nabaz-e-punjab.com

ਮਾਰਕਫੈੱਡ ਵੱਲੋਂ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਦੀ ਸ਼ੁਰੂਆਤ

ਪੋਸ਼ਟਿਕ, ਦੁੱਧ ਅਤੇ ਮਿਲਾਵਟ ਰਹਿਤ ਉਤਪਾਦਾਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ ਮੁਹਿੰਮ ਤਹਿਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 9 ਅਕਤੂਬਰ-
ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਰਾਜ ਦੇ ਲੋਕਾਂ ਸਾਫ ਪੋਣ ਪਾਣੀ ਅਤੇ ਮਿਲਾਵਟ ਰਹਿਤ ਖਾਦ ਸਮਗਰੀ ਮੁਹੱਈਆ ਕਰਾਵਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਵਧੇਰੇ ਮਜਬੂਤੀ ਪ੍ਰਦਾਨ ਕਰਨ ਲਈ ਸਹਿਕਾਰਤਾ ਵਿਭਾਗ ਦੇ ਅਦਾਰੇ ਮਾਰਕਫੈੱਡ ਵੱਲੋਂ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਨੁੰ ਅੱਜ ਇਸ ਮੁਹਿੰਮ ਦੀ ਸ਼ੁਰੂਆਤ ਕਰਕੇ ਅਮਲੀ ਜਾਮਾ ਪਹਿਨ ਦਿੱਤਾ ਗਿਆ। ਇਸ ਮੁਹਿੰਮ ਤਹਿਤ ਪੋਸ਼ਟਿਕ, ਦੁੱਧ ਅਤੇ ਮਿਲਾਵਟ ਰਹਿਤ ਉਤਪਾਦਾਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਿਸਆ ਕਿ ਪਿਛਲੇ ਦਿਨੀਂ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਦੇਸ਼ ਦਿੱਤੇ ਸਨ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਰਾਹੀਂ ਮਾਰਕਫੈੱਡ ਦੇ ਉੱਚ ਮਿਆਰੀ ਉਤਪਾਦਾਂ ਦੀ ਆਮ ਕਿਸਾਨਾਂ ਅਤੇ ਖਪਤਕਾਰਾਂ ਤੱਕ ਸਪਲਾਈ ਨੂੰ ਗਤੀਸ਼ੀਲ ਕਰਨ ਲਈ ਮਾਰਕਫੈੱਡ ਵੱਲੋਂ ਆਪਣੇ ਯਤਨਾਂ ਵਿੱਚ ਤੇਜੀ ਲਿਆਂਦੀ ਜਾਵੇ। ਜਿਸ ਤੇ ਕਾਰਵਾਈ ਕਰਦਿਆ ਮਾਰਕਫੈੱਡ ਵੱਲੋਂ ਆਪਣੇ ਮਿਆਰੀ ਉਤਪਾਦ ਜਿਵੇਂ ਕੱਚੀ ਘਾਣੀ ਸਰੋਂ ਦਾ ਤੇਲ, ਸੋਇਆਬੀਨ ਅਤੇ ਹੋਰ ਰਿਫਾਇੰਡ ਤੇਲ, ਵਨਸਪਤੀ ਘੀ, ਨਮਕ, ਚਾਹ ਪੱਤੀ, ਹਲਦੀ, ਲਾਲ ਮਿਰਚ ਅਤੇ ਗਰਮ ਮਸਾਲਾ ਵਰਗੇ ਉਤਪਾਦਾਂ ਨੂੰ ਥੋਕ ਦੇ ਰੇਟ ਤੇ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿੰਮ ਅਧੀਨ ਸਹਿਕਾਰੀ ਸਭਾਵਾਂ ਨੂੰ ਪਹੁੰਚਾਇਆ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਉਪਰੋਕਤ ਵਸਤਾਂ ਨੂੰ ਇੱਕ ਮਜਬੂਤ ਤੇ ਸੋਹਣੀ ਦਿੱਖ ਵਾਲੇ ਕੈਰੀ ਬੈਗ (ਥੈਲਾ) ਵਿੱਚ ਪਾ ਕੇ ਕਿਸਾਨਾਂ ਅਤੇ ਖਪਤਕਾਰਾਂ ਨੂੰ ਸਹਿਕਾਰੀ ਸਭਾਵਾਂ ਵੱਲੋਂ ਸਪਲਾਈ ਕੀਤਾ ਜਾਵੇਗਾ, ਅੱਜ ਦੇ ਰੇਟ ਮੁਤਾਬਿਕ ਇਨ•ਾਂ 8 ਉਤਪਾਦਾਂ ਦੀ ਕੀਮਤ 609 ਰੁਪਏ ਬਣਦੀ ਹ,ੈ ਪ੍ਰੰਤੂ ਮਾਰਕਫੈੱਡ ਨੇ ਕਿਸਾਨਾਂ ਨੂੰ 17% ਛੋਟ ਦੇ ਕੇ ਇਹ ਉਤਪਾਦ 500 ਰੁਪਏ ਵਿੱਚ (ਫਰੀ ਕੈਰੀ ਬੈਗ ਸਮੇਤ) ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਨੂੰ ਉਲੀਕਦਿਆਂ ਮਾਰਕਫੈੱਡ ਨੇ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਬੇਹਤਰ ਕਰਨ ਵਿੱਚ ਵੀ ਯੋਗਦਾਨ ਪਾਉਂਦਿਆਂ ਉਨ•ਾਂ ਦੇ ਸਟਾਫ ਅਤੇ ਸਭਾਵਾਂ ਦੇ ਮਾਰਜਨ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਸੋਹਣਾ ਖਾਓ ਅਤੇ ਸੋਹਣਾ ਜੀਓ ਦੀ ਮੁਹਿੰਮ ਦੀ ਸ਼ੁਰੂਆਤ ਅੱਜ ਮਾਰਕਫੈੱਡ ਦੇ ਮੁੱਖ ਦਫਤਰ ਵਿਖੇ ਪ੍ਰਬੰਧਕ ਨਿਰਦੇਸ਼ਕ ਮਾਰਕਫੈੱਡ ਸ਼੍ਰੀ ਵਰੁਨ ਰੂਜਮ, ਵੱਲੋਂ ਕੀਤੀ ਗਈ।
ਇਸ ਮੌਕੇ ਹੋਰਨਾ ਤੋਂ ਇਲਾਵਾ ਰਾਹੁਲ ਗੁਪਤਾ, ਪੀ.ਸੀ.ਐਸ., ਵਧੀਕ ਪ੍ਰਬੰਧਕ ਨਿਰਦੇਸ਼ਕ (ਜੀ) ਅਤੇ ਬਾਲ ਮੁਕੰਦ ਸ਼ਰਮਾ, ਵਧੀਕ ਪ੍ਰਬੰਧਕ ਨਿਰਦੇਸ਼ਕ (ਡੀ) ਮਾਰਕਫੈੱਡ ਹਾਜਰ ਸਨ। ਕੈਪਸ਼ਨ : ਪ੍ਰਬੰਧਕ ਨਿਰਦੇਸ਼ਕ, ਮਾਰਕਫੈੱਡ ਸ਼੍ਰੀ ਵਰੁਣ ਰੂਜਮ, ਆਈ.ਏ.ਐਸ. ਮਾਰਕਫੈੱਡ ਦੀ ਸੋਹਣਾ ਖਾਓ ਅਤੇ ਸੋਹਣਾ ਜੀਓ ਮੁਹਿਮ ਨੂੰ ਲੋਕ ਅਰਪਿਤ ਕਰਦੇ ਹੋਏ, ਨਾਲ ਹਨ ਰਾਹੁਲ ਗੁਪਤਾ, ਪੀ.ਸੀ.ਐਸ., ਵਧੀਕ ਪ੍ਰਬੰਧਕ ਨਿਰਦੇਸ਼ਕ (ਜੀ) ਅਤੇ ਬਾਲ ਮੁਕੰਦ ਸ਼ਰਮਾ, ਵਧੀਕ ਪ੍ਰਬੰਧਕ ਨਿਰਦੇਸ਼ਕ (ਡੀ) ਮਾਰਕਫੈੱਡ ਦੀ ਮਾਰਕੀਟਿੰਗ ਟੀਮ ਨਾਲ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…