਦੇ ਫਰਕ ਨਾਲ ਜਿੱਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 25 ਤਿਲਕ ਨਗਰ ਤੋੱ ਅਕਾਲੀ ਦਲ ਬਾਦਲ ਦੇ ਦਲਜੀਤ ਸਿੰਘ ਚੋਣ ਜਿਤ ਗਏ ਹਨ। ਵਾਰਡ ਨੰਬਰ 26 ਸੰਤ ਗੜ ਤੋਂ ਅਕਾਲੀ ਦਲ ਦੇ ਹੀ ਚਮਨ ਸਿੰਘ ਵੀ ਜਿੱਤ ਗਏ ਹਨ। ਵਾਰਡ ਨੰਬਰ 27 ਤਿਲਕ ਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਜਿਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 29 ਤੋੱ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਕਾਹਲੋਂ ਜਿੱਤ ਗਏ ਹਨ। ਵਾਰਡ ਨੰਬਰ 32 ਤੋਂ ਅਕਾਲੀ ਦਲ ਦਿਲੀ ਦੇ ਕੁਲਤਾਰਨ ਸਿੰਘ ਜਿਤ ਗਏ ਹਨ। ਵਾਰਡ ਨੰਬਰ 33 ਤੋਂ ਅਕਾਲੀ ਦਲ ਦੇ ਉੱਕਾਰ ਸਿੰਘ ਥਾਪਰ ਵੀ ਜਿੱਤ ਗਏ ਹਨ। ਇਸੇ ਤਰਾਂ ਸਰਿਤਾ ਵਿਹਾਰ ਵਾਰਡ ਨੰਬਰ 34 ਤੋਂ ਪਹਿਲੀ ਵਾਰ ਚੋਣ ਲੜੇ ਅਕਾਲੀ ਦਲ ਉਮੀਦਵਾਰ ਅਤੇ ਮਨਜੀਤ ਸਿੰਘ ਜੀ ਕੇ ਦੇ ਭਰਾ ਹਰਜੀਤ ਸਿਘੰ ਜੀ ਕੇ ਚੋਣ ਜਿਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 40 ਤੋਂ ਆਜਾਦ ਉਮੀਦਵਾਰ ਤਲਵਿੰਦਰ ਸਿੰਘ ਮਰਵਾਹ 1250 ਵੋਟਾਂ ਨਾਲ ਜਿੱਤ ਗਏ ਹਨ। ਵਾਰਡ ਨੰਬਰ 41 ਤੋਂ ਅਕਾਲੀ ਦਲ ਦੇ ਕੁਲਵੰਤ ਸਿੰਘ ਬਾਠ ਜਿੱਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 42 ਦਿਨਸਾਦ ਗਾਰਡਨ ਤੋਂ ਗੁਰਮੀਤ ਸਿੰਘ ਸ਼ੰਟੀ ਚੋਣ ਜਿਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 43 ਵਿਵੇਕ ਵਿਹਾਰ ਤੋੱ ਜਸਮੇਲ ਸਿੰ ਨੋਨੀ ਜੇਤੂ ਰਹੇ। ਇਸੇ ਤਰਾਂ ਵਾਰਡ ਨੰਬਰ 44 ਵਿਚ ਹਰਿੰਦਰ ਪਾਲ ਸਿੰਘ ਵੀ ਚੋਣ ਜਿਤ ਗਏ ਹਨ। ਇਸੇ ਤਰਾਂ ਵਾਰਡ ਨੰਬਰ 46 ਪ੍ਰੀਤ ਵਿਹਾਰ ਤੋਂ ਭੁਪਿੰਦਰ ਸਿੰਘ ਭੁੱਲਰ ਚੋਣ ਜਿਤ ਗਏ ਹਨ। ਦਿੱਲੀ ਵਿੱਚ ਗੁਰਦੁਆਰਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਕਾਰਨ ਪੰਜਾਬ ਵਿਚ ਵੀ ਕਈ ਸ਼ਹਿਰਾਂ ਵਿਚ ਖੁਸ਼ੀ ਵਿਚ ਲੱਡੂ ਵੰਡੇ ਗਏ ਅਤੇ ਅਕਾਲੀ ਦਲ ਦੀ ਜਿੱਤ ਦੇ ਜ਼ਸ਼ਨ ਮਨਾਏ ਗਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਪ੍ਰਚਾਰ ਕਰਨ ਤੋਂ ਗੁਰੇਜ ਹੀ ਕੀਤਾ ਸੀ ਤੇ ਇਹਨਾਂ ਚੋਣਾਂ ਦੌਰਾਨ ਇਹ ਆਗੂ ਜਾਂ ਤਾਂ ਅਮਰੀਕਾ ਦੌਰੇ ਉਪਰ ਰਹੇ ਜਾਂ ਫਿਰ ਪੰਜਾਬ ਵਿਚ ਹੀ ਸਰਗਰਮ ਰਹੇ। ਇਸ ਦੇ ਬਾਵਜੂਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਨੂੰ ਅਕਾਲੀ ਦਲ ਬਾਦਲ ਦੀ ਅਹਿਮ ਜਿੱਤ ਮੰਨਿਆ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ