ਡੀਟੀਐੱਫ਼ ਨੇ ਅਧਿਆਪਕਾਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਬਿਆਨ ’ਤੇ ਸਿਹਤ ਮੰਤਰੀ ਨੂੰ ਘੇਰਿਆ

ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਗਲਤ ਬਿਆਨਬਾਜ਼ੀ ਨਾ ਕਰਨ ਸਿੱਧੂ: ਡੀਟੀਐੱਫ਼

ਅਧਿਆਪਕਾਂ ਨੇ ਮੁੱਖ ਮੰਤਰੀ ਦਾ ਨਿੱਜੀ ਦਖ਼ਲ ਮੰਗਿਆ, ਕਿਹਾ ਸਿੱਧੂ ਬਿਨਾਂ ਸ਼ਰਤ ਅਧਿਆਪਕਾਂ ਤੋਂ ਮੁਆਫ਼ੀ ਮੰਗਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਡੈਮੋਕੇ੍ਰਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕਰੋਨਾ ਸੰਕਟ ਦੌਰਾਨ ਰਾਜ ਸਰਕਾਰ ਅਤੇ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਧਿਆਪਕਾਂ ਪ੍ਰਤੀ ਗੈਰ ਜ਼ਿੰਮੇਵਾਰਨਾ ਬਿਆਨ ਦੇਣ ਦੀ ਸਖ਼ਤ ਨਿਖੇਧੀ ਕੀਤੀ ਹੈ। ਅਧਿਆਪਕਾਂ ਤੋਂ ਨਾਜਾਇਜ਼ ਮਾਈਨਿੰਗ ਰੋਕਣ ਦਾ ਗੈਰ ਵਾਜਿਬ ਕੰਮ ਲੈਣ ਦੇ ਫੈਸਲੇ ਨੂੰ ਸਹੀ ਠਹਿਰਾ ਕੇ ਸਿਹਤ ਮੰਤਰੀ ਨੇ ਅਧਿਆਪਕ ਵਰਗ ਦੀ ਨਾਰਾਜ਼ਗੀ ਮੁੱਲ ਲੈ ਲਈ ਹੈ। ਅੱਜ ਇੱਥੇ ਡੀਟੀਐੱਫ਼ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਕੈਬਨਿਟ ਮੰਤਰੀ ਨੂੰ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਬਾਰੇ ਗਲਤ ਬਿਆਨਬਾਜ਼ੀ ਕਰਨ ਤੋਂ ਡੱਕਣ ਅਤੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਵਾਈ ਜਾਵੇ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜ਼ਾਹਰ ਹੈ। ਕੋਵਿਡ-19 ਦੌਰਾਨ ਸਰਕਾਰੀ ਪ੍ਰਬੰਧ ਮੌਜੂਦਾ ਸੰਕਟ ਦਾ ਸਾਹਮਣਾ ਨਾ ਕਰਨ ਯੋਗ ਹੋਣ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਮੁਲਾਜ਼ਮ ਬਿਨਾਂ ਸੁਰੱਖਿਆ ਕਿੱਟਾਂ ਤੋਂ ਕੰਮ ਕਰ ਰਹੇ ਹਨ, ਪ੍ਰੰਤੂ ਸਿਹਤ ਮੰਤਰੀ ਇਨ੍ਹਾਂ ਤੱਥਾਂ ਤੋਂ ਅਣਜਾਣ ਬਣ ਕੇ ਫੋਕੀਆਂ ਫੜਾ ਮਾਰ ਰਹੇ ਹਨ। ਜਦੋਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਵੱਲੋਂ ਅਨਾਜ ਮੰਡੀਆਂ ਵਿੱਚ ਸਿਹਤ ਪ੍ਰੋਟੋਕਾਲ ਅਫ਼ਸਰ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬੂਥਾਂ ’ਤੇ, ਕੰਟਰੋਲ ਰੂਮਾਂ, ਅੰਤਰਰਾਜੀ ਅਤੇ ਅੰਤਰ ਜ਼ਿਲ੍ਹਾ ਨਾਕਿਆਂ ’ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਇਕਾਂਤਵਾਸ ਕੇਂਦਰਾਂ ਅਤੇ ਘਰਾਂ ਵਿੱਚ ਕੁਆਰੰਟੀਨ ਕੀਤੇ ਲੋਕਾਂ ’ਤੇ ਰੋਜ਼ਾਨਾ ਨਜ਼ਰ ਰੱਖਣ ਸਮੇਤ ਹੋਰ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਪ੍ਰੀਖਿਆ ਲੈਣਾ, ਨਤੀਜੇ ਤਿਆਰ ਕਰਨਾ, ਵਿਦਿਆਰਥੀਆਂ ਦੇ ਘਰ-ਘਰ ਮਿੱਡ-ਡੇਅ-ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਨੂੰ ਕਿਤਾਬਾਂ ਦੇਣੀਆਂ, ਆਲਨਾਈਨ ਪੜ੍ਹਾਈ ਸਮੇਤ ਸਕੂਲਾਂ ਵਿੱਚ ਨਵੇਂ ਦਾਖ਼ਲੇ ਆਦਿ ਕੰਮ ਕੀਤੇ ਜਾ ਰਹੇ ਹਨ। ਹੁਣ ਰੇਤ ਮਾਫ਼ੀਆਂ ਨਾਲ ਮੱਥਾ ਲਾਉਣ ਲਈ ਨਾਜਾਇਜ਼ ਮਾਈਨਿੰਗ ਰੋਕਣ ਲਈ ਡਿਊਟੀਆਂ ਲਗਾ ਦਿੱਤੀਆਂ ਹਨ।
ਡੀਟੀਐਫ਼ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਗੁਰਮੀਤ ਸਿੰਘ ਸੁੱਖਪੁਰ, ਰਾਜੀਵ ਕੁਮਾਰ ਬਰਨਾਲਾ, ਓਮ ਪ੍ਰਕਾਸ਼ ਮਾਨਸਾ, ਜਗਪਾਲ ਬੰਗੀ, ਜਨਰਲ ਸਕੱਤਰ ਜਰਮਨਜੀਤ ਸਿੰਘ, ਹਰਜਿੰਦਰ ਸਿੰਘ ਗੁਰਦਾਸਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰਪਾਲ ਗਿੱਲ, ਸੁਖਦੇਵ ਡਾਨਸੀਵਾਲ, ਅਤਿੰਦਰਪਾਲ ਘੱਗਾ, ਜਸਵੀਰ ਸਿੰਘ ਅਕਾਲਗੜ੍ਹ, ਗੁਰਪਿਆਰ ਕੋਟਲੀ, ਮੇਘ ਰਾਜ ਸੰਗਰੂਰ, ਕੁਲਦੀਪ ਸਿੰਘ, ਬਲਵਿੰਦਰ ਭੰਡਾਲ, ਮੁਲਖ ਰਾਜ ਨਵਾਂ ਸ਼ਹਿਰ, ਸੁਨੀਲ ਫਾਜ਼ਿਲਕਾ, ਹਰਜਿੰਦਰ ਢਿੱਲੋਂ ਅਤੇ ਅਮਰੀਕ ਮੁਹਾਲੀ ਵੀ ਹਾਜ਼ਰ ਸਨ।

Load More Related Articles

Check Also

Majitha Hooch Tragedy: Swift Government Action — All 10 Accused Arrested Within 6 Hours

Majitha Hooch Tragedy: Swift Government Action — All 10 Accused Arrested Within 6 Hours CM…