nabaz-e-punjab.com

ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਅਚਨਚੇਤ ਚੈਕਿੰਗ ਲਈ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ

ਡੀਸੀ ਵੱਲੋਂ ਅਚਨਚੇਤ ਚੈਕਿੰਗ ਦੀ ਰਿਪੋਰਟ ਰੋਜ਼ਾਨਾ ਭੇਜਣ ਦੀਆਂ ਸਖ਼ਤ ਹਦਾਇਤਾਂ

ਐਸਡੀਐਮ ਹੋਣਗੇ ਆਪੋ-ਆਪਣੀ ਸਬ ਡਿਵੀਜ਼ਨ ਦੇ ਓਵਰਆਲ ਇੰਚਾਰਜ, ਡੀਐਸਪੀ ਵੀ ਖ਼ੁਦ ਕਰਨਗੇ ਨਿਗਰਾਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗੈਰਕਾਨੂੰਨੀ ਮਾਈਨਿੰਗ ਰੋਕਣ ਅਤੇ ਨਾਜਾਇਜ਼ ਰੇਤੇ, ਬਜਰੀ, ਸਟੋਨ ਕਰੱਸ਼ਰਾਂ ਦੀ ਅਚਨਚੇਤ ਚੈਕਿੰਗ ਕਰਨ ਲਈ ਸਥਾਪਿਤ ਕੀਤੇ ਨਾਕਿਆਂ ’ਤੇ ਫਰਵਰੀ ਮਹੀਨੇ ਵਿੱਚ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਚੈਕਿੰਗ ਦੀ ਰੋਜ਼ਾਨਾ ਰਿਪੋਰਟ ਉਨ੍ਹਾਂ ਦੇ ਦਫ਼ਤਰ ਵਿੱਚ ਭੇਜਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੈਕਿੰਗ ਦੀ ਰਿਪੋਰਟ ਸਮੇਤ ਫੋਟੋਗਰਾਫ਼ ਦੀ ਹਾਰਡ ਕਾਪੀ ਦੇ ਰੂਪ ਵਿੱਚ ਈ-ਮੇਲ mohalidra੨੧੫0gmail.com ’ਤੇ ਭੇਜਣਾ ਵੀ ਯਕੀਨੀ ਬਣਾਉਣ ਤਾਂ ਜੋ ਗੈਰਕਾਨੂੰਨੀ ਮਾਈਨਿੰਗ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ।
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਚੈਕਿੰਗ ਸਬੰਧੀ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਆਪੋ ਆਪਣੀ ਸਬ ਡਿਵੀਜ਼ਨ ਦੇ ਓਵਰਆਲ ਇੰਚਾਰਜ ਹੋਣਗੇ ਅਤੇ ਏਈਟੀਸੀ ਅਤੇ ਕਾਰਜਕਾਰੀ ਇੰਜੀਨੀਅਰ ਉਨ੍ਹਾਂ ਦੇ ਵਿਭਾਗ ਦੇ ਲਗਾਏ ਗਏ ਸਟਾਫ਼ ਨੂੰ ਮੌਨੀਟਰ ਕਰਨ ਲਈ ਜ਼ਿੰਮੇਵਾਰ ਹੋਣਗੇ। ਜਦੋਂਕਿ ਡੀਐਸਪੀ ਚੈਕਿੰਗ ਲਈ ਬਣਾਈਆਂ ਗਈਆਂ ਟੀਮਾਂ ਦੀ ਖ਼ੁਦ ਨਿਗਰਾਨੀ ਕਰਨ ਦੇ ਨਾਲ ਨਾਲ ਇਲਾਕੇ ਦੇ ਐਸਡੀਐਮ ਨਾਲ ਲਗਾਤਾਰ ਤਾਲਮੇਲ ਰੱਖਣਗੇ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਖਰੜ ਵਿੱਚ ਟੀ-ਪੁਆਇੰਟ ਮਾਜਰੀ ਵਿੱਚ ਹੀਰਾ ਸਿੰਘ ਜੂਨੀਅਰ ਵਾਟਰ ਇਨਫਰਮੇਸ਼ਨ ਅਤੇ ਪਬਲੀਸਿਟੀ ਇੰਜੀਨੀਅਰ, ਵਿਨੀਤ ਕੁਮਾਰ ਆਬਕਾਰੀ ਤੇ ਕਰ ਨਿਰੀਖਕ, ਇਸ਼ਾਨ ਕੌਸ਼ਲ ਉਪ ਮੰਡਲ ਅਫ਼ਸਰ ਜਲ ਸਪਲਾਈ ਮੁਹਾਲੀ, ਏਐਸਆਈ ਜਗਜੀਤ ਸਿੰਘ, ਹੌਲਦਾਰ ਅਮਰੀਕ ਸਿੰਘ ਅਤੇ ਅਮਰ ਸਿੰਘ ਅਚਨਚੇਤ ਚੈਕਿੰਗ ਕਰਨਗੇ।
ਇਸੇ ਤਰ੍ਹਾਂ ਟੀ-ਪੁਆਇੰਟ ਸਿਸਵਾਂ ਵਿੱਚ ਮਨਜੀਤ ਸਿੰਘ ਐਸਡੀਓ ਪਬਲਿਕ ਹੈਲਥ, ਅਵਤਾਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਇਸ਼ਾਨ ਕੌਸ਼ਲ ਉਪ ਮੰਡਲ ਅਫ਼ਸਰ ਜਲ ਸਪਲਾਈ, ਏਐਸਆਈ ਬਲਵਿੰਦਰ ਸਿੰਘ, ਹੌਲਦਾਰ ਮੋਹਨ ਸਿੰਘ, ਪੀਐਚਜੀ ਮਿੱਠੂ ਸਿੰਘ। ਪਿੰਡ ਸਿਉਂਕ ਵਿੱਚ ਰਜਿੰਦਰ ਕੁਮਾਰ ਐਸਡੀਓ ਉਪ ਮੰਡਲ ਜਲ ਸਪਲਾਈ ਮੁਹਾਲੀ, ਸਰੂਪ ਸਿੰਘ ਆਬਕਾਰੀ ਤੇ ਕਰ ਨਿਰੀਖਕ, ਗੁਰਜੀਤ ਸਿੰਘ ਜੇਈ ਮਾਈਨਿੰਗ ਸਬ ਡਵੀਜ਼ਨ ਮੁਹਾਲੀ, ਬਲਵਿੰਦਰ ਸਿੰਘ ਰੇਂਜ ਅਫ਼ਸਰ, ਐਸਐਚਓ ਮੁੱਲਾਂਪੁਰ ਗਰੀਬਦਾਸ ਸਮੇਤ ਪੁਲੀਸ ਪਾਰਟੀ ਡਿਊਟੀ ਨਿਭਾਉਣਗੇ।
ਮੁਬਾਰਕਪੁਰ ਵਿੱਚ ਹਰਵੀਰ ਸਿੰਘ ਐਸਡੀਓ ਜਲ ਸਪਲਾਈ ਮੁਹਾਲੀ, ਇੰਦਰਪਾਲ ਸਿੰਘ ਆਬਕਾਰੀ ਅਤੇ ਕਰ ਨਿਰੀਖਕ, ਰਾਜਬੀਰ ਸਿੰਘ ਜੇਈ ਮਾਈਨਿੰਗ ਮੁਹਾਲੀ, ਹੌਲਦਾਰ ਹਰਨੇਕ ਸਿੰਘ ਤੇ ਹਰਪ੍ਰੀਤ ਸਿੰਘ, ਸਿਪਾਹੀ ਦਲੇਰ ਸਿੰਘ, ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਹੌਲਦਾਰ ਸ਼ਿਵਚਰਨ, ਪੀਐਚਜੀ ਜਸਮੇਰ ਸਿੰਘ, ਹੌਲਦਾਰ ਰਾਜਿੰਦਰ ਕੁਮਾਰ, ਸਿਪਾਹੀ ਮਲਕੀਤ ਸਿੰਘ ਅਤੇ ਪੀਐਚਜੀ ਰਮੇਸ਼ ਕੁਮਾਰ ਵਾਰੋ ਵਾਰੀ ਡਿਊਟੀ ਨਿਭਾਉਣਗੇ। ਆਈਟੀਆਈ ਚੌਕ ਲਾਲੜੂ ਵਿੱਚ ਪ੍ਰਵੀਨ ਕੁਮਾਰ ਐਸਡੀਓ ਵਾਟਰ ਕੁਆਲਿਟੀ ਯੂਨਿਟ ਫੇਜ਼-2 ਮੁਹਾਲੀ, ਰਮੇਸ਼ ਕੁਮਾਰ ਆਬਕਾਰੀ ਦੇ ਕਰ ਨਿਰੀਖਕ, ਰਾਜਬੀਰ ਸਿੰਘ ਮਾਈਨਿੰਗ ਮੁਹਾਲੀ, ਹੌਲਦਾਰ ਜਤਿੰਦਰ ਪਾਲ ਸਿੰਘ, ਸਿਪਾਹੀ ਮਨਦੀਪ ਸਿੰਘ ਤੇ ਸਿਪਾਹੀ ਹਰਮੇਸ਼ ਸਿੰਘ ਸਮੇਤ ਸਹਾਇਕ ਥਾਣੇਦਾਰ ਗੁਰਚਰਨ ਸਿੰਘ, ਪੀਐਚਜੀ ਜਸਵੰਤ ਸਿੰਘ ਅਤੇ ਰਿਸ਼ੀ ਪਾਲ, ਹੌਲਦਾਰ ਕੁਲਵਿੰਦਰ ਸਿੰਘ ਅਤੇ ਗੁਰਨਾਮ ਸਿੰਘ, ਪੀਐਚਜੀ ਸੁਰਿੰਦਰ ਸਿੰਘ ਤਾਇਨਾਤ ਰਹਿਣਗੇ।
ਹੰਡੇਸਰਾ ਵਿੱਚ ਰਮਨਪ੍ਰੀਤ ਸਿੰਘ ਐਸਡੀਓ ਜਲ ਸਪਲਾਈ ਮੁਹਾਲੀ, ਪਵਿੱਤਰ ਸਿੰਘ ਆਬਕਾਰੀ ਤੇ ਕਰ ਨਿਰੀਖਕ, ਭਾਗ ਸਿੰਘ ਉਪ ਮੰਡਲ ਅਫ਼ਸਰ ਮਾਈਨਿੰਗ ਵਿਭਾਗ, ਹੌਲਦਾਰ ਜਗਤਾਰ ਸਿੰਘ, ਸਿਪਾਹੀ ਹਰਸ਼ ਸ਼ਰਮਾ, ਪੀਐਚਜੀ ਮਾਨਚੰਦ, ਹੌਲਦਾਰ ਗੁਰਮੇਲ ਸਿੰਘ, ਪੀਐਚਜੀ ਸੁਰਜਪਾਲ ਅਤੇ ਪੀਐਚਜੀ ਸੁਰੇਸ਼ਪਾਲ, ਏਐਸਆਈ ਸ਼ਾਮ ਚੰਦ, ਸਿਪਾਹੀ ਮਨਪ੍ਰੀਤ ਸਿੰਘ ਅਤੇ ਪੀਐਚਜੀ ਗੁਰਜੰਟ ਸਿੰਘ ਕ੍ਰਮਵਾਰ ਡਿਊਟੀ ਨਿਭਾਉਣਗੇ। ਬਨੂੜ ਤੇਪਲਾ ਕਰਾਸਿੰਗ ਸੜਕ ਜ਼ੀਰਕਪੁਰ ਪਟਿਆਲਾ ਰੋਡ ’ਤੇ ਉਪ ਮੰਡਲ ਅਫ਼ਸਰ ਹਰਮੇਲ ਸਿੰਘ, ਆਬਕਾਰੀ ਤੇ ਕਰ ਨਿਰੀਖਕ ਅਰੁਣ ਕੁਮਾਰ, ਜੀਈ ਮਾਈਨਿੰਗ ਵਿਭਾਗ ਵਿਕਰਮਜੀਤ ਸਿੰਘ, ਸਹਾਇਕ ਥਾਣੇਦਾਰ ਰਾਮਕ੍ਰਿਸ਼ਨ, ਹੌਲਦਾਰ ਅਮਰੀਕ ਸਿੰਘ, ਸਿਪਾਹੀ ਹਰਵਿੰਦਰ ਸਿੰਘ, ਪੀਐਚਜੀ ਅਵਤਾਰ ਸਿੰਘ, ਸਹਾਇਕ ਥਾਣੇਦਾਰ ਬਲਕਾਰ ਸਿੰਘ, ਹੌਲਦਾਰ ਮੇਜਰ ਸਿੰਘ, ਹੌਲਦਾਰ ਜੁਗਰਾਜ ਸਿੰਘ, ਪੀਐਚਜੀ ਜਰਨੈਲ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਡੀਸੀ ਨੇ ਚੈਕਿੰਗ ਟੀਮਾਂ ਨੂੰ ਕਿਹਾ ਕਿ ਕਾਰਵਾਈ ਤੋਂ ਪਹਿਲਾਂ ਸਬੰਧਤ ਐਸਡੀਐਮ ਅਤੇ ਥਾਣਾ ਮੁਖੀ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਚੈਕਿੰਗ ਉਪਰੰਤ ਨਾਜਾਇਜ਼ ਚੱਲਦੀਆਂ ਮਸ਼ੀਨਾਂ/ਟਿੱਪਰ ਕਬਜ਼ੇ ਵਿੱਚ ਲਏ ਜਾਣ ਅਤੇ ਪੁਲੀਸ ਕੇਸ ਦਰਜ ਕੀਤਾ ਜਾਵੇ। ਮਾਈਨਿੰਗ ਵਿਭਾਗ ਨਾਕਿਆਂ ’ਤੇ ਵੀਡੀਓਗਾਫੀ ਅਤੇ ਫੋਟੋਗ੍ਰਾਫੀ ਆਪਣੇ ਪੱਧਰ ’ਤੇ ਕਰਾਉਣ ਲਈ ਜ਼ਿੰਮੇਵਾਰ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …