Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਮੈਨੇਜਮੈਂਟ ਨੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀ ਹੜਤਾਲੀ ਦਿਨਾਂ ਦੇ ਪੈਸੇ ਕੱਟ ਕੇ ਦਿੱਤੀ ਤਨਖ਼ਾਹ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ: ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ 748 ਅਸਾਮੀਆਂ ਖ਼ਤਮ ਕਰਨ ਦੇ ਖ਼ਿਲਾਫ਼ ਸੜਕਾਂ ’ਤੇ ਉੱਤਰੇ ਸਕੂਲ ਬੋਰਡ ਦੇ ਦਫ਼ਤਰੀ ਕਰਮਚਾਰੀਆਂ ਅਤੇ ਜ਼ਿਲ੍ਹਾ ਬੁੱਕ ਡਿੱਪੂਆਂ ਦੇ ਸਟਾਫ਼ ਨੂੰ ਸਜ਼ਾ ਲਾਉਣ ਵਜੋਂ ਹੜਤਾਲੀ ਦਿਨਾਂ ਦੇ ਪੈਸੇ ਕੱਟ ਕੇ ਤਨਖਾਹ ਦਿੱਤੀ ਗਈ ਹੈ। ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਬੋਰਡ ਮੈਨੇਜਮੈਂਟ ਨੇ ਤਕਰੀਬਨ ਇੱਕ ਹਜ਼ਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਕੈਂਚੀ ਫੇਰੀ ਹੈ। ਜਿਸ ਦੇ ਚਲਦੇ ਮੁਲਾਜ਼ਮਾਂ ਦੁਬਾਰਾ ਸੰਘਰਸ਼ ਵਿੱਢਣ ਦੀ ਯੋਜਨਾ ਘੜ ਰਹੇ ਹਨ। ਯੂਨੀਅਨ ਦੇ ਜਨਰਲ ਸਕੱਤਰ ਪਰਵਿੰਦਰ ਸਿੰਘ ਖੰਘੂੜਾ ਨੇ ਕਿਹਾ ਕਿ ਮੈਨੇਜਮੈਂਟ ਦਾ ਇਹ ਫ਼ੈਸਲਾ ਬਿਲਕੁੱਲ ਗ਼ਲਤ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਚਲਦਿਆਂ ਸਰਕਾਰ ਮੁਲਾਜ਼ਮਾਂ ਨੂੰ ਬੋਨਸ ਵੀ ਦਿੰਦੀ ਹੈ ਉਲਟਾ ਬੋਰਡ ਨੇ ਹੱਕਾਂ ਪ੍ਰਤੀ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀਆਂ ਤਨਖਾਹ ਕੱਟ ਲਈ ਹੈ। ਉਨ੍ਹਾਂ ਕਿਹਾ ਕਿ 26 ਸਤੰਬਰ ਨੂੰ ਪਹਿਲਾਂ ਦੋ ਘੰਟੇ ਛੁਟੀ ਲਈ ਸੀ ਪਰ ਮੰਗਾ ਨਾ ਮੰਨਣ ਕਰਕੇ ਪੂਰੇ ਦਿਨ ਦੀ ਹੜਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੜਤਾਲ 27 ਨੂੰ ਵੀ ਚਲਦੀ ਰਹੀ ਪਰ 28 ਸਤੰਬਰ ਨੂੰ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਸੀ 29 ਨੂੰ ਵੀ ਪੂਰੇ ਦਿਨ ਧਰਨਾਂ ਦਿੱਤਾ ਗਿਆ ਸੀ ਜਦ 30 ਸਤੰਬਰ ਦੀ ਸਰਕਾਰੀ ਛੁੱਟੀ ਸੀ ਇਨ੍ਹਾਂ ਛੁੱਟੀਆਂ ਦੀ ਵੀ ਤਨਖ਼ਾਹ ਕੱਟ ਲਈ ਗਈ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਸ ਫ਼ੈਸਲੇ ਦੀ ਕੜੀ ਨਿੰਦਾ ਕਰਦੀ ਹੈ ਅਤੇ ਇਸ ਬਾਰੇ ਕਾਨੂੰਨੀ ਰਾਏ ਲਈ ਜਾਵੇਗੀ। ਹਾਲਾਂਕਿ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਇਸ ਮਾਮਲੇ ਵਿਚ ਤਿੰਨ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਕਰ ਦਿੱਤੀਆਂ ਸਨ ਪਰ ਮੁਲਾਜ਼ਮਾਂ ਨੇ ਇਸ ਖਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਸਟੇਅ ਹਾਸਿਲ ਕਰ ਲਈ ਹੈ। ਬੋਰਡ ਮੁਲਾਜ਼ਮਾਂ ਨੇ ਚੇਅਰਮੈਨ ਦੇ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤੀ ਹੈ। ਪਤਾ ਚੱਲਿਆ ਹੈ ਕਿ ਇਸ ਦੌਰਾਨ ਕੁੱਝ ਉਨ੍ਹਾਂ ਮੁਲਾਜ਼ਮਾਂ ਦੀ ਵੀ ਤਨਖਾਹ ਕੱਟ ਲਈ ਗਈ ਹੈ ਜਿਹੜੇ ਕਿ ਕੰਮ ’ਤੇ ਹਾਜ਼ਰ ਸਨ। ਉਧਰ, ਸਿੱਖਿਆ ਵਿਭਾਗ ਸਕੱਤਰ ਕਮ ਪੰਜਾਬ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫ਼ੈਸਲਾ ਹੈ ਕੰਮ ਨਹੀਂ ਤਾਂ ਪੈਸਾ ਨਹੀਂ ਮਿਲੇਗਾ। ਜੋ ਹੋਇਆ ਹੈ ਬਿਲਕੁੱਲ ਸਹੀ ਹੈ। ਜੇਕਰ ਛੁੱਟੀਆਂ ਆਈਆਂ ਤਾਂ ਉਹ ਛੁੱਟੀਆਂ ਨਹੀਂ ਮੰਨੀਆਂ ਜਾਣਗੀਆਂ। ਸਕੱਤਰ ਨੂੰ ਇਸ ਗੱਲ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਆਨ ਡਿਊਟੀ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਨਾ ਕੱਟੀ ਜਾਵੇ। ਜੇਕਰ ਕੋਈ ਡਿਊਟੀ ’ਤੇ ਤੈਨਾਤ ਮੁਲਾਜ਼ਮ ਮੇਰੇ ਕੋਲ ਸ਼ਿਕਾਇਤ ਲੈ ਕੇ ਆਉਂਦਾ ਹੈ ਕਿ ਉਸਦੀ ਤਨਖਾਹ ਕੱਟੀ ਗਈ ਹੈ ਤਾਂ ਇਸ ਲਈ ਸਕੱਤਰ ਜ਼ਿੰਮੇਵਾਰ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ