nabaz-e-punjab.com

ਈਡੀ ਵੱਲੋਂ ਮੁਹਾਲੀ ਤੇ ਚੰਡੀਗੜ੍ਹ ਵਿੱਚ ਕੈਨੇਡਾ ਸੋਨੇ ਦੀ ਚੋਰੀ ਦੇ ਸ਼ੱਕੀ ਦੀ ਜਾਂਚ, ਘਰ ’ਤੇ ਛਾਪੇਮਾਰੀ

ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ:
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕਰੀਬ ਦੋ ਸਾਲ ਪਹਿਲਾਂ ਅਪਰੈਲ 2023 ਵਿੱਚ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 20 ਮਿਲੀਅਨ ਡਾਲਰ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਕਥਿਤ ਤੌਰ ’ਤੇ 9 ਸ਼ੱਕੀਆਂ ’ਚੋਂ ਇੱਕ ਵਿਅਕਤੀ ਸਿਮਰਨ ਪ੍ਰੀਤ ਪਨੇਸਰ ਦੇ ਮੁਹਾਲੀ ਦੇ ਸੈਕਟਰ-79 ਅਤੇ ਸੈਕਟਰ-38 ਵਿੱਚ ਕਿਰਾਏ ਦੇ ਮਕਾਨਾਂ ’ਤੇ ਛਾਪੇਮਾਰੀ ਕੀਤੀ। ਈਡੀ ਦੇ ਅਧਿਕਾਰੀ ਦੀ ਟੀਮ ਸ਼ੁੱਕਰਵਾਰ ਨੂੰ ਸਵੇਰੇ 6 ਵਜੇ ਸ਼ੱਕੀ ਦੇ ਘਰ ਪਹੁੰਚੀ ਅਤੇ ਸ਼ਾਮ 4 ਵਜੇ ਤੱਕ ਜਾਂਚ ਕੀਤੀ। ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਪਨੇਸਰ ਅਤੇ ਉਸ ਦੀ ਪਤਨੀ ਦੋਵਾਂ ਤੋਂ ਲਗਪਗ 10 ਘੰਟੇ ਪੁੱਛਗਿੱਛ ਕੀਤੀ ਗਈ। ਜਾਸੂਸ ਚਾਰ ਬੈਗਾਂ ਦੇ ਦਸਤਾਵੇਜ਼ਾਂ ਸਮੇਤ ਸ਼ਾਮ 4 ਵਜੇ ਘਰੋਂ ਚਲੇ ਗਏ। ਜਿਸ ਤੋਂ ਬਾਅਦ ਪਨੇਸਰ ਮਾਸਕ ਪਹਿਨੇ ਹੋਏ ਅਤੇ ਉਸਦੀ ਪਤਨੀ ਕਿਸੇ ਅਣਦੱਸੀ ਜਗ੍ਹਾ ’ਤੇ ਚਲੇ ਗਏ। ਇਸ ਸਬੰਧੀ ਨਾ ਤਾਂ ਈਡੀ ਅਤੇ ਨਾ ਹੀ ਪਨੇਸਰ ਪਰਿਵਾਰ ਨੇ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਗਈ।
ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਇੱਕ ਇਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਦਰਜ ਕੀਤੀ ਗਈ ਹੈ। ਅਪਰੈਲ 2024 ਵਿੱਚ ਪੀਲ ਰੀਜਨਲ ਪੁਲੀਸ (ਪੀਆਰਪੀ) ਨੇ ਏਅਰ ਕੈਨੇਡਾ ਦੇ ਸਾਬਕਾ ਸੁਪਰਵਾਈਜ਼ਰ ਪਨੇਸਰ ਸਮੇਤ 9 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਅਤੇ ਉਸ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਪਨੇਸਰ ਅਤੇ ਸਹਿ-ਮੁਲਜ਼ਮ ਪਰਮਪਾਲ ਸਿੱਧੂ ਜੋ ਕਿ ਬ੍ਰੈਂਪਟਨ ਵਿੱਚ ਰਹਿੰਦਾ ਸੀ, ਉਸ ਸਮੇਂ ਟੋਰਾਂਟੋ ਪੀਅਰਸਨ ਦੀ ਵੇਅਰਹਾਊਸ ਸਹੂਲਤ ਵਿੱਚ ਕੰਮ ਕਰਦੇ ਸਨ ਅਤੇ ਈਡੀ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ 400 ਕਿੱਲੋਗਰਾਮ ਸੋਨਾ ਚੋਰੀ ਵਿੱਚ ਭੂਮਿਕਾ ਨਿਭਾਈ ਸੀ। ਦੱਸਿਆ ਜਾ ਰਿਹਾ ਹੈ ਕਿ 17 ਅਪਰੈਲ 2023 ਨੂੰ ਲਗਪਗ 20 ਮਿਲੀਅਨ ਕੈਨੇਡੀਅਨ ਡਾਲਰ ਅਤੇ 2.5 ਮਿਲੀਅਨ ਮੁੱਲ ਦੀ ਵਿਦੇਸ਼ੀ ਮੁਦਰਾ ਵੀ ਲਾਪਤਾ ਹੈ।
ਕੈਨੇਡਾ ਪੁਲੀਸ ਨੂੰ ਸ਼ੱਕ ਹੈ ਕਿ ਪਨੇਸਰ ਨੇ ਸੋਨੇ ਨੂੰ ਲੈ ਕੇ ਜਾਣ ਵਾਲੀ ਉਡਾਣ ਨੂੰ ਉਸ ਦੇ ਪਹੁੰਚਣ ਤੱਕ ਟਰੈਕ ਕੀਤਾ ਅਤੇ ਸਟੋਰੇਜ ਸਹੂਲਤ ਤੱਕ ਪਹੁੰਚ ਕੀਤੀ। ਰਿਪੋਰਟ ਮਿਲੀ ਹੈ ਕਿ ਉਸ ਨੇ ਜਾਂਚ ਦੌਰਾਨ ਕੈਨੇਡਾ ਪੁਲੀਸ ਨੂੰ ਸਹੂਲਤ ਦਾ ਦੌਰਾ ਕੀਤਾ ਸੀ। ਪਨੇਸਰ ਕਥਿਤ ਤੌਰ ’ਤੇ ਸੋਨੇ ਦੇ ਟਰੱਕ ਦੇ ਲਾਪਤਾ ਹੋਣ ਤੋਂ ਤਿੰਨ ਮਹੀਨੇ ਬਾਅਦ ਕੈਨੇਡਾ ਛੱਡ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ…