ਮੁੱਖ ਮੰਤਰੀ ਵੱਲੋਂ ਮੀਟਿੰਗਾਂ ਤੋਂ ਮੁਨਕਰ ਹੋਣ ਕਾਰਨ ਮੁਲਾਜ਼ਮਾਂ ’ਚ ਰੋਸ, ਸੰਘਰਸ਼ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 26 ਅਗਸਤ:
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਸਬੰਧਤ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ ਫੈਡਰੇਸ਼ਨ ਦੀ ਮੀਟਿੰਗ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਲਾਜ਼ਮ ਮੰਗਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਸੂਬਾ ਜਨਰਲ ਸਕੱਤਰ ਐਨਡੀ ਤਿਵਾੜੀ, ਗੁਲਜ਼ਾਰ ਖਾਨ, ਨਵਪ੍ਰੀਤ ਸਿੰਘ ਬੱਲੀ, ਬਿੱਕਰ ਸਿੰਘ ਮਾਖਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮ ਮਸਲਿਆਂ ’ਤੇ ਸਾਂਝਾ ਫਰੰਟ ਨਾਲ ਮੀਟਿੰਗਾਂ ਦਾ ਸਮਾਂ ਦੇ ਕੇ ਲਗਾਤਾਰ ਮੱੁਕਰਦੇ ਆ ਰਹੇ ਹਨ। ਜਿਸ ਕਾਰਨ ਮੁਲਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਅੱਜ ਮੀਟਿੰਗ ਦੌਰਾਨ ਵੀ ਮੁਲਾਜ਼ਮ ਸਾਥੀਆਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਤਿੰਨ ਸਤੰਬਰ ਨੂੰ ਚੰਡੀਗੜ੍ਹ ਵਿੱਚ ਵੱਡੇ ਪੱਧਰ ’ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ ਕੀਤਾ। ਪਸਸਫ (ਵਿਗਿਆਨਿਕ) ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਮਨਜ਼ੂਰ ਕੀਤੀ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਸੀ) ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ ਹੈ। ਦਸੰਬਰ 2003 ਵਿੱਚ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਲਿਆਂਦੀ ਨਵੀ ਪੈਨਸ਼ਨ ਸਕੀਮ ਦਾ ਵੱਡੇ ਪੱਧਰ ’ਤੇ ਕੀਤਾ ਗਿਆ ਸੀ ਪ੍ਰੰਤੂ ਹੁਣ ਮੋਦੀ ਸਰਕਾਰ ਨੇ ਮੁੜ ਲੋਕ-ਮੱਤ ਦੇ ਉਲਟ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਨਵੀਂ ਪੈਨਸ਼ਨ ਸਕੀਮ ਨੂੰ ਸੋਧ ਦਾ ਰੂਪ ਦੇ ਕੇ ਯੂਪੀਸੀ ਦੇ ਨਾਂ ਹੇਠ ਬਿਨਾਂ ਕਿਸੇ ਚਰਚਾ ਦੇ ਮਨਜ਼ੂਰ ਕਰ ਕੇ ਮੁਲਾਜ਼ਮ ਵਰਗ ’ਤੇ ਥੋਪ ਦਿੱਤੀ ਹੈ। ਜਿਸਦਾ ਮੁਲਾਜ਼ਮ ਵਰਗ ਡੱਟ ਕੇ ਵਿਰੋਧ ਕਰਨਗੇ।
ਇਸ ਮੌਕੇ ਸੁਖਵਿੰਦਰ ਸਿੰਘ ਦੋਦਾ, ਅਮਨਦੀਪ ਬਾਗਪੁਰੀ, ਕੰਵਲਜੀਤ ਸੰਗੋਵਾਲ ਜਲੰਧਰ, ਸੋਮ ਸਿੰਘ ਗੁਰਦਾਸਪੁਰ, ਚਰਨਜੀਤ ਸਿੱਧੂ ਚੰਡੀਗੜ੍ਹ, ਗੁਰਮੀਤ ਸਿੰਘ ਖ਼ਾਲਸਾ ਮੁਹਾਲੀ, ਲਾਲ ਚੰਦ ਨਵਾਂਸ਼ਹਿਰ, ਲਖਵਿੰਦਰ ਸਿੰਘ ਲਾਡੀ ਧਨੌਲਾ, ਡਾ. ਕਰਮਦੀਨ ਸੰਗਰੂਰ, ਮਦਨ ਲਾਲ ਆਈਟੀਆਈ ਫਾਜ਼ਿਲਕਾ, ਅਸ਼ਵਨੀ ਕੁਮਾਰ, ਰਾਕੇਸ਼ ਬੰਟੀ, ਪ੍ਰਦੀਪ ਕੁਮਾਰ, ਰਮਨ ਗੁਪਤਾ, ਪੰਮਾ ਧਾਲੀਵਾਲ, ਪੰਕਜ ਕੁਮਾਰ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਿਗਿਆਨਿਕ ਆਗੂ ਸ਼ਾਮਲ ਸਨ। ਉਨ੍ਹਾਂ ਨੇ ਟਰੇਡ ਯੂਨੀਅਨ ਦੀ ਫਰੀਦਾਬਾਦ ਵਿੱਚ ਹੋਣ ਵਾਲੀ ਦੋ ਰੋਜ਼ਾ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…