
ਸਰਕਾਰੀ ਸਕੂਲ ਦੇਵੀਦਾਸਪੁਰਾ ਵਿਚ ਧਰਤੀ ਦਿਵਸ ਮਨਾਇਆ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 22 ਅਪ੍ਰੈਲ (ਕੁਲਜੀਤ ਸਿੰਘ ):
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਹਾਈ ਸਕੂਲ ਦੇਵੀਦਾਸਪੁਰਾ ਵਿੱਖੇ ਧਰਤੀ ਦਿਵਸ ਮਨਾਇਆ ਗਿਆ ।ਇਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿਸਾ ਲਿਆ ।ਧਰਤੀ ਦਿਵਸ ਤੇ ਬੱਚਿਆਂ ਵੱਲੋ ਭਾਸ਼ਣ ਮੁਕਾਬਲੇ ਕਰਵਾਏ ਗਏ ।ਅਨਦੀਪ ਸਿੰਘ ਵੱਲੋਂ ਬੱਚਿਆਂ ਨੂੰ ਧਰਤੀ ਦਿਵਸ ਮਹਾਨਤਾ ਬਾਰੇ ਦੱਸਿਆ ਗਿਆ ।ਮੁੱਖ ਅਧਿਆਪਕ ਬਲਬੀਰ ਸਿੰਘ ਨੇ ਧਰਤੀ ਦੀ ਸਾਂਭ ਸੰਭਾਲ ਲਈ ਵਰਤੇ ਜਾਣ ਵਾਲੇ ਨੁੱਕਤੇ ਅਤੇ ਵੱਧ ਤੋਂ ਵੱਧ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੌਦੇ ਲਗਾ ਕੇ ਵਤਾਰਵਣ ਨੂੰ ਸਾਫ ਰੱਖਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ।ਇਸ ਮੌਕੇ ਦਲਬੀਰ ਸਿੰਘ ,ਅਨਦੀਪ।ਸਿੰਘ ,ਸਰਬਜੀਤ ਕੌਰ ,ਕੁਲਵਿੰਦਰ ਕੌਰ ਹਾਜਿਰ ਸਨ।