ਐਨਸੀਟੀਐਸ ਤੇ ਸਿੱਖਿਆ ਬੋਰਡ ਦੀ ਦੋ ਰੋਜ਼ਾ ਸਾਂਝੀ ਸਿਖਲਾਈ ਵਰਕਸ਼ਾਪ ਸਮਾਪਤ

ਸਰਕਾਰੀ ਦਫ਼ਤਰਾਂ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਪੇਸ਼ਕਾਰੀ ਢਿੱਲੀ: ਕੇਪੀ ਸ਼੍ਰੇਸਕਰ

ਸਕੂਲ ਬੋਰਡ ਦੇ ਚੇਅਰਮੈਨ ਵੱਲੋਂ ਭਵਿੱਖ ਵਿੱਚ ਸਮੇਂ ਸਮੇਂ ਸਿਰ ਸਿਖਲਾਈ ਵਰਕਸ਼ਾਪਾਂ ਕਰਵਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਸਿਵਲ ਸੇਵਾਵਾਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਵਾਲੀ ਸੰਸਥਾ ਨੈਸ਼ਨਲ ਕੌਂਸਲ ਫਾਰ ਟਰੇਨਿੰਗ ਐਂਡ ਸੋਸ਼ਲ ਰਿਸਰਚ (ਐਨਟੀਸੀਐਸ) ਨਵੀਂ ਦਿੱਲੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਆਯੋਜਿਤ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ। ਇਸ ਦੌਰਾਨ ਸਕੂਲ ਬੋਰਡ ਦੇ ਜ਼ਿਲ੍ਹਾ ਮੈਨੇਜਰਾਂ, ਖੇਤਰੀ ਦਫ਼ਤਰਾਂ ਦੇ ਸੀਨੀਅਰ ਸਹਾਇਕਾਂ, ਸਮੂਹ ਜੂਨੀਅਰ ਸਹਾਇਕਾਂ ਅਤੇ ਡਾਟਾ ਐਂਟਰੀ ਅਪਰੇਟਰਾਂ ਨੂੰ ਦਫ਼ਤਰੀ ਕੰਮਾਂ, ਨੋਟਿੰਗ, ਡਰਾਫ਼ਟਿੰਗ, ਸੰਚਾਰ ਵਿਧੀ ਆਦਿ ਪਹਿਲੂਆਂ ਦੀ ਸਿਖਲਾਈ ਦਿੱਤੀ ਗਈ। ਸਮਾਪਤੀ ਸਮਾਰੋਹ ਮੌਕੇ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਕਰਮਚਾਰੀਆਂ ਨੂੰ ਸਰਟੀਫਿਕੇਟ ਵੰਡੇ।
ਇਸ ਤੋਂ ਪਹਿਲਾਂ ਕੇਂਦਰੀ ਅੰਕੜਾ ਵਿਗਿਆਨ ਤੇ ਯੋਜਨਾ ਲਾਗੂਕਰਨ ਮੰਤਰਾਲੇ ਦੇ ਡਾਇਰੈਕਟਰ ਪੰਕਜ ਕੇਪੀ ਸ਼੍ਰੇਸਕਰ ਨੇ ਦਫ਼ਤਰੀ ਕਾਰਜਾਂ ਦੀ ਸਿਖਲਾਈ ਦੇਣ ਦੇ ਤਕਨੀਕੀ ਪ੍ਰੋਗਰਾਮ ਸਮੇਤ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੀਤੇ ਜਾਂਦੇ ਕਾਰਜ ਅਤੇ ਦਿੱਤੀਆਂ ਜਾਂਦੀਆਂ ਸੇਵਾਵਾਂ ਨਿੱਜੀ ਖੇਤਰ ਦੇ ਕਾਰਜਾਂ ਅਤੇ ਸੇਵਾਵਾਂ ਤੋਂ ਬਿਹਤਰ ਹੋਣ ਦੇ ਬਾਵਜੂਦ ਵਧੀਆ ਨਹੀਂ ਮੰਨੇ ਜਾਂਦੇ ਹਨ। ਜਿਸ ਦਾ ਮੁੱਖ ਕਾਰਨ ਇਨ੍ਹਾਂ ਸੇਵਾਵਾਂ ਦੀ ਪੇਸ਼ਕਾਰੀ ਢਿੱਲੀ ਹੋਣਾ ਹੈ। ਉਨ੍ਹਾਂ ਕਿਹਾ ਕਿ ਵਧੀਆ ਕਾਰਗੁਜ਼ਾਰੀ ਦਾ ਅਸਲੀ ਮੰਤਰ ਇਹ ਹੈ ਕਿ ਦਫ਼ਤਰੀ ਮੁਲਾਜ਼ਮ ਖ਼ੁਦ ਨੂੰ ਲਗਾਤਾਰ ਤਬਦੀਲ ਹੋ ਰਹੀ ਨਵੀਆਂ ਜਾਣਕਾਰੀ ਅਤੇ ਇਲਮ ਪ੍ਰਤੀ ਜਾਗਰੂਕ ਰੱਖੇ। ਇਸ ਲਈ ਲਗਾਤਾਰ ਪੜ੍ਹਦੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਵਿੱਚ ਐਨਸੀਟੀਐਸ ਦੇ ਟਰੇਨਿੰਗ ਕੋਆਰਡੀਨੇਟਰ ਸ੍ਰੀਮਤੀ ਮਲਕਾ ਸੇਠੀ ਨੇ ਵੀ ਨਵੀਆਂ ਤਕਨੀਕੀ ਬਾਰੇ ਜਾਣਕਾਰੀ ਦਿੱਤੀ।
ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੀ ਸਿਖਲਾਈ ਨਾਲ ਮੁਲਾਜ਼ਮਾਂ ਵਿੱਚ ਕੰਮ ਦੀ ਨਿਪੁੰਨਤਾ ਵਧਣ ਦੇ ਨਾਲ ਨਾਲ ਮਾਨਸਿਕ ਤਣਾਅ ਤੋਂ ਮੁਕਤੀ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਿਖਲਾਈ ਵਰਕਸ਼ਾਪਾਂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਅਖੀਰ ਵਿੱਚ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਡਾਇਰੈਕਟਰ (ਕੰਪਿਊਟਰ) ਸ੍ਰੀਮਤੀ ਨਵਨੀਤ ਕੌਰ ਗਿੱਲ ਦੀ ਅਗਵਾਈ ਹੇਠ ਸਮਾਪਤ ਹੋਈ ਇਸ ਵਰਕਸ਼ਾਪ ਵਿੱਚ ਜੂਨੀਅਰ ਸਹਾਇਕਾਂ ਬਲਕਾਰ ਸਿੰਘ, ਕਸਮਾ ਰਾਣੀ, ਅਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਤੇ ਚਮਕੌਰ ਸਿੰਘ, ਸੀਨੀਅਰ ਸਕੇਲ ਸਟੈਨੋ ਗਰਾਫ਼ਰਾਂ ’ਚੋਂ ਹਰਮਿੰਦਰ ਸਿੰਘ, ਗੀਤਾ ਬਾਲਾ, ਮਨਜੀਤ ਕੌਰ, ਮੋਹਨ ਲਾਲ ਤੇ ਪਾਲ ਕੌਰ, ਜ਼ਿਲ੍ਹਾ ਮੈਨੇਜਰਾਂ ’ਚੋਂ ਹਰਮਨਜੀਤ ਸਿੰਘ, ਬਲਜਿੰਦਰ ਸਿੰਘ, ਹਰਮਨਜੋਤ ਸਿੰਘ ਸਿੱਧੂ, ਮਹਾਂਵੀਰ ਸਿੰਘ ਤੇ ਸਕੱਤਰ ਸਿੰਘ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਮਨਜੀਤ ਕੌਰ, ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ, ਡਿਪਟੀ ਡਾਇਰੈਕਟਰ ਗੁਰਤੇਜ ਸਿੰਘ ਸਮੇਤ ਬੋਰਡ ਦੇ ਹੋਰ ਉੱਚ ਅਧਿਕਾਰੀ ਅਤੇ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…