ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਕਰਨ ਲਈ ਕਿਹਾ

ਸੈਕਟਰ-78 ਮੁਹਾਲੀ ਵਿੱਚ ਦੁਸਹਿਰਾ ਮੇਲੇ ਵਿੱਚ ਭਾਗ ਲਿਆ

ਮੁਹਾਲੀ ਵਿੱਚ ਵੱਡੇ ਇਕੱਠਾਂ ਦੇ ਆਯੋਜਨ ਲਈ ਇੱਕ ਵੱਡਾ ਕਨਵੈਨਸ਼ਨ ਸੈਂਟਰ ਜਲਦੀ

ਮੁਹਾਲੀ, 24 ਅਕਤੂਬਰ, 2023:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਸੈਕਟਰ-78 ਦੇ ਗਰਾਉਂਡ ਵਿੱਚ ਦੁਸਹਿਰਾ ਪੂਜਾ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਇਸ ਵਿਜੇ ਦਸ਼ਮੀ ਮੌਕੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ।
ਦੁਸਹਿਰਾ ਕਮੇਟੀ ਮੁਹਾਲੀ ਵੱਲੋਂ ਇਸ ਵਾਰ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਰਵਾਇਤੀ ਤਿੰਨ ਬੁੱਤਾਂ ਦੇ ਨਾਲ ਨਸ਼ਿਆਂ ਦੇ ਪੁਤਲੇ ਨੂੰ ਵੀ ਅੱਗ ਲਾਉਣ ਦੀ ਪੰਜਾਬ ਵਾਸੀਆਂ ਵਿੱਚ ਆਈ ਜਾਗਰੂਕਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਵਿਜੇ ਦਸ਼ਮੀ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਜੋਂ ਮਨਾਉਂਦੇ ਹਾਂ ਪਰ ਹੁਣ ਬੁਰਾਈਆਂ ਨੇ ਰੂਪ ਬਦਲਦੇ ਹੋਏ ਨਸ਼ਿਆਂ ਦਾ ਰੂਪ ਵੀ ਧਾਰਨ ਕਰ ਲਿਆ ਹੈ, ਜਿਸ ਨੂੰ ਖਤਮ ਕਰਨ ਲਈ ਅਤੇ ਸਮਾਜ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਬੁਰਾਈਆਂ ਦਾ ਨਿਸ਼ਚਿਤ ਤੌਰ ‘ਤੇ ਅੰਤ ਹੁੰਦਾ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਬੁਰਾਈਆਂ ਨੂੰ ਅੱਗ ਲਗਾਉਣ ਦੀ ਪੁਰਾਣੀ ਰਵਾਇਤ ਨੂੰ ਜਿਉਂਦੇ ਰੱਖਕੇ, ਸਾਨੂੰ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ‘ਤੇ ਵੀ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਸੁਨੇਹਾ ਦੇਣ ਲਈ ਪਿਛਲੇ 46 ਸਾਲਾਂ ਤੋਂ ਦੁਸਹਿਰਾ ਮੇਲਾ ਕਰਵਾਉਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਡੀਸੀ ਨੇ ਇਹ ਵੀ ਦੱਸਿਆ ਕਿ ਮੁਹਾਲੀ ਵਿੱਚ ਜਲਦੀ ਹੀ ਮੁਹਾਲੀ ਵਿੱਚ ਵੱਡੇ ਸਮਾਗਮ ਕਰਵਾਉਣ ਲਈ ਇੱਕ ਕਨਵੈਨਸ਼ਨ ਸੈਂਟਰ ਬਣਾਇਆ ਜਾਵੇਗਾ। ਜਿਸ ਲਈ ਗਮਾਡਾ ਇਸ ‘ਤੇ ਕੰਮ ਕਰ ਰਿਹਾ ਹੈ।

Load More Related Articles
Load More By Nabaz-e-Punjab
Load More In Festivals

Check Also

‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਜਿੱਤਣ ਦੀ ਖ਼ੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 25 ਨੂੰ

‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਜਿੱਤਣ ਦੀ ਖ਼ੁਸ਼ੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ 25 ਨੂੰ ਨਬਜ਼-ਏ-ਪੰਜਾਬ ਬਿਊ…