ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਗੇਟ ਰੈਲੀ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਵੱਲੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਭਰਵੀ ਗੇਟ ਰੈਲੀ ਕੀਤੀ ਗਈ ਅਤੇ ਦਫ਼ਤਰ ਦੇ ਸਾਰੇ ਗੇਟ ਬੰਦ ਕਰਕੇ ਮੁਲਾਜਮਾਂ ਦੇ ਭਰਵੇ ਇੱਕਠ ਵਿੱਚ ਮੁਲਾਜਮ ਮੰਗਾਂ ਦਾ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਖਾਸ ਤੌਰ ਤੇ ਸੀਨੀਅਰ ਵਾਈਸ ਚੇਅਰਮਪਰਸਨ ਦੀ ਬੇਲੋੜੀ ਪੋਸਟ ਖਤਮ ਕਰਨ ਸਬੰਧੀ ਅਤੇ ਜਿਹੜੀਆਂ ਮੁਲਾਜਮਾਂ ਦੀਆ ਮੰਗਾਂ ਮੰਨਣ ਤੋ ਬੋਰਡ ਮੈਨੇਜਮੈਂਟ ਕਈ ਮਹੀਨਿਆਂ ਤੋੱ ਆਨਾ ਕਾਨੀ ਕਰਦੀ ਆ ਰਹੀ ਹੈ, ਜਿਵੇ ਕਿ ਮਿਤੀ 23-01-2001 ਦੇ ਨੋਟੀਫਿਕੇਸ਼ਨ ਦੇ ਆਧਾਰ ਤੇ 2004 ਵਿੱਚ ਰੈਗੂਲਰ ਹੋਏ ਕਰਮਚਾਰੀਆਂ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਪੁਰਾਣੀ ਪੈਨਸ਼ਨ ਲਗਾਉਣ ਬਾਰੇ, 539 ਹੈਲਪਰ ਕਲਰਕ ਬੋਰਡ ਦੀ ਮੀਟਿੰਗ ਵਿੱਚ ਦੋ ਵਾਰ ਰੈਗੂਲਰ ਹੋਣ ਉਪਰੰਤ ਰੈਗੂਲਰ ਤਨਖਾਹ ਦੇਣ ਬਾਰੇ, ਡੀਪੀਆਈ ਨੂੰ ਦਿੱਤੀ ਬਿਲਡਿੰਗ ਦਾ ਹੁਣ ਤੱਕ ਬਣਦਾ ਲਗਭਗ (13 ਕਰੋੜ 50 ਲੱਖ ਰੁਪਏ) ਕਿਰਾਇਆ ਲੈਣ ਬਾਰੇ, ਆਦਰਸ਼ ਸਕੂਲ ਦੇ ਟੀਚਰਾਂ ਦੀ ਤਨਖਾਹ ਦਾ ਏਰੀਅਰ ਦਾ ਬਕਾਇਆ ਦੇਣ ਬਾਰੇ, ਵੱਖ-ਵੱਖ ਕਾਡਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੇ ਭਰਤੀ ਕਰਨ ਬਾਰੇ, ਸਰਕਾਰ ਤੋਂ ਕਿਤਾਬਾਂ ਦਾ ਲਗਭਗ 150 ਕਰੋੜ ਰੁਪਏ ਲੈਣ ਬਾਰੇ, ਖਾਲੀ ਪਈਆਂ ਅਸਾਮੀਆਂ ਤੇ ਉੱਪ ਸਕੱਤਰਾਂ ਦਾ ਚਾਰਜ ਸੀਨੀਅਰ ਸਹਾਇਕ ਸਕੱਤਰਾਂ ਨੂੰ ਦੇਣ ਬਾਰੇ, ਦਿਹਾੜੀਦਾਰ ਕਰਮਚਾਰੀਆਂ ਦੀ ਮਿਆਦ ਵਿੱਚ ਵਾਧਾ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਭਰਵੀ ਗੇਟ ਰੈਲੀ ਕੀਤੀ ਗਈ। ਜਿਸ ਨੂੰ ਸਾਥੀ ਪਰਵਿੰਦਰ ਸਿੰਘ ਖੰਗੂੜਾ (ਜਰਨਲ ਸਕੱਤਰ), ਸਤਨਾਮ ਸਿੰਘ ਸੱਤਾ (ਸੀਨੀਅਰ ਮੀਤ ਪ੍ਰਧਾਨ) ਅਤੇ ਸੁਖਚੈਨ ਸਿੰਘ ਸੈਣੀ (ਪ੍ਰਧਾਨ) ਨੇ ਸੰਬੋਧਨ ਕੀਤਾ ਅਤੇ ਮੈਨੇਜਮੈਂਟ ਨੂੰ ਮੁਲਾਜਮਾਂ ਦੀਆਂ ਮੁੱਖ ਮੰਗਾਂ ਮੰਨਣ ਬਾਰੇ ਅੱਜ ਹੀ ਸ਼ਾਮ 5 ਵਜੇ ਦਾ ਅਲਟੀਮੈਟਮ ਦਿੱਤਾ ਹੈ। ਜੇਕਰ ਇਹਨਾਂ ਮੁਲਾਜਮ ਮੰਗਾਂ ਨੂੰ ਨਹੀ ਮੰਨੀਆਂ ਗਈਆਂ ਤਾਂ ਜਥੇਬੰਦੀ ਮਜਬੂਰ ਹੋ ਕੇ ਅਗਲਾ ਸੰਘਰਸ਼ ਕਰ ਸਕਦੀ ਹੈ। ਸੰਘਰਸ਼ ਦੌਰਾਨ ਬੋਰਡ ਦੇ ਚੱਲ ਰਹੀ ਪ੍ਰੀਖਿਆਵਾਂ ਸਬੰਧੀ ਕੰਮ ਵਿੱਚ ਜੇਕਰ ਕੋਈ ਰੁਕਾਵਟ ਆਈ ਤਾਂ ਬੋਰਡ ਮੈਨੇਜਮੈਂਟ ਖੁਦ ਜਿੰਮੇਵਾਰ ਹੋਵੇਗੀ। ਇਸਦੀ ਜਾਣਕਾਰੀ ਪ੍ਰੈਸ ਸਕੱਤਰ ਗੁਰਨਾਮ ਸਿੰਘ ਵੱਲੋ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…