nabaz-e-punjab.com

ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟਾਂ ਵਿਚਲੀਆਂ ਤਰੁੱਟੀਆਂ ਦਰੁਸਤ ਕਰਵਾਉਣ ਲਈ 10 ਦਿਨਾਂ ਦੀ ਮੋਹਲਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਤੰਬਰ 2017 ਤੋਂ ਲਮਕ ਵਿੱਚ ਪਏ ਦੁਪਰਤੀ ਸਰਟੀਫ਼ਿਕੇਟ ਲੈਣ ਅਤੇ ਤਰੁੱਟੀਆਂ ਦਰੁਸਤ ਕਰਵਾਉਣ ਦੇ ਕੇਸਾਂ ਸਬੰਧੀ ਤਰੁੱਟੀਆਂ ਦੇ ਹੱਲ ਲਈ ਬਿਨੈਕਾਰਾਂ ਨੂੰ ਇੱਕ ਹੋਰ ਆਖਰੀ ਮੌਕਾ ਦਿੰਦਿਆਂ 10 ਦਿਨ ਦੀ ਮੋਹਲਤ ਦੇਣ ਦਾ ਫੈਸਲਾ ਲਿਆ ਹੈ। ਸਕੂਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਜਾਰੀ ਆਦੇਸ਼ ਮੁਤਾਬਕ ਸਤੰਬਰ 2017 ਤੋਂ ਸਤੰਬਰ 2018 ਦੌਰਾਨ ਕਈ ਬਿਨੈਕਾਰਾਂ ਨੇ ਦੁਪਰਤੀ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਸੀ ਅਤੇ ਇਨ੍ਹਾਂ ਕੇਸਾਂ ਵਿੱਚ ਜ਼ਿਆਦਾ ਤਰੁੱਟੀਆਂ ਹੋਣ ਕਾਰਨ ਬਿਨੈਕਾਰਾਂ ਨੂੰ ਆਪਣੀਆਂ ਤਰੁੱਟੀਆਂ ਦੂਰ ਕਰਵਾਉਣ ਲਈ ਪੱਤਰ ਵਿਹਾਰ ਰਾਹੀਂ ਸੂਚਿਤ ਕੀਤਾ ਗਿਆ ਸੀ ਪ੍ਰੰਤੂ ਕਾਫ਼ੀ ਗਿਣਤੀ ਵਿੱਚ ਬਿਨੈਕਾਰਾਂ ਨੇ ਦੁਬਾਰਾ ਸਿੱਖਿਆ ਬੋਰਡ ਦਫ਼ਤਰ ਨਾਲ ਕੋਈ ਸੰਪਰਕ ਹੀ ਨਹੀਂ ਕੀਤਾ।
ਬੋਰਡ ਦਫ਼ਤਰ ਨੇ ਅਜਿਹੇ ਮਾਮਲਿਆਂ ਬਾਰੇ ਬਿਨੈਕਾਰਾਂ ਨੂੰ ਕਈ ਯਾਦ ਪੱਤਰ ਵੀ ਲਿਖੇ ਗਏ ਅਤੇ ਬੀਤੀ 20 ਮਾਰਚ ਤੱਕ ਆਪਣੇ ਮਾਮਲੇ ਹੱਲ ਕਰਵਾਉਣ ਦਾ ਆਖਰੀ ਸਮਾਂ ਦਿੱਤਾ ਗਿਆ ਸੀ ਲੇਕਿਨ ਹਾਲੇ ਵੀ ਅਜਿਹੇ ਕਈ ਕੇਸ ਲਮਕ ਵਿੱਚ ਪਏ ਹਨ। ਇਸ ਸਬੰਧੀ ਹੁਣ ਸਕੂਲ ਬੋਰਡ ਨੇ 10 ਅਪਰੈਲ ਤੱਕ ਆਪਣੀ ਤਰੁੱਟੀਆਂ ਦੂਰ ਕਰਵਾਉਣ ਦਾ ਆਖਰੀ ਮੌਕਾ ਦਿੰਦਿਆਂ ਸਪੱਸ਼ਟ ਆਖਿਆ ਹੈ ਕਿ ਹੁਣ ਸਿੱਖਿਆ ਬੋਰਡ ਦਫ਼ਤਰ ਨਾਲ ਸੰਪਰਕ ਨਾ ਕਰਨ ਵਾਲੇ ਸਬੰਧਤ ਬਿਨੈਕਾਰਾਂ ਦੇ ਬਿਨੈ-ਪੱਤਰ ਪੱਕੇ ਤੌਰ ’ਤੇ ਰੱਦ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਦੁਬਾਰਾ ਆਪਣੇ ਸਰਟੀਫਿਕੇਟਾਂ ਵਿਚਲੀਆਂ ਤਰੁੱਟੀਆਂ ਦੂਰ ਕਰਵਾਉਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…