ਧਰਤੀ ਦਿਵਸ: ਡੀਸੀ ਅਮਿਤ ਤਲਵਾੜ ਵੱਲੋਂ ਨਿਊਂ ਚੰਡੀਗੜ੍ਹ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ

ਮੁੱਲਾਂਪੁਰ ਵਿੱਚ 2 ਹਜ਼ਾਰ ਤੋਂ ਵੱਧ ਪੌਦੇ ਲਗਾਏ, ਟਰਾਈਸਿਟੀ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਮਿਨੀ ਫਾਰੇਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਧਰਤੀ ਦਿਵਸ ’ਤੇ ਅੱਜ ਰਾਉਂਡ ਗਲਾਸ ਫਾਉਂਡੇਸ਼ਨ ਨੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਮੁੱਲਾਂਪੁਰ ਖੇਤਰ ਵਿਖੇ ਨਿਊਂ ਚੰਡੀਗੜ੍ਹ ਵਿੱਚ ਇੱਕ ਮਿਨੀ ਜੰਗਲ ਸਥਾਪਿਤ ਕਰਨ ਲਈ ਮੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਪਹਿਲਾ ਪੌਦਾ ਲਗਾ ਕੇ ਅਭਿਆਨ ਦਾ ਰਸਮੀ ਉਦਘਾਟਨ ਕੀਤਾ। ਰਾਉਂਡਗਲਾਸ ਟੀਮ ਅਤੇ ਵਾਲੰਟੀਅਰਾਂ ਨੇ ਇਸ ਮਿਨੀ ਜੰਗਲ ਲਈ ਕੁੱਲ 2 ਹਜ਼ਾਰ ਬੂਟੇ ਲਗਾਏ ਅਤੇ ਇਹ ਟਰਾਈ-ਸਿਟੀ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ।
ਇਸ ਮੌਕੇ ਸ੍ਰੀ ਤਲਵਾੜ ਨੇ ਕਿਹਾ ਕਿ ‘ਧਰਤੀ ਦਿਵਸ ਦੇ ਮੌਕੇ ’ਤੇ ਉਨ੍ਹਾਂ ਨੂੰ ਮੁੱਲਾਂਪੁਰ ਵਿੱਚ ਪੌਦੇ ਲਗਾਓ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ। ਇਸ ਅਭਿਆਨ ਰਾਹੀਂ ਵੱਖ-ਵੱਖ ਕਿਸਮਾਂ ਦੇ 2000 ਦਰਖਤ ਲਗਾਏ ਹਨ, ਜਿਨ੍ਹਾਂ ਵਿੱਚ ਪੰਜਾਬ ਵਿੱਚ ਪਾਏ ਜਾਣ ਵਾਲੇ ਪੁਰਾਣੇ ਬੂਟੇ ਵੀ ਸ਼ਾਮਲ ਹਨ। ਇਹ ਆਪਣੀ ਤਰ੍ਹਾਂ ਦੀ ਨਵੀਂ ਅਤੇ ਵਧੀਆ ਪਹਿਲਕਦਮੀ ਹੈ ਜੋ ਕਿ ਇਕੋਸਿਸਟਮ ਅਸੰਤੁਲਨ ਨੂੰ ਚੰਗੀ ਤਰ੍ਹਾਂ ਦਰੁਸਤ ਕਰਨ ਵਿੱਚ ਮਦਦ ਕਰੇਗੀ ਅਤੇ ਸਾਡੇ ਗ੍ਰਹਿ ਦੀ ਭਲਾਈ ਨੂੰ ਵਧਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਲਈ ਪ੍ਰਸ਼ਾਸਨ ਰਾਉਂਡਗਲਾਸ ਫਾਉਂਡੇਸ਼ਨ ਦੇ ਨਾਲ ਸਾਂਝੇਦਾਰੀ ਕਰਕੇ ਖੁਸ਼ ਹੈ।’’
ਡੀਸੀ ਅਮਿਤ ਤਲਵਾੜ ਨੇ ਮੁਹਾਲੀ ਜ਼ਿਲ੍ਹੇ ਵਿੱਚ ਇਸੇ ਤਰ੍ਹਾਂ ਦੇ 100 ਅਤੇ ਮਿਨੀ ਜੰਗਲ ਲਗਾਉਣ ਲਈ ਭਵਿੱਖ ਵਿੱਚ ਰਾਉਂਡਗਲਾਸ ਫਾਉਂਡੇਸ਼ਨ ਦੇ ਨਾਲ ਸਹਿਯੋਗ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ। ਰਾਉਂਡਗਲਾਸ ਫਾਉਂਡੇਸ਼ਨ ਪੰਜਾਬ ਸਥਿਤ ਇੱਕ ਸੰਗਠਨ ਹੈ ਜੋ ਰਾਜ ਵਿੱਚ ਮਹੱਤਵਪੂਰਨ ਸਾਮਾਜਕ ਸਭਿਆਚਾਰ ਅਤੇ ਆਰਥਕ ਨਿਵੇਸ਼ ਕਰਕੇ ਬੱਚੀਆਂ, ਯੁਵਾਵਾਂ ਅਤੇ ਅੌਰਤਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਮਾਜ ਅਤੇ ਪਰਿਆਵਰਨ ਦੀ ਮਦਦ ਕਰਣ ਲਈ ਪ੍ਰਤਿਬੰਧ ਹੈ। ਰਾਉਂਡਗਲਾਸ ਫਾਉਂਡੇਸ਼ਨ ਨੇ ਪੰਜਾਬ ਦੇ ਗਰੀਨ ਕਵਰ ਨੂੰ ਫਿਰ ਤੋਂ ਬਹਾਲ ਕਰਨ ਲਈ 2018 ਵਿੱਚ ਪਲਾਂਟ ਫਾਰ ਪੰਜਾਬ ਪਹਿਲ ਦੀ ਸ਼ੁਰੂਆਤ ਕੀਤੀ ਜੋ ਵਰਤਮਾਨ ਵਿੱਚ ਇਸਦੇ ਭੂਗੋਲਿਕ ਖੇਤਰ ਦੇ ਚਾਰ ਫੀਸਦੀ ਨਾਲੋਂ ਵੀ ਘੱਟ ਹੈ। ਪਲਾਂਟ ਫੋਰ ਪੰਜਾਬ ਦਾ ਟੀਚਾ ਰਾਜ ਵਿੱਚ ਇੱਕ ਅਰਬ ਦਰਖਤ ਲਗਾਉਣ ਦਾ ਹੈ। ਫਾਉਂਡੇਸ਼ਨ ਪਹਿਲਾਂ ਹੀ ਪੰਜਾਬ ਦੇ 700 ਤੋਂ ਵੱਧ ਪਿੰਡਾਂ ਵਿੱਚ ਲਗਪਗ 500 ਮਿਨੀ ਜੰਗਲਾਂ ਵਿੱਚ ਛੇ ਲੱਖ ਤੋਂ ਵੱਧ ਪੌਦੇ ਲਗਾ ਚੁੱਕੀ ਹੈ।

ਰਾਉਂਡਗਲਾਸ ਫਾਉਂਡੇਸ਼ਨ ਦੇ ਆਗੂ ਵਿਸ਼ਾਲ ਚੌਲਾ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਫਾਉਂਡੇਸ਼ਨ ਦੇ ਨਾਲ ਜੁੜਨ ਅਤੇ ਇਸਦੇ ਰੀਫਾਰੇਸਟੇਸ਼ਨ ਸਬੰਧਤ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਲਈ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਰਥਨ ਨਾਲ ਅਸੀਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹੋਰ ਪਹਿਲਕਦਮੀਆਂ ਕਰ ਸਕਦੇ ਹਾਂ ਅਤੇ ਇੱਕ ਹਰਾ-ਭਰਿਆ ਜ਼ਿਆਦਾ ਜੀਵੰਤ ਪੰਜਾਬ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖ ਸਕਦੇ ਹਾਂ।’’

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…