nabaz-e-punjab.com

ਪੰਜਾਬ ਦੀਆਂ ਸਾਰੀਆਂ ਫੇਅਰ ਪ੍ਰਾਈਸ ਦੁਕਾਨਾਂ ਵਿੱਚ ਈ-ਪੋਸ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ

ਪਾਰਦਰਸ਼ਤਾ ਲਿਆਉਣ ਅਤੇ ਚੋਰੀ ਨੂੰ ਰੋਕਣ ਲਈ ਉਠਾਇਆ ਕਦਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਅਗਸਤ:
ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੌਮੀ ਖੁਰਾਕ ਸੁਰੱਖਿਆ ਐਕਟ (ਐਨ.ਅਫ.ਐਸ.ਏ) ਦੇ ਤਹਿਤ ਅੰਤ ਤੋਂ ਅੰਤ ਤੱਕ ਕੰਪਿਊਟਰੀਕਰਨ ਕਰਨ ਲਈ ਪੁਆਇੰਟ ਆਫ਼ ਸੇਲ (ਪੀ.ਓ.ਐਸ) ਦੀਆਂ ਮਸੀਨਾਂ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮਸੀਨਾਂ ਹੱਥ ਵਿੱਚ ਫੜਨ ਵਾਲੇ ਯੰਤਰ ਹਨ, ਜੋ ਵੰਡ ਦੇ ਸਮੇਂ ਆਧਾਰ ਪ੍ਰਮਾਣਿਕਤਾ ਨਾਲ ਇਹ ਯਕੀਨੀ ਬਣਾਉਣਾ ਯਕੀਨੀ ਬਣਾਉਣਗੀਆਂ ਕਿ ਸਹੀ ਲਾਭਪਾਤਰੀ ਨੂੰ ਅਲਾਟ ਕੀਤੇ ਅਨੁਸਾਰ ਰਾਸਨ ਮਿਲ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਪੀ. ਓ. ਐਸ ਮਸੀਨ ਦੇ ਇਕ ਪੈਮਾਨਾ ਵੀ ਹੈ, ਜੋ ਸਹੀ ਮਾਪ ਲਈ ਸਹਾਇਕ ਹੈ, ਜਿਸ ਨਾਲ ਯਕੀਨੀ ਬਣਾਇਆ ਜਾਵੇਗਾ ਕਿ ਲਾਭਪਾਤਰੀ ਨੂੰ ਰਾਸਨ ਦੀ ਪੂਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪੀ.ਓ.ਐਸ ਮਸੀਨਾਂ ਰੀਅਲ ਟਾਈਮ ਟਿਕਾਣੇ ਦੀ ਜਾਣਕਾਰੀ ਮਿਲ ਸਕੇਗੀ, ਜਿਸ ਰਾਹੀਂ ਸਟੋਰੇਜ ਗੋਦਾਮਾਂ ਤੋਂ ਲੈ ਕੇ ਅਸਲ ਲਾਭਪਤਾਰੀ ਤੱਕ ਅਨਾਜ ਦੀ ਪਹੁੰਚ ਤੱਕ ਦੀ ਜਾਣਕਰੀ ਮਿਲ ਸਕੇਗੀ।ਇਸ ਸਾਰੀ ਜਾਣਕਾਰੀ ਨਾਲ ਸਕੀਮ ਵਿਚ ਵੱਧ ਪਾਰਦਰਸਤਾ ਆਵੇਗੀ ਅਤੇ ਜਵਾਬਦੇਹੀ ਬਣੇਗੀ, ਜਿਸ ਨਾਲ ਚੋਰੀ ਕਰਨ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਸਾਲੀ ਢੰਗ ਨਾਲ ਖਤਮ ਕੀਤਾ ਜਾ ਸਕੇਗਾ ਅਤੇ ਵਿਭਾਗ ਦੀ ਪ੍ਰਬੰਧਨ ਸਮਰੱਥਾ ਵਿਚ ਵਾਧਾ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਫੇਅਰ ਪ੍ਰਾਈਸ ਦੁਕਾਨਾਂ ਵਿਖੇ ਕੰਪਿਊਟਰੀਕਰਨ ਦੇ ਕੰਮ ਸਬੰਧੀ, ਜਿੱਥੇ ਆਧਾਰ ਲਾਭਕਾਰੀ ਦੀ ਪ੍ਰਮਾਣਿਕਤਾ ਦਾ ਅਧਾਰ ਹੈ। ਇਨ੍ਹਾਂ ਨੂੰ ਅਨਾਜ ਵਿਤਰਣ ਤੋਂ ਪਹਿਲਾਂ ਲਾਭਪਾਤਰੀਆਂ ਦੀ ਪ੍ਰਮਾਣਿਕਤਾ/ਤਸਦੀਕ ਕਰਨ ਦੇ ਮੰਤਵ ਲਈ ਸਾਰੀਆਂ ਫੇਅਰ ਪ੍ਰਾਈਸ ਦੁਕਾਨਾਂ (ਐੱਫ.ਪੀ.ਐਸ) ਨੂੰ ਪੀ. ਓ ਐਸ ਟਰਮੀਨਲਾਂ ਨਾਲ ਲੈਸ ਕੀਤਾ ਜਾਵੇਗਾ।ਇਸ ਪ੍ਰਕਿਰਿਆ ਦੀ ਇੱਕ ਮਹੱਤਵਪੂਰਣ ਵਿਸੇਸਤਾ ਇਹ ਹੈ ਕਿ ਐੱਫ. ਪੀ. ਐਸ ਤੋਂ ਸਾਰੇ ਟ੍ਰਾਂਜੈਕਸਨਾਂ ਰਾਹੀਂ ਡਾਟਾਬੇਸ ਵਿੱਚ ਆਖਰੀ ਬਕਾਏ ਨੂੰ ਅਪਡੇਟ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਫਿੰਗਰ ਪ੍ਰਿੰਟ ਸਕੈਨਰ ਵਿਸੇਸ਼ ਤੌਰ ‘ਤੇ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਅਤੇ ਸਾਰੇ ਆਧਾਰ ਆਧਾਰਿਤ ਲੈਣ ਦੇਣ ਦੀ ਟੈਸਟਿੰਗ ਅਤੇ ਕੁਆਲਿਟੀ ਸਰਟੀਫਿਕੇਸਨ ਸਰਟੀਫਾਈਡ ਬਾਇਓ-ਮੀਟ੍ਰਿਕ ਪ੍ਰਮਾਣਿਕਤਾ ਦੇ ਰਾਹੀਂ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਹ ਚਾਰਜ ਕਪਲਡ ਡਿਵਾਈਸ (ਸੀ.ਸੀ.ਡੀ.) ਉਂਗਲੀ ਦੇ ਪ੍ਰਿੰਟ ਤੇ ਆਧਾਰਿਤ ਹੈ ਅਤੇ ਕੁਨੈਕਟਵਿਟੀ ਵਿਕਲਪਾਂ ਜਿਵੇਂ ਕਿ ਜੀ.ਐਸ.ਐਮ/ ਜੀ.ਪੀ.ਆਰ.ਐਸ, ਸੀ.ਡੀ.ਐਮ.ਏ ਅਤੇ ਈਥਰਨੈਟ ਰਾਹੀਂ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਪੀ.ਓ.ਐਸ ਹਰ ਤਰਾਂ ਦਾ ਭੁਗਤਾਨ ਲਈ ਗੇਟਵੇ ਅਤੇ ਚੁੰਬਕੀ ਸਟਰਿੱਪ ਰੀਡਰ ਅਤੇ ਆਧਾਰ ਪ੍ਰਮਾਣਿਕਤਾ ਲਈ ਸਮਾਰਟ ਕਾਰਡ ਰੀਡਰ ਲਈ ਸਬੰਧਿਤ ਲਾਜੀਕਲ ਇੰਟਰਫੇਸ ਨਾਲ ਆਧਾਰ ਸਰਵਰ ਦੇ ਸਾਰੇ ਕਿਸਮ ਦੇ ਨਾਲ ਇੰਟਰਫੇਸ ਨੂੰ ਸੁਪੋਰਟ ਕਰਦਾ ਹੈ। ਬੁਲਾਰੇ ਨੇ ੲ-ਪੀ.ਓ.ਐਸ ਦੀਆਂ ਹੋਰ ਵਿਸੇਸ਼ਤਾਈਆਂ ਗਿਣਾਉਦਿਆਂ ਦੱਸਿਆ ਕਿ ਇਸ ਨੂੰ ਟੱਚ ਸਕਰੀਨ ਟੀ.ਐਫ.ਟੀ ਐਲ.ਸੀ.ਡੀ, ਐਲ.ਸੀ.ਡੀ ’ਤੇ ਵਰਚੁਅਲ ਕੀਪੈਡ, ਕਵੈਰਟੀ ਕੀਪੈਡ, ਬਿਲਡ-ਇਨ ਚੁੰਬਕੀ ਸਵਾਈਪ ਕਾਰਡ ਰੀਡਰ, ਸਮਾਰਟ ਕਾਰਡ ਰੀਡਰ/ਕੰਟੈਕਟਲੈਸ ਰੀਡਰ, ਬਲਿਊਟੁੱਥ, ਉੱਚ ਪ੍ਰਦਰਸਨ ਸਰਟੀਫਾਈਡ ਆਪਟੀਕਲ ਸਂੈਸਰ, ਫਿੰਗਰ ਪ੍ਰਿੰਟ ਸਕੈਨਰ, ਅਨਾਂਉਸਮੈਂਟ ਲਈ ਇਨ-ਬਿਲਡ ਸਪੀਕਰ ਅਤੇ ਇਨਬਿਲਟ ਜੀ.ਪੀ.ਐਸ ਨਾਲ ਲੇਸ ਕੀਤਾ ਗਿਆ ਹੈ। ਇਸੇ ਤਰਾਂ ਈ-ਪੀ.ਓ.ਐਸ ਰਾਹੀਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਰਾਸਨ ਕਾਰਡ ਧਾਰਕਾਂ, ਜਨਤਕ ਵੰਡ ਪ੍ਰਣਾਲੀ ਪਦਾਰਥ, ਨਕਦੀ ਰਹਿਤ ਲੈਣ-ਦੇਣ ਅਤੇ ਵਿਕਰੀ ਦੇ ਆਨਲਾਈਨ ਆਧਾਰ ਪ੍ਰਮਾਣਿਕਤਾ ਦੁਆਰਾ ਕਣਕ ਦੇ ਡਿਲਿਵਰੀ ਸਾਮਲ ਸਨ।
ਇਸ ਸਕੀਮ ਦੇ ਲਾਭਾਂ ਬਾਰੇ ਬੁਲਾਰੇ ਨੇ ਦੱਸਿਆ ਹੈ ਕਿ ਇਹ ਸਪਲਾਈ ਚੇਨ ਦੀ ਜਾਣਕਾਰੀ ਦਿੱਖ ਬਣਾਉਣ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗੀ ਜਿਸ ਨਾਲ ਸਪਲਾਈ ਚੇਨ ਦੀ ਹਰ ਤਰਾਂ ਦੀ ਜਾਣਕਾਰੀ ਮਿਲ ਸਕੇਗੀ ਅਤੇ ਪਾਰਦਰਸਤਾ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਡਾਇਵਰਸਨ ਨੂੰ ਘੱਟ ਕਰੇਗੀ, ਜੋ ਕਣਕ ਦੀ ਗੁਦਾਮ ਤੋਂ ਵੇਚਣ ਤੱਕ, ਡਿਲਿਵਰੀ ਆਰਡਰ, ਟਰੱਕਾਂ ਦੇ ਚਲਾਨਾਂ ਅਤੇ ਹਰ ਤਰਾਂ ਦੇ ਸਟਾਕ ਬਾਰੇ ਹਰ ਪੱਧਰ ਦੀ ਸਹੀ ਜਾਣਕਾਰੀ ਮਿਲ ਸਕੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …