Share on Facebook Share on Twitter Share on Google+ Share on Pinterest Share on Linkedin ਗੁਰਦਾਸਪੁਰ ਜ਼ਿਮਨੀ ਚੋਣ ਲਈ ਭਾਜਪਾ ਆਗੂਆਂ ਨੂੰ ਡਿਊਟੀਆਂ ਸੌਂਪੀਆਂ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਸਤੰਬਰ: ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੁਹਾਲੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਸੀਲ ਰਾਣਾ ਦੀ ਪ੍ਰਧਾਨਗੀ ਹੇਠ ਸੰਨੀ ਇੰਨਕਲੇਵ ਖਰੜ ਵਿਖੇ ਹੋਈ। ਇਸ ਮੀਟਿੰਗ ਵਿੱਚ ਗੁਰਦਾਸਪੁਰ ਚੋਣਾਂ ਸਬੰਧੀ ਕਾਰਜਕਰਤਾਵਾਂ ਦੀਆ ਡਿਉਟੀਆ ਲਗਾਈਆ ਗਈਆ। ਇਸ ਮੋਕੇ ਜਿਲਾ ਕਿਸਾਨ ਮੋਰਚਾ ਦੇ ਬਾਰੇ ਵੀ ਚਰਚਾ ਹੋਈ। ਪਿਛਲੇ ਦਿਨੀ ਸੁਧੀਰ ਗੁਲੇਰੀਆ ਨੇ ਇੱਕ ਮੀਟਿੰਗ ਕੀਤੀ। ਜਿਸ ਵਿੱਚ ਸੁਧੀਰ ਗੁਲੇਰੀਆ ਨੇ ਸਰਬਜੀਤ ਸਿੰਘ ਨੂੰ ਜ਼ਿਲ੍ਹਾ ਕਿਸਾਨ ਮੋਰਚਾ ਦਾ ਕਾਰਜਕਾਰੀ ਪ੍ਰਧਾਨ ਦਿਖਾ ਕੇ ਮੀਟਿੰਗ ਕੀਤੀ। ਕਿਸਾਨ ਮੋਰਚਾ ਦਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਜੈਮਲ ਹੈ ਅਤੇ ਉਹ ਹੀ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹਿਣਗੇ। ਜ਼ਿਲ੍ਹਾ ਕਿਸਾਨ ਮੋਰਚਾ ਦੀ ਮੀਟਿੰਗ ਜਿਲਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਸਿੰਘ ਜੈਮਲ ਨੂੰ ਬਿਨਾ ਸੂਚਨਾ ਦਿੱਤੇ ਨਹੀ ਕੀਤੀ ਜਾ ਸਕਦੀ। ਸੁਧੀਰ ਗੁਲੇਰੀਆ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਜਿਲਾ ਪ੍ਰਧਾਨ ਭਾਜਪਾ ਮੋਹਾਲੀ ਸੁਸੀਲ ਰਾਣਾ ਦੀ ਬਿਨਾ ਇਜਾਜਤ ਕਿਸੇ ਨੂੰ ਵੀ ਕਿਸਾਨ ਮੋਰਚਾ ਦਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਿਖਾ ਕਿ ਮੀਟਿੰਗ ਕਰੇ। ਸੁਧੀਰ ਗੁਲੇਰੀਆ ਅਤੇ ਸਰਬਜੀਤ ਸਿੰਘ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ। ਇਸ ਲਈ ਜਿਲਾ ਪ੍ਰਧਾਨ ਸੁਸੀਲ ਰਾਣਾ ਅਤੇ ਜਿਲਾ ਜਨਰਲ ਸਕੱਤਰ ਆਸੂ ਖੰਨਾ ਵੱਲੋਂ ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਪ੍ਰਭਾਰੀ ਸਰਦਾਰ ਹਰਜੀਤ ਸਿੰਘ ਗਰੇਵਾਲ ਅਤੇ ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਕੁਲਦੀਪ ਸਿੰਘ ਭੰਗੇਵਾਲੀਆਂ ਦੀ ਸਲਾਹ ਨਾਲ ਜਿਲਾ ਪ੍ਰਧਾਨ ਸੁਸੀਲ ਰਾਣਾ ਵਲੋ ਸੁਧੀਰ ਗੁਲੇਰੀਆ ਅਤੇ ਜਿਲਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਸਿੰਘ ਜੈਮਲ ਵਲੋ ਸਰਬਜੀਤ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆ ਦਾ ਦੋਸ਼ੀ ਸਮਝਦੇ ਹੋਏ ਕਾਰਣ ਬਤਾਓ ਨੋਟਿਸ ਜਾਰੀ ਕੀਤਾ। ਜਿਲਾ ਕਾਰਜਕਾਰਨੀ ਵਲੋ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਇਨਾਂ ਦੋਵਾਂ ਵਿਅਕਤੀਆ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ ਅਤੇ ਪਾਰਟੀ ਵਿਰੋਧੀ ਗਤੀਵਿਧੀ ਕੀਤੀ ਹੈ ਇਸ ਲਈ ਪ੍ਰਦੇਸ ਭਾਜਪਾ ਨੂੰ ਸਿਫਾਰਸ਼ ਕੀਤੀ ਗਈ। ਇਨ੍ਹਾਂ ਦੋਵਾਂ ਨੂੰ ਪਾਰਟੀ ’ਚੋਂ ਜਲਦੀ ਤੋਂ ਜਲਦੀ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਹਾਜ਼ਰ ਜ਼ਿਲ੍ਹਾ ਜਨਰਲ ਸੱਕਤਰ ਭਾਜਪਾ ਮੁਹਾਲੀ ਆਸੂ ਖੰਨਾ, ਜ਼ਿਲ੍ਹਾ ਮੀਤ ਪ੍ਰਧਾਨ ਨਰਿੰਦਰ ਸਿੰਘ ਰਾਣਾ, ਸੀਨੀਅਰ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਬੀਸੀ ਮੋਰਚਾ ਸਿਆਮ ਵੈਦਪੁਰੀ, ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਮੁਹਾਲੀ ਜਤਿੰਦਰ ਸਿੰਘ ਜੈਮਲ, ਮੰਡਲ ਪ੍ਰਧਾਨ ਮੁਹਾਲੀ ਤਿੰਨ ਪਵਨ ਕੁਮਾਰ ਮਨੋਚਾ, ਮੰਡਲ ਪ੍ਰਧਾਨ ਖਰੜ ਕਿਸਾਨ ਮੋਰਚਾ ਜਸਵੀਰ ਸਿੰਘ ਜੋਨੀ, ਜ਼ਿਲ੍ਹਾ ਕਿਸਾਨ ਮੋਰਚਾ ਦੇ ਹੋਰ ਅਹੁਦੇਦਾਰ ਹਰਵਿੰਦਰ ਸਿੰਘ, ਹਰਦੀਪ ਸਿੰਘ, ਮਨੀਸ਼ ਕੁਮਾਰ, ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ