nabaz-e-punjab.com

ਸਿੱਖਿਆ ਵਿਸ਼ਲੇਸਣ: ਪੰਜਾਬੀ ਭਾਸ਼ਾ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਮੱਲ੍ਹਾਂ ਮਾਰੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਪੰਜਾਬ ਦੇ ਬੱਚਿਆਂ ਨੇ ਪੰਜਾਬੀ ਭਾਸ਼ਾ ਵਿੱਚ ਭਾਰਤ ਦੇ ਬਾਕੀ ਸੂਬਿਆਂ ਦੀ ਸਮੁੱਚੀ ਰਿਪੋਰਟ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਨੂੰ ਨਸ਼ਰ ਕਰਨ ਲਈ ਸਿੱਖਿਆ ਦੇ ਖੇਤਰ ਵਿੱਚ ਵਿਸ਼ਲੇਸ਼ਣ ਕਰਦੀ ਰਿਪੋਰਟ ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ਅਸਰ)-2018 ਵਿੱਚ ਲੱਗਭਗ 3.55 ਲੱਖ ਬੱਚਿਆਂ ਦੇ ਘਰੋ-ਘਰੀਂ ਕੀਤੇ ਸਰਵੇਖਣ ਕੀਤਾ ਗਿਆ ਜਿਸ ਨੂੰ ਪਿਛਲੇ ਦਿਨੀ ਦਿੱਲੀ ਵਿਖੇ ਜਾਰੀ ਕੀਤਾ ਗਿਆ। ਜਿੱਥੇ ਭਾਰਤ ਦੇ 596 ਜ਼ਿਲ੍ਹਿਆਂ ਵਿੱਚ ਇਹ ਸਰਵੇਖਣ ਕੀਤਾ ਗਿਆ, ਉੱਥੇ ਇਸ ਵਿੱਚ ਪੰਜਾਬ ਦੇ 20 ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ ਅਤੇ 1200 ਦੇ ਕਰੀਬ ਵਲੰਟੀਅਰਾਂ ਨੇ ਇਹ ਸਰਵੇਖਣ ‘ਪ੍ਰਥਮ’ ਗੈਰ ਸਰਕਾਰੀ ਸੰਸਥਾ ਵੱਲੋਂ ਕਰਕੇ ਰਿਪੋਰਟ ਤਿਆਰ ਕੀਤੀ ਗਈ।
ਪੰਜਾਬ ਦੇ 3 ਤੋਂ 16 ਸਾਲ ਦੇ 13 ਹਜ਼ਾਰ ਦੇ ਕਰੀਬ ਬੱਚਿਆਂ ਨੂੰ ਪੰਜਾਬੀ ਪੜ੍ਹਣ ਦਾ ਜਾਂਚ ਪੱਤਰ ਦੇ ਕੇ ਜਾਂਚ ਕੀਤੀ ਗਈ। ਇਸ ਜਾਂਚ ਪੱਤਰ ‘ਚ ਅੱਖਰ ਪਹਿਚਾਣ (ਪੈਂਤੀ ਅੱਖਰੀ), ਦੋ ਅੱਖਰੀ ਸ਼ਬਦ ਮਾਤਰਾਵਾਂ ਵਾਲੇ, ਚਾਰ ਵਾਕਾਂ ਦਾ ਸਾਧਾਰਨ ਪੈਰ੍ਹਾ ਤੇ ਸਾਧਾਰਨ ਕਹਾਣੀ (ਦੂਜੀ ਜਮਾਤ ਦੇ ਪੱਧਰ ਵਾਲੀ) ਪੜ੍ਹਣ ਨੂੰ ਦਿੱਤੀ ਗਈ। ਇਸ ਸਰਵੇ ਅਨੁਸਾਰ ਪੰਜਾਬ ਨੇ ਤੀਜੀ, ਪੰਜਵੀ ਤੇ ਅੱਠਵੀਂ ਜਮਾਤ ਦੇ ਸਮੂਹ ਅੰਕੜੇ ਵਿੱਚ ਕੁੱਲ ਭਾਰਤ ਨਾਲੋਂ ਵੱਧ ਮੱਲ੍ਹਾਂ ਮਾਰੀਆਂ ਹਨ। ਅਸਰ 2018 ਦੀ ਰਿਪੋਰਟ ਅਨੁਸਾਰ ਤੀਜੀ ਜਮਾਤ ‘ਚ ਪੰਜਾਬ ਦਾ ਇਹ ਅੰਕੜਾ 39.4 ਫੀਸਦੀ ਰਿਹਾ ਜਦਕਿ ਭਾਰਤ ਦਾ ਤੀਜੀ ਜਮਾਤ ਦਾ ਭਾਸ਼ਾ ਨੂੰ ਪੜ੍ਹਣ ਦਾ ਅੰਕੜਾ 27.2 ਫੀਸਦੀ ਸਾਹਮਣੇ ਆਇਆ। ਪੰਜਵੀਂ ਜਮਾਤ ‘ਚ ਪੰਜਾਬ ਦਾ ਅੰਕੜਾ ਭਾਰਤ ਦੇ ਅੰਕੜੇ ਤੋਂ 20.7 ਫੀਸਦੀ ਵੱਧ ਰਿਹਾ ਜਿਸ ‘ਚ ਪੰਜਾਬ ਦਾ 71.6 ਅਤੇ ਭਾਰਤ ਦਾ 50.3 ਫੀਸਦੀ ਰਿਹਾ। ਅੱਠਵੀੱ ਜਮਾਤ ‘ਚ ਭਾਰਤ ‘ਚ ਭਾਸ਼ਾ ਨੂੰ ਪੜ੍ਹਣ ਵਲੇ ਬੱਚਿਆਂ ਦੀ ਗਿਣਤੀ 728 ਫੀਸਦੀ ਰਹੀ ਜਦਕਿ ਪੰਜਾਬ ਦੇ ਬੱਚੇ 12.3 ਫੀਸਦੀ ਵੱਧ ਭਾਵ 85.1 ਫੀਸਦੀ ਰਹੀ। ਅਸਰ ਦੀ ਰਿਪੋਰਟ ‘ਚ ਇਹ ਸਾਹਮਣੇ ਆਇਆ ਕਿ ਤੀਜੀ ਤੇ ਪੰਜਵੀਂ ਦੇ ਬੱਚਿਆਂ ਦਾ ਵੀ ਪੜ੍ਹਣ ਦਾ ਪੱਧਰ ਵਧ ਰਿਹਾ ਹੈ। ਤੀਜੀ ਜਮਾਤ ਦੇ ਬੱਚੇ ਜੋ ਕਿ 2016 ‘ਚ 30.6 ਫੀਸਦੀ ਸੀ ਅਤੇ 2018 ਵਿੱਚ ਇਹ 5.8 ਫੀਸਦੀ ਵਧ ਕੇ 36.4 ਫੀਸਦੀ ਹੋਇਆ ਹੈ। ਇਸੇ ਤਰ੍ਹਾਂ ਪੰਜਵੀਂ ਦੇ ਜਿਹੜੇ ਬੱਚੇ ਦੂਜੀ ਦੀ ਕਹਾਣੀ ਪੜ੍ਹ ਸਕਦੇ ਹਨ ਉਹਨਾਂ ਦੀ ਸਥਿਤੀ 2016 ਵਿੱਚ 68 ਫੀਸਦੀ ਸੀ ਜਦਕਿ 2018 ‘ਚ ਇਹ 4.7 ਫੀਸਦੀ ਵਧ ਕੇ 68.7 ਫੀਸਦੀ ਹੋ ਗਈ ਹੈਂ। ਦੇਖਣ ਵਿੱਚ ਆ ਰਿਹਾ ਹੈ ਕਿ ਪੰਜਾਬੀ ਪੜ੍ਹਣ ‘ਚ ਬੱਚਿਆਂ ਦਾ ਪੱਧਰ ਉੱਪਰ ਨੂੰ ਹੀ ਜਾ ਰਿਹਾ ਹੈ, ਭਾਵੇਂ ਉਹ ਤੀਜੀ ਜਮਾਤ ਹੈ ਜਾਂ ਪੰਜਵੀਂ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…