nabaz-e-punjab.com

ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਨੇ ਗੇਟ ਰੈਲੀ ਕਰਕੇ ਰੋਸ ਪ੍ਰਗਟਾਇਆ, ਸੰਘਰਸ਼ ਤੇਜ਼ ਕਰਨ ਦੀ ਧਮਕੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋੋਰਡ ਤੋਂ ਪਾਠ ਪੁਸਤਕਾਂ ਦੀ ਛਪਾਈ ਵਾਪਸ ਲੈਣ ਦੇ ਮੁੱਦੇ ਨੂੰ ਲੈ ਕੇ ਮੁਲਾਜ਼ਮਾਂ ਦੇ ਸੰਘਰਸ਼ ਨੇ ਅੱਜ ਚੌਥੇ ਦਿਨ ਤਿੱਖਾ ਰੂਪ ਅਖਤਿਆਰ ਕਰ ਲਿਆ। ਮੁਲਾਜ਼ਮ ਜਥੇਬੰਦੀ ਦੇ ਆਗੂਆਂ ਵੱਲੋੋੱ ਬੋੋਰਡ ਦੇ ਸਮੂਹ ਗੇਟਾਂ ਨੂੰ ਤਾਲਾ ਲਗਾ ਕੇ ਜੋਰਦਾਰ ਢੰਗ ਨਾਲ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਗੂੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਠ ਪੁਸਤਕਾਂ ਦੀ ਛਪਾਈ ਨਾਲ ਹੋਣ ਵਾਲੀ ਆਮਦਨ ਨਾਲ ਹੀ ਬੋੋਰਡ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਰਿਟਾਇਰਡ ਕਰਮਚਾਰੀਆਂ ਦੀਆਂ ਪੈਨਸ਼ਨਾਂ ਅਤੇ ਬੋਰਡ ਦੇ ਹੋਰ ਖਰਚੇ ਆਦਿ ਪੂਰੇ ਹੁੰਦੇ ਹਨ।
ਉਨ੍ਹਾਂ ਕਿਹਾ ਵਿਧਾਨ ਸਭਾ ਵਿਚ ਐਕਟ ਪਾਸ ਕਰਕੇ ਬੋੋਰਡ ਨੂੰ ਪਾਠ ਪੁਸਤਕਾਂ ਦੀ ਛਪਾਈ ਦਾ ਅਧਿਕਾਰ ਮਿਲਿਆ ਸੀ। ਹੁਣ ਬੋੋਰਡ ਦਾ ਪੱਖ ਸੁਣੇ ਬਗੈਰ ਹੀ ਪਾਠ ਪੁਸਤਕਾਂ ਦੀ ਛਪਾਈ ਦਾ ਕੰਮ ਬੋੋਰਡ ਤੋਂ ਖੋਹਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੋਰਡ ਦੇ ਦਰਜਾ ਚਾਰ ਤੋੋੱ ਲੈ ਕੇ ਉੱਚ ਅਧਿਕਾਰੀਆਂ ਤੱਕ ਸਮੂਹ ਮੁਲਾਜਮ ਇਸ ਫੈਸਲੇ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਵੀ ਬੀਤੇ ਦਿਨ ਜਥੇਬੰਦੀ ਦਾ ਵਫਦ ਮਿਲਣ ਗਿਆ ਸੀ। ਮੁੱਖ ਮੰਤਰੀ ਦੇ ਰੁਝੇਵਿਆਂ ਕਾਰਨ ਉਨ੍ਹਾਂ ਦੇ ਓਐਸਡੀ ਨੂੰ ਸਾਰੇ ਮੁੱਦੇ ਤੋੋੱ ਜਾਣੂੰ ਕਰਵਾਉੱਦਿਆਂ ਬੋੋਰਡ ਦਾ ਪੱਖ ਰੱਖਿਆ। ਓਐਸਡੀ ਨੇ ਇਹ ਮਸਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿਵਾਇਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਾਠ ਪੁਸਤਕਾਂ ਦੀ ਛਪਾਈ ਲਈ ਲੋੜੀਂਦਾ ਕਾਗਜ ਖਰੀਦਣ ਲਈ ਬਣੀ ਕਮੇਟੀ ਵਿਚ ਸਰਕਾਰ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ। ਪਾਠ ਪੁਸਤਕਾਂ ਦੀ ਛਪਾਈ ਵਿਚ ਇਸ ਸਾਲ ਦੇਰੀ ਹੋਣ ਦਾ ਕਾਰਨ ਸਰਕਾਰ ਵੱਲੋਂ ਲਗਾਏ ਇਤਰਾਜਾਂ ਅਤੇ ਪੇਪਰ ਮਿੱਲ ਬੰਦ ਹੋਣ ਕਾਰਨ ਸਮੇੱ ਸਿਰ ਕਾਗਜ ਉਪਲਬੱਧ ਨਾ ਹੋਣਾ ਹੈ।
ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਪਿਛਲੇ ਸਾਲਾਂ ਦੌਰਾਨ ਸਮੇਂ ਸਿਰ ਪਾਠ ਪੁਸਤਕਾਂ ਪ੍ਰਿੰਟ ਕਰਵਾ ਕੇ ਸਪਲਾਈ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੋਰਡ ਮੁਲਾਜਮਾਂ ਨੇ ਸਮੇੱ ਸਿਰ ਰਿਜਲਟ ਕੱਢਿਆ ਅਤੇ ਬਹੁਤ ਥੋੜੇ ਸਮੇੱ ਵਿਚ ਵੀ ਸਪਲੀਮੈਂਟਰੀ ਇਮਤਿਹਾਨ ਕਰਵਾਏ, ਜਿਸ ਤੋਂ ਸਿੱਧ ਹੁੰਦਾ ਹੈ ਕਿ ਬੋਰਡ ਮੁਲਾਜਮ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਦੇ ਹਨ। ਰੈਲੀ ਦੌਰਾਨ ਸਮੂਹ ਮੁਲਾਜਮ ਕਾਲੇ ਬਿੱਲੇ ਲਗਾ ਕੇ ਸ਼ਾਮਲ ਹੋਏ। ਬੋਰਡ ਦੇ ਖੇਤਰੀ ਦਫਤਰਾਂ ਦੇ ਮੁਲਾਜਮਾਂ ਅਤੇ ਅਦਰਸ਼ ਸਕੂਲਾਂ ਦੇ ਅਧਿਆਪਕਾਂ, ਮੁਲਾਜਮਾਂ ਨੇ ਵੀ ਕਾਲੇ ਬਿੱਲੇ ਲਗਾ ਕੇ ਰੋਸ ਜਤਾਇਆ। ਰੈਲੀ ਨੂੰ ਆਫੀਸਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਮਾਨ ਵੀ ਸੰਬੋਧਨ ਕਰਦਿਆਂ ਕਿਹਾ ਕਿ ਬੋਰਡ ਦੇ ਸਮੂਹ ਅਧਿਕਾਰੀ ਇਸ ਸੰਘਰਸ਼ ਵਿਚ ਸ਼ਾਮਲ ਹਨ ਤੇ ਜਥੇਬੰਦੀ ਜੋੋ ਵੀ ਅੱਗੇ ਸੰਘਰਸ਼ ਉੱਲੀਕੇਗੀ ਉਸ ਵਿਚ ਮੋਢੇ ਨਾਲ ਮੋਢਾ ਲਗਾ ਕੇ ਚੱਲਿਆ ਜਾਵੇਗਾ। ਮੁਲਾਜਮਾਂ ਦੇ ਰੋਸ ਨੂੰ ਦੇਖਦਿਆਂ ਸਰਕਾਰ ਵੱਲੋੋੱ ਰੈਲੀ ਦੌਰਾਨ ਹੀ ਗੱਲਬਾਤ ਕਰਨ ਲਈ ਜਥੇਬੰਦੀ ਨੂੰ ਸੁਨੇਹੇ ਪਹੁੰਚਣੇ ਸ਼ੁਰੂ ਹੋ ਗਏ।
ਮੁਲਾਜਮ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਸਿੱਖਿਆ ਸਕੱਤਰ ਨਾਲ ਮੀਟਿੰਗ ਦਾ ਸੁਨੇਹਾ ਪਾਪਤ ਹੋਇਆ ਹੈ। ਮੀਟਿੰਗ ਦੌਰਾਨ ਬੋਰਡ ਦਾ ਪੱਖ ਜੋਰਦਾਰ ਢੰਗ ਨਾਲ ਰੱਖਿਆ ਜਾਵੇਗਾ। ਜੇਕਰ ਇਸ ਮੀਟਿੰਗ ਦੇ ਸਾਰਥਿਕ ਸਿੱਟੇ ਨਹੀਂ ਨਿਕਲਦੇ ਤਾਂ ਜਥੇਬੰਦੀ ਬੋੋਰਡ ਮੁਲਾਜਮਾਂ ਸਮੇਤ ਸੰਘਰਸ਼ ਨੂੰ ਅਗਲੇ ਪੜਾਅ ਤੇ ਲੈ ਜਾਵੇਗੀ ਅਤੇ ਮੁਲਾਜਮ ਸੰਘਰਸ਼ ਨਾਲ ਬੋੋਰਡ ਦਫਤਰ ਦਾ ਮਾਹੌਲ ਜੇਕਰ ਵਿਗੜਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਬੋਰਡ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਬੋਰਡ ਦਾ ਸਰਕਾਰ ਵੱਲ ਲਗਭਗ 200 ਕਰੋੜ ਰੁਪਿਆ ਪਾਠ ਪੁਸਤਕਾਂ ਅਤੇ ਐਸ.ਸੀ ਵਿਦਿਆਰਥੀਆਂ ਦੀ ਫੀਸ ਦਾ ਬਕਾਇਆ ਪਿਆ ਹੈ ਤੇ ਬੋਰਡ ਦਫਤਰ ਦੇ ਬਲਾਕ ਈ ਵਿਚ ਡੀਪੀਆਈ ਪ੍ਰਾਇਮਰੀ, ਸੈਕੰਡਰੀ, ਮੈਡੀਕਲ ਕੌਂਸਲ ਦੇ ਦਫਤਰਾਂ ਦਾ ਵੀ ਕਰੋੜਾਂ ਰੁਪਏ ਵਿਚ ਕਿਰਾਏ ਦੇ ਰੂਪ ਵਿਚ ਬਕਾਇਆ ਖੜ੍ਹਾ ਹੈ, ਜੋ ਕਿ ਬੋਰਡ ਦਫਤਰ ਨੂੰ ਤੁਰੰਤ ਰਿਲੀਜ ਕੀਤਾ ਜਾਣਾ ਚਾਹੀਦਾ ਹੈ। ਦੇਰ ਸ਼ਾਮ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਜਥੇਬੰਦੀ ਦੀ ਮੀਟਿੰਗ ਹੋਈ, ਜਿਸ ਵਿੱਚ ਸਿੱਖਿਆ ਸਕੱਤਰ ਵੱਲੋਂ ਜਥੇਬੰਦੀ ਨੂੰ ਭਰੋਸਾ ਦਿੱਤਾ ਗਿਆ ਕਿ ਕਿਤਾਬਾਂ ਦੀ ਛਪਾਈ ਸਬੰਧੀ ਉਹ ਹਾਈ ਅਥਾਰਟੀ ਨਾਲ ਗੱਲ ਕਰਨਗੇ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…