ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਹੱਕੀ ਮੰਗਾਂ ’ਤੇ ਮੁੜ ਵਿਚਾਰ ਕਰਨ ਦੇ ਭਰੋਸੇ ਮਗਰੋਂ ਮੁਲਾਜ਼ਮਾਂ ਦਾ ਸੰਘਰਸ਼ ਮੁਲਤਵੀ

518 ਅਸਾਮੀਆਂ ਨੂੰ ਖ਼ਤਮ ਕਰਨ ਦੇ ਫੈਸਲੇ ਵਿਰੁੱਧ 5 ਦਿਨਾਂ ਤੋਂ ਲੜੀਵਾਰ ਹੜਤਾਲ ’ਤੇ ਚਲ ਰਹੇ ਸੀ ਬੋਰਡ ਮੁਲਾਜ਼ਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਵੱਖ-ਵੱਖ ਕਾਡਰ ਦੀਆਂ ਖ਼ਤਮ ਕੀਤੀਆਂ ਜਾ ਰਹੀਆਂ 518 ਅਸਾਮੀਆਂ ਬਹਾਲ ਕਰਨ ਲਈ ਮੁੜ ਵਿਚਾਰ ਕਰਨ ਸਬੰਧੀ ਮੁਲਾਜ਼ਮ ਜਥੇਬੰਦੀ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋੋਰਡ ਵੱਲੋੋਂ ਮੰਨ ਲੈਣ ਦੇ ਚਲਦਿਆਂ ਮੁਲਾਜਮ ਜਥੇਬੰਦੀ ਵੱਲੋੋੱ ਮੁਲਾਜਮਾਂ ਦੇ ਸਹਿਯੋਗ ਸਦਕਾ ਕੀਤੇ ਜਾ ਰਿਹਾ ਰੋੋਸ ਧਰਨੇ ਨੂੰ ਅੱਜ ਪੰਜਵੇਂ ਦਿਨ ਉਪਰੰਤ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਦੇ ਚਲਦਿਆਂ ਆਉਣ ਵਾਲੇ ਫੈਸਲੇ ਤੱਕ ਮੁਲਤਵੀ ਕਰ ਦਿੱਤਾ ਗਿਆ। ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋੋਰਡ ਨੇ ਜਥੇਬੰਦੀ ਦੇ ਆਗੂਆਂ ਕੋਲੋੋੱ ਖਤਮ ਕੀਤੀਆਂ ਜਾ ਰਹੀਆਂ ਪੋਸਟਾਂ ਨੂੰ ਮੁੜ ਬਹਾਲ ਕਰਨ ਸਬੰਧੀ ਬਾਅਦ ਦੁਪਹਿਰ ਇਕ ਮੈਮੋਰੰਡਮ ਲਿਆ।
ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋੋਰਡ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋੋੱ ਦਿੱਤੇ ਮੈਮੋੋਰੰਡਮ ਤੇ ਪੂਰੀ ਡੂੰਘਾਈ ਨਾਲ ਗੌਰ ਕੀਤਾ ਜਾਵੇਗਾ ਅਤੇ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਚੇਅਰਮੈਨ ਵੱਲੋਂ ਬੋਰਡ ਦੇ ਵਾਈਸ ਚੇਅਰਮੈਨ ਤੇ ਡੀਜੀਐਸਈ ਪ੍ਰਸ਼ਾਂਤ ਗੋਇਲ ਜੋ ਕਿ ਰੀਸਟਰਕਚਰਿੰਗ ਕਮੇਟੀ ਦੇ ਮੁਖੀ ਵੀ ਹਨ, ਨੂੰ ਮੌਕੇ ’ਤੇ ਸੁਨੇਹਾ ਲਗਾਇਆ ਕਿ ਇਸ ਸਬੰਧੀ ਸਬੰਧਤ ਬਰਾਂਚਾਂ ਦੇ ਮੁੱਖੀਆਂ ਨਾਲ ਤੁਰੰਤ ਮੀਟਿੰਗ ਕਰਕੇ ਵਿਚਾਰ ਕੀਤਾ ਜਾਵੇ। ਜਥੇਬੰਦੀ ਦੇ ਆਗੂਆਂ ਨੇ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਚੇਅਰਮੈਨ ਵੱਲੋਂ ਦਿੱਤੇ ਭਰੋਸੇ ਦੇ ਆਧਾਰ ਤੇ ਧਰਨੇ ਨੂੰ ਆਉਣ ਵਾਲੇ ਫੈਸਲੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਮੂਹ ਮੁਲਾਜ਼ਮ ਆਮ ਦਿਨਾਂ ਦੀ ਤਰਾਂ ਆਪਣੀਆਂ ਸੀਟਾਂ ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਆਗੂਆਂ ਨੇ ਕਿਹਾ ਕਿ ਜੇਕਰ ਰੀਵਿਊ ਕਮੇਟੀ ਵੱਲੋਂ ਮੁਲਾਜ਼ਮ ਵਿਰੋਧੀ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਜਥੇਬੰਦੀ ਅਤੇ ਸਮੂਹ ਮੁਲਾਜ਼ਮਾਂ ਨੂੰ ਸਮੂਹ ਮੁਲਾਜਮਾਂ ਦੇ ਸਾਥ ਨਾਲ ਮੁੜ ਸੰਘਰਸ਼ ਕਰਨ ਵਿੱਚ ਕੋਈ ਗੁਰੇਜ਼ ਨਹੀਂ ਹੋਵੇਗਾ। ਉਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਰੋਸ ਧਰਨੇ ਦੇ ਦਿਨਾਂ ਦੇ ਚੱਲਦਿਆਂ ਜੇਕਰ ਮੈਨੇਜਮੈਂਟ ਵੱਲੋਂ ਕੋਈ ਮੁਲਾਜ਼ਮ ਮਾਰੂ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਥੇਬੰਦੀ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਸਵੇਰੇ ਕੀਤੀ ਜਾ ਰਹੀ ਰੋਸ ਰੈਲੀ ਮੌਕੇ ਉਦੋਂ ਸਥਿਤੀ ਟਕਰਾਅ ਪੂਰਨ ਬਣ ਗਈ ਜਦੋੋੱ ਦਿਹਾੜੀਦਾਰ ਮਜਦੂਰਾਂ ਦੀ ਆਪ ਬਣਾਈ ਇਕ ਯੂਨੀਅਨ ਦੇ ਕੁਝ ਕੁ ਮੈਂਬਰਾਂ ਨੇ ਧਰਨੇ ਦਾ ਬਾਈਕਾਟ ਕਰਕੇ ਦਫ਼ਤਰੀ ਕੰਮ ਕਰਨ ਸਬੰਧੀ ਬੋੋਰਡ ਮੈਨੇਜਮੈਂਟ ਕੋਲ ਪਹੁੰਚ ਕੀਤੀ।
ਸ੍ਰੀ ਖੰਗੂੜਾ ਨੇ ਕਿਹਾ ਕਿ ਰੈਲੀ ਦੌਰਾਨ ਹੀ ਬੋੋਰਡ ਦਫਤਰ ਵਿਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰਾਂ ’ਚੋਂ ਬਹੁ ਗਿਣਤੀ ਵਿਚ ਦਿਹਾੜੀਦਾਰਾਂ ਨੇ ਧਰਨੇ ਦਾ ਸਮਰਥਨ ਕਰਦਿਆਂ ਜਥੇਬੰਦੀ ਦੇ ਨਾਲ ਖੜਨ ਦਾ ਫੈਸਲਾ ਕੀਤਾ ਤੇ ਭਰੋਸਾ ਦਿਵਾਇਆ ਕਿ ਉਹ ਮੁਲਾਜ਼ਮ ਜਥੇਬੰਦੀ ਦੇ ਹਰ ਫੈਸਲੇ ਦੇ ਨਾਲ ਹਨ। ਸ੍ਰੀ ਖੰਗੂੜਾ ਨੇ ਕਿਹਾ ਕਿ ਇਹ ਕੁੱਝ ਕੁ ਦਿਹਾੜੀਦਾਰ ਮਜ਼ਦੂਰ ਆਪਣੇ ਨਿੱਜੀ ਸਵਾਰਥਾਂ ਦੇ ਚੱਲਦਿਆਂ ਧਰਨੇ ਨੂੰ ਅਸਫਲ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਸਨ ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਗਿਆ।
ਰੈਲੀ ਨੂੰ ਪੁੱਡਾ ਮੁਲਾਜਮ ਜਥੇਬੰਦੀ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਬਿੱਲਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੁੱਡਾ ਦੀ ਜਥੇਬੰਦੀ ਵੀ ਬੋੋਰਡ ਮੁਲਾਜਮਾਂ ਦੀ ਜਥੇਬੰਦੀ ਦੇ ਨਾਲ ਖੜ੍ਹੀ ਹੈ ਤੇ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਪੂਰਾ ਸਾਥ ਦੇਵੇਗੀ। ਜੇਕਰ ਲੋੜ ਪਾਈ ਤਾਂ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਬੋੋਰਡ ਮੁਲਾਜਮਾਂ ਦੇ ਨਾਲ ਸੰਘਰਸ਼ ਵਿਚ ਕੁੱਦ ਪੈਣਗੀਆਂ। ਰੈਲੀ ਨੂੰ ਸਤਨਾਮ ਸਿੰਘ ਸੱਤਾ,ਸਤਵੀਰ ਸਿੰਘ ਬਸਾਤੀ ਨੇ ਵੀ ਸੰਬੋਧਨ ਕੀਤਾ। ਰੈਲੀ ਦੌਰਾਨ ਪਰਮਜੀਤ ਸਿੰਘ ਬੈਨੀਪਾਲ, ਹਰਮਨਦੀਪ ਸਿੰਘ ਬੋਪਰਾਏ, ਹਰਦੀਪ ਸਿੰਘ, ਬਲਜੀਤ ਸਿੰਘ ਬਘੋਰੀਆ, ਬਲਵਿੰਦਰ ਸਿੰਘ ਚਨਾਰਥਲ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਚਾਓਮਾਜਰਾ, ਸੁਰਿੰਦਰ ਸਿੰਘ ਸਮੇਤ ਜਥੇਬੰਦੀ ਦੇ ਸਮੂਹ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…