ਸਾਹਿਬਜਾਦਾ ਅਜੀਤ ਸਿੰਘ ਫੁੱਟਬਾਲ ਕੱਪ ਦੌਰਾਨ ਪ੍ਰੀ ਕਵਾਟਰ ਫਾਈਨਲ ਮੁਕਾਬਲਿਆਂ ਤੋੱ ਬਾਅਦ ਅੱਠ ਟੀਮਾਂ ਮੈਦਾਨ ਵਿੱਚ

ਨਬਜ਼-ਏ-ਪੰਜਾਬ, ਮੁਹਾਲੀ, 21 ਜੁਲਾਈ:
ਜ਼ਿਲ੍ਹਾ ਮੁਹਾਲੀ ਪੁਲੀਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਦੇ ਤਹਿਤ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਫੁੱਟਬਾਲ ਮੈਦਾਨ ਵਿੱਚ ਕਰਵਾਏ ਜਾ ਰਹੇ ਪਹਿਲੇ ਸਾਹਿਬਜ਼ਾਦਾ ਅਜੀਤ ਸਿੰਘ ਫੁੱਟਬਾਲ ਕੱਪ ਤਹਿਤ ਪ੍ਰੀ-ਕਵਾਟਰ ਫਾਈਨ ਮੁਕਾਬਲਿਆਂ ਤੋਂ ਬਾਅਦ ਹੁਣ ਅੱਠ ਟੀਮਾਂ ਮੈਦਾਨ ਵਿੱਚ ਰਹਿ ਗਈਆਂ ਹਨ, ਜਿਨ੍ਹਾਂ ਵਿਚਾਲੇ ਕੁਆਟਰ ਫਾਈਨ ਮੁਕਾਬਲੇ ਕਰਵਾਏ ਜਾਣਗੇ। ਫੁੱਟਬਾਲ ਕੱਪ ਦਾ ਪ੍ਰਬੰਧ ਸੰਭਾਲ ਰਹੇ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਪ੍ਰੀ-ਕੁਆਟਰ ਮੁਕਾਬਲਿਆਂ ਦੌਰਾਨ ਸੈਕਟਰ-68 ਦੀ ਟੀਮ ਨੇ ਮੌਲੀ ਬੈਦਵਾਨ ਨੂੰ 4-1 ਨਾਲ, ਤਿਊੜ ਦੀ ਟੀਮ ਨੇ ਖਿਜਰਾਬਾਦ ਦੀ ਟੀਮ ਨੂੰ 4-1 ਨਾਲ, ਕੁਰਾਲੀ ਦੀ ਟੀਮ ਨੇ ਬਰੋਲੀ ਨੂੰ 3-2 ਨਾਲ, ਸੈਕਟਰ-66 ਦੀ ਟੀਮ ਨੇ ਜੀਰਕਪੁਰ ਦੀ ਟੀਮ ਨੂੰ 4-0 ਨਾਲ, ਕੁੱਬਾਹੇੜੀ ਦੀ ਟੀਮ ਨੇ ਲੁਬਾਨਗੜ੍ਹ ਦੀ ਟੀਮ ਨੂੰ 3-1 ਨਾਲ, ਗੋਸਲਾਂ ਦੀ ਟੀਮ ਨੈ ਸੈਕਟਰ-79 ਦੀ ਟੀਮ ਨੂੰ 5-1 ਨਾਲ, ਫੇਜ਼-6 ਦੀ ਟੀਮ ਨੇ ਸ਼ਾਹੀ ਮਾਜਰਾ ਦੀ ਟੀਮ ਨੂੰ 5-3 ਨਾਲ ਅਤੇ ਨਯਾਗਾਉੱ ਦੀ ਟੀਮ ਨੇ ਚਨਾਲੋਂ ਦੀ ਟੀਮ ਨੂੰ 3-3 ਦੇ ਮੁਕਾਬਲੇ ਤੋੱ ਬਾਅਦ ਪੈਨਲਟੀ ਸ਼ੂਟ ਆਉਟ ਦੌਰਾਨ ਹਰਾਇਆ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਦੀ ਅਗਵਾਈ ਹੇਠ ਨਸ਼ਾ ਛੱਡੋ ਪੰਜਾਬ ਮੁਹਿੰਮ ਤਹਿਤ ਕਰਵਾਏ ਗਏ ਇਸ ਫੁੱਟਬਾਲ ਕੱਪ ਲਈ ਲਗਪਗ 100 ਟੀਮਾਂ ਰਜਿਸਟਰ ਹੋਈਆਂ ਸਨ। ਜਿਨ੍ਹਾਂ ਦੇ ਚਾਰ ਵੱਖ-ਵੱਖੋ ਪੂਲ ਖਰੜ, ਕੁਰਾਲੀ ਅਤੇ ਮੁੱਲਾਂਪੁਰ ਪੂਲ, ਜੀਰਕਪੁਰ-ਡੇਰਾਬਸੀ ਅਤੇ ਲਾਲੜੂ ਪੂਲ, ਮੁਹਾਲੀ ਸਬ ਡਿਵੀਜਨ-1 ਅਤੇ ਮੁਹਾਲੀ ਸਬ ਡਿਵੀਜਨ-2 ਦੇ ਵੱਖੋ-ਵੱਖਰੇ ਪੂਲ ਬਣਾਏ ਗਏ ਸਨ। ਇਨ੍ਹਾਂ ਪੂਲਾਂ ਵਿੱਚ ਨਾਕਆਉਟ ਮੈਚਾਂ ਤੋਂ ਬਾਅਦ ਹਰ ਪੂਲ ’ਚੋਂ ਦੋ ਟੀਮਾਂ ਕੁਆਟਰ ਫਾਈਨਲ ਵਿੱਚ ਪਹੁੰਚਣੀ ਹਨ।
ਡੀਐਸਪੀ ਬੱਲ ਨੇ ਕਿਹਾ ਕਿ ਕੁਆਟਰ ਫਾਈਨਲ ਦੀਆਂ ਜੇਤੂ ਚਾਰ ਟੀਮਾਂ ਸੈਮੀਫਾਈਨਲ ਖੇਡਣਗੀਆਂ ਅਤੇ ਫਿਰ ਜੇਤੂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ। ਫਾਈਨਲ ਮੁਕਾਬਲੇ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਦੋਂਕਿ ਉਪ ਜੇਤੂ ਟੀਮ ਨੂੰ 31 ਹਜ਼ਾਰ ਅਤੇ ਤੀਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…