nabaz-e-punjab.com

ਡੀਐਸਪੀ ਸੰਦੀਪ ਕੌਰ ਦੀ ਅਗਵਾਈ ਵਿੱਚ ਪੁਲੀਸ ਪਬਲਿਕ ਮੀਟਿੰਗ ਦਾ ਆਯੋਜਨ

ਸਟਰੀਟ ਕਰਾਈਮ ਤੇ ਹੋਰ ਵੱਖ ਕਿਸਮ ਦੇ ਜੁਰਮਾਂ ’ਤੇ ਕਾਬੂ ਪਾਉਣ ਲਈ ਲੋਕਾਂ ਨੂੰ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਮਈ:
ਇੱਥੋਂ ਦੇ ਨੇੜਲੇ ਪਿੰਡ ਰੋਡਮਾਜਰਾ-ਚੱਕਲਾਂ ਵਿਖੇ ਡੀਐਸਪੀ ਸਨਦੀਪ ਕੌਰ ਰੂਪਨਗਰ ਦੀ ਦੇਖ ਰੇਖ ਵਿਚ ਪੁਲਿਸ ਪਬਲਿਕ ਮੀਟਿੰਗ ਹੋਈ ਜਿਸ ਵਿਚ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਨੇ ਸਮੂਲੀਅਤ ਕੀਤੀ । ਇਸ ਮੌਕੇ ਸਨਦੀਪ ਕੌਰ ਡੀ.ਐਸ.ਪੀ ਰੋਪੜ ਨੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੇ ਵਿਕਣ ਵਾਲੇ ਨਸ਼ੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ਉਨ੍ਹਾਂ ਕਿਹਾ ਕਿ ਅਜਿਹੀ ਸੂਚਨਾ ਦੇਣ ਵਾਲੇ ਦਾ ਨਾਮ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ। ਇਸ ਦੌਰਾਨ ਡੀ.ਐਸ.ਪੀ ਸਨਦੀਪ ਕੌਰ ਨੇ ਲੋਕਾਂ ਵੱਲੋਂ ਕੀਤੇ ਸਵਾਲਾਂ ਦੇ ਢੱੁਕਵੇਂ ਜਵਾਬ ਦਿੱਤੇ।
ਇਸ ਮੌਕੇ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਜ਼ਿਲ੍ਹਾ ਰੋਪੜ ਅਤੇ ਇਲਾਕੇ ਦੀਆਂ ਪੰਚਾਇਤਾਂ ਨੇ ਡੀ.ਐਸ.ਪੀ ਸਨਦੀਪ ਕੌਰ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਹਲਕਾ ਵਾਸੀ ਹਰ ਬਣਦੀ ਮੱਦਦ ਪੁਲਿਸ ਨੂੰ ਦੇਣਗੇ। ਇਸ ਮੌਕੇ ਜੈ ਸਿੰਘ ਚੱਕਲਾਂ, ਅਮਨਦੀਪ ਸਿੰਘ ਐਸ.ਐਚ.ਓ ਥਾਣਾ ਸਿੰਘ ਭਗਵੰਤਪੁਰਾ, ਜਸਵੀਰ ਸਿੰਘ ਰੋਡਮਾਜਰਾ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਸਰਪੰਚ ਬਿੱਟੂ ਬਾਜਵਾ, ਸਤਨਾਮ ਸਿੰਘ ਸਰਪੰਚ ਚੁਪਕੀ, ਮੇਹਰ ਸਿੰਘ ਸਰਪੰਚ ਸਿੰਘ, ਬਲਦੇਵ ਸਿੰਘ ਚੱਕਲ, ਪ੍ਰੀਤਮ ਸਿੰਘ, ਜੱਸਾ ਚੱਕਲ, ਚਰਨ ਸਿੰਘ ਰੀਡਰ ਡੀ.ਐਸ.ਪੀ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਹਾਜ਼ਰ ਸਨ।

Load More Related Articles

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …