ਕੌਮੀ ਯੁਵਾ ਦਿਵਸ ਮੌਕੇ ਗਿਆਨ ਜਯੋਤੀ ਕਾਲਜ ਵਿੱਚ ਨੌਜਵਾਨਾਂ ਦਾ ਦੇਸ਼ ਲਈ ਯੋਗਦਾਨ ਤੇ ਮੁਸ਼ਕਲਾਂ ’ਤੇ ਚਰਚਾ

ਨਸ਼ਿਆਂ ਅਤੇ ਛੇੜ-ਛਾੜ ਜਿਹੇ ਗੰਭੀਰ ਮੁੱਦਿਆਂ ਵਿਰੁੱਧ ਵਿਦਿਆਰਥੀ ਹੋਏ ਲਾਮਬੰਦ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਨੌਜਵਾਨ ਕਿਸੇ ਵੀ ਦੇਸ਼ ਦਾ ਭਵਿਖ ਹੁੰਦੇ ਹਨ ਕਿਉਂਕਿ ਇਹ ਨੌਜਵਾਨ ਹੀ ਦੇਸ਼ ਦੀ ਤਰੱਕੀ ਦਾ ਅਹਿਮ ਹਿੱਸਾ ਬਣਦੇ ਹਨ। ਇਨ੍ਹਾਂ ਵਿਚਾਰਾਂ ਨਾਲ ਗਿਆਨ ਜਯੋਤੀ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕੌਮੀ ਯੁਵਾ ਦਿਵਸ ਮੌਕੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੰਮੇਲਨ ਦਾ ਮੁੱਖ ਮੰਤਵ ਨੌਜਵਾਨਾਂ ਵੱਲੋਂ ਦੇਸ਼ ਦੀ ਤਰੱਕੀ, ਸਮਾਜ ਦੀ ਸੇਵਾ ਅਤੇ ਭਵਿਖ ਦੇ ਸਿਰਜਣਹਾਰ ਨੌਜਵਾਨ ਪੀੜੀ ਨੂੰ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਆਉਣ ਵਾਲੀਆਂ ਮੁਸ਼ਕਲਾਤ, ਨੌਜਵਾਨਾਂ ਦਾ ਨਸ਼ਿਆਂ ਵੱਲ ਵਧ ਰਿਹਾ ਰੁਝਾਨ,ਅੌਰਤਾਂ ਨਾਲ ਵੱਧ ਰਹੇ ਛੇੜਛਾੜ ਅਤੇ ਬਲਾਤਕਾਰ ਦੇ ਮਾਮਲੇ ਅਤੇ ਉਨ੍ਹਾਂ ਦੇ ਹੱਲ ਲੱਭਣ ਲਈ ਵਿਚਾਰ ਮੰਥਨ ਕਰਨਾ ਸੀ।
ਇਸ ਮੌਕੇ ਗਿਆਨ ਜਯੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਹਾਜ਼ਰ ਦਰਸ਼ਕਾਂ ਜੀ ਆਇਆ ਕਹਿੰਦੇ ਹੋਏ ਸਬੰਧਿਤ ਵਿਸ਼ਿਆਂ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਪੈਨਲ ਵਿਚਾਰ ਚਰਚਾ ਦਾ ਸਮਾਂ ਸ਼ੁਰੂ ਹੋਇਆਂ ਜਿਸ ਦੌਰਾਨ ਨਾ ਸਿਰਫ਼ ਨੌਜਵਾਨਾਂ ਨਾਲ ਜੁੜੇ ਗੰਭੀਰ ਵਿਸ਼ਿਆਂ ਤੇ ਚਰਚਾ ਕੀਤੀ ਗਈ ਬਲਕਿ ਦੇਸ਼ ‘ਚ ਆਮ ਨਾਗਰਿਕ ਕੌਮੀ ਪੱਧਰ ਤੇ ਆ ਰਹੀਆਂ ਮੁਸ਼ਕਲਾਂ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਸਮਾਜ ‘ਚ ਆ ਰਹੇ ਬਦਲਾਓ ਤੇ ਵੀ ਜ਼ੋਰਦਾਰ ਤਰੀਕੇ ਨਾਲ ਚਰਚਾ ਕੀਤੀ ਗਈ ਅਤੇ ਸਬੰਧਿਤ ਮੱੁਦਿਆਂ ਬਾਰੇ ਘੋਖ ਕੀਤੀ ਗਈ। ਇਸ ਦੌਰਾਨ ਅੌਰਤਾਂ ਦੀ ਸਮਾਜ ਨੂੰ ਦੇਣ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਸਭ ਤੋਂ ਵੱਧ ਚਰਚਾ ਦਾ ਹਿੱਸਾ ਬਣੀ ਅਤੇ ਇਸ ਵਿਸ਼ੇ ਤੇ ਲੜਕੀਆਂ ਨੇ ਪੈਨਲ ਮੈਂਬਰਾਂ ਨੂੰ ਪ੍ਰਸ਼ਨ ਕਾਲ ਦੌਰਾਨ ਕਈ ਤਿੱਖੇ ਸਵਾਲ ਵੀ ਕੀਤੇ, ਪ੍ਰਸ਼ਨ ਕਾਲ ਦੌਰਾਨ ਜਿੱਥੇ ਕਈ ਵਾਰ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੈਨਲ ਮੈਂਬਰ ਲਾਜਵਾਬ ਹੁੰਦੇ ਨਜ਼ਰ ਆਏ ਉੱਥੇ ਹੀ ਵਿਦਿਆਰਥੀ ਵੀ ਇਨ੍ਹਾਂ ਮਹਾਨ ਹਸਤੀਆਂ ਦੇ ਸਵਾਲਾਂ ਦੇ ਜਵਾਬ ਤੋਂ ਸੰਤੁਸ਼ਟ ਨਜ਼ਰ ਆਏ।
ਇਸ ਵਿਚਾਰ ਚਰਚਾ ਦੌਰਾਨ ਗਿਆਨ ਜਯੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਸਮੂਹ ਵਿਦਿਆਰਥੀਆਂ ਨੂੰ ਲੜਕੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਅਤੇ ਉਹੀ ਸੋਚ ਅਪਣਾਉਣ ਦੀ ਸਲਾਹ ਦਿਤੀ ਜੋ ਕਿ ਉਹ ਜੋ ਦੂਜਿਆਂ ਤੋਂ ਆਪਣੇ ਪਰਿਵਾਰ ਦੀਆਂ ਧੀਆਂ-ਭੈਣਾਂ ਸਬੰਧੀ ਚਾਹੁੰਦੇ ਹਨ ਅਤੇ ਸਮੂਹ ਮੁੰਡੇ-ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਵਿਰੁੱਧ ਵੀ ਇਸੇ ਤਰਾਂ ਲਾਮਬੰਦ ਹੋਣ ਅਤੇ ਖੇਡਾਂ ਲਈ ਰੋਜ਼ਾਨਾ ਥੋੜਾ ਸਮਾਂ ਕੱਢਣ। ਇਸ ਦੇ ਨਾਲ ਹੀ ਗਿਆਨ ਜਯੋਤੀ ਗਰੁੱਪ ਵੱਲੋਂ ਆਸ ਪਾਸ ਦੇ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਨਾਲ ਜਾਣੁ ਕਰਾਉਂਦੇ ਹੋਏ ਇਕ ਬਿਹਤਰੀਨ ਸਮਾਜ ਦੀ ਸਥਾਪਨਾ ਕਰਨ ਲਈ ਪੇ੍ਰਰਨਾ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…