ਈਡੀ ਦੀ ਟੀਮ ਵੱਲੋਂ ਇੰਮੀਗਰੇਸ਼ਨ ਕੰਪਨੀ ਦੇ ਦਫ਼ਤਰ ਤੇ ਪ੍ਰਬੰਧਕਾਂ ਦੇ ਘਰਾਂ ’ਤੇ ਛਾਪੇਮਾਰੀ

20 ਲੱਖ ਦੀ ਨਗਦੀ, 1 ਡੰਮੀ ਰਿਵਾਲਵਰ ਤੇ 30 ਜਾਅਲੀ ਮੋਹਰਾਂ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਈਡੀ ਦੀ ਟੀਮ ਵੱਲੋਂ ਅੱਜ ਸਥਾਨਕ ਫੇਜ਼-10 ਸਥਿਤ ਇੱਕ ਨਾਮੀ ਇੰਮੀਗਰੇਸ਼ਨ ਕੰਪਨੀ ਅਤੇ ਪ੍ਰਬੰਧਕਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਕਰੀਬ 20 ਲੱਖ ਦੀ ਨਗਦੀ ਅਤੇ ਇੱਕ ਡੰਮੀ ਵਿਾਲਵਰ ਅਤੇ 30 ਸਰਕਾਰੀ ਦਫ਼ਤਰਾਂ ਦੀਆਂ 30 ਜਾਅਲੀ ਮੋਹਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੌਰਾਨ ਕੰਪਨੀ ਦੇ ਕੁੱਝ ਦਸਤਾਵੇਜ਼ ਅਤੇ ਹੋਰ ਕਾਫੀ ਕੀਮਤੀ ਸਾਮਾਨ ਵੀ ਟੀਡੀ ਟੀਮ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ। ਇਸ ਸਬੰਧੀ ਕੰਪਨੀ ਦੇ ਡਾਇਰੈਕਟਰ ਗੁਰਿੰਦਰ ਅਤੇ ਪ੍ਰਿਤਪਾਲ ਸਿੰਘ ਦੇ ਖ਼ਿਲਾਫ਼ ਥਾਣੇ ਫੇਜ਼-11 ਵਿੱਚ ਧਾਰਾ 473, 472, 420, 120ਬੀ ਅਤੇ 384 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਮੁਤਾਬਕ ਈਡੀ ਦੀਆਂ ਵੱਖ ਵੱਖ ਟੀਮਾਂ ਸਵੇਰੇ ਹੀ ਉਕਤ ਕੰਪਨੀ ਦੇ ਦਫ਼ਤਰ ਅਤੇ ਡਾਇਰੈਕਟਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਕੰਪਨੀ ਦੇ ਡਾਇਰੈਕਟਰਾਂ ਦਫ਼ਤਰ ਅਤੇ ਘਰਾਂ ’ਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਇੱਕ ਡੰਮੀ ਰਿਵਾਲਵਰ ਅਤੇ 30 ਜਾਅਲੀ ਮੋਹਰਾਂ ਬਰਾਮਦ ਕੀਤੀਆਂ ਹਨ। ਪਤਾ ਲੱਗਾ ਹੈ ਕਿ ਉਹ ਇਸ ਮੋਹਰਾਂ ਦੇ ਰਾਹੀਂ ਗਲਤ ਕੰਮ ਕਰਦੇ ਸਨ। ਇਸ ਵਿੱਚ ਐਸਡੀਐਮ, ਐੱਸਐੱਸਪੀ ਸਮੇਤ ਵੱਖ-ਵੱਖ ਵਿਭਾਗਾਂ ਦੀ ਮੋਹਰਾਂ ਬਣਾਈਆਂ ਹੋਈਆਂ ਸਨ। ਮੁਹਾਲੀ ਪੁਲੀਸ ਨੇ ਈਡੀ ਦੀ ਜਾਣਕਾਰੀ ਤੋਂ ਬਾਅਦ ਕੰਪਨੀ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…