Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ’ਚੋਂ ਸਿੱਖ ਇਤਿਹਾਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ: ਕ੍ਰਿਸ਼ਨ ਕੁਮਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੱ ਪੰਜਾਬ ਦੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਵਿੱਚ ਪੜ੍ਹ ਸਕਣ ਇਸ ਲਈ ਪਾਠਕ੍ਰਮ ਵਿੱਚ 30 ਸਾਲਾਂ ਬਾਅਦ ਕੀਤੀ ਸੋਧ ਬਾਰੇ ਮੀਡੀਆ ਵਿੱਚ ਚਲ ਰਹੇ ਵਿਚਾਰ ਚਰਚਾ ‘ਬਾਰ੍ਹਵੀਂ ਦੀ ਜਮਾਤ ’ਚੋਂ ਗੁਰੂਆਂ ਤੇ ਪੰਜਾਬ ਦਾ ਇਤਿਹਾਸ ਗਾਇਬ’ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੰਡਨ ਕੀਤਾ ਗਿਆ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਹੈਂ ਕਿ ਪਹਿਲਾਂ ਸੈਂਕੰਡਰੀ ਜਮਾਤਾਂ ਦੀਆਂ ਇਹ ਦੋ ਲੱਖ ਕਿਤਾਬਾਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਰਿਕਮੈਂਡਡ ਪੁਸਤਕਾਂ ਵਜੋਂ ਛਪਦੀਆਂ ਸਨ ਅਤੇ ਇਹਨਾਂ ਦੀ ਕੀਮਤ ਅੱਠ ਸੌ ਰੁਪਏ ਦੇ ਹਿਸਾਬ ਨਾਲ ਸੋਲਾਂ ਕਰੋੜ ਲੱਗਭੱਗ ਬਣ ਜਾਂਦੀ ਸੀ। ਸਿੱਖਿਆ ਬੋਰਡ ਵੱਲੋਂ ਇਸ ਸਾਲ ਇਹ ਕਿਤਾਬਾਂ ਛਾਪਣ ਲਈ ਵੱਖ-ਵੱਖ ਯੂਨੀਵਰਸਿਟੀਆਂ ਦੇ ਇਤਿਹਾਸ ਵਿਭਾਗ ਮੁਖੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅਤੇ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਨੁਮਾਇੰਦਿਆਂ ਦੀ ਸਹਿਮਤੀ ਉਪਰੰਤ ਹੀ ਤਿਆਰ ਕੀਤੀਆਂ ਗਈਆਂ ਹਨ ਅਤੇ ਹਫਤੇ ਦੇ ਅੰਦਰ-ਅੰਦਰ ਛਪ ਕੇ ਪਹੁੰਚ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਸਿੱਖ ਇਤਿਹਾਸ ਨੂੰ ਬਾਰ੍ਹਵੀਂ ਜਮਾਤ ਦੀ ਥਾਂ ‘ਤੇ ਗਿਆਰ੍ਹਵੀਂ ਜਮਾਤ ਵਿੱਚ ਹੀ ਪੜ੍ਹਇਆ ਜਾ ਰਿਹਾ ਹੈ। ਬੋਰਡ ਵੱਲੋੱ ਕਿਤਾਬਾਂ ਛਾਪਣ ਨਾਲ ਪ੍ਰਾਈਵੇਟ ਪ੍ਰਕਾਸ਼ਕਾਂ ਨੂੰ ਸੋਲਾਂ ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਹੇ ਹੋਣ ਦੇ ਕਾਰਨ ਕੁਝ ਲੋਕਾਂ ਨੂੰ ਉਕਸਾ ਕੇ ਇਸ ਮੁੱਦੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਪੀਸੀਐੱਸ ਨੇ ਇਸ ਸਬੰਧੀ ਪ੍ਰੈਂਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵਾਰ ਸੀਨੀਅਰ ਸੈਕੰਡਰੀ ਜਮਾਤਾਂ ਦੀਆਂ ਪਾਠ-ਪੁਸਤਕਾਂ ਨੂੰ ਆਪਣੇ ਪੱੱਧਰ ‘ਤੇ ਛਾਪ ਕੇ ਸੀਨੀਅਰ ਸੈਂਕੰਡਰੀ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈਂ। ਉਹਨਾਂ ਕਿਹਾ ਕਿ ਕੁਝ ਲੋਕ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਸਕੂਲੀ ਸਿੱਖਿਆ ਦੇ ਅਹਿਮ ਮੁੱਦੇ ਨੂੰ ਕੁਝ ਲੋਕਾਂ ਦੇ ਹਿਤਾਂ ਲਈ ਤੂਲ ਦੇ ਰਹੇ ਹਨ। ਉਹਨਾਂ ਕਿਹਾ ਕਿ 2018-19 ਲਈ ਪੜ੍ਹਾਏ ਜਾ ਰਹੇ ਪਾਠਕ੍ਰਮ ਦੀ ਗਿਆਰ੍ਹਵੀਂ ਜਮਾਤ ਵਿੱਚ ਪੰਜਾਬ ਦੇ ਇਤਿਹਾਸ ਅਧੀਨ ਗੁਰੂਸਾਹਿਬਾਨਾਂ ਦੇ ਇਤਿਹਾਸ ਨਾਲ ਸ਼ੂਰੂਆਤ ਕੀਤੀ ਗਈ ਹੈ ਤਾਂ ਜੋ ਵਿਦਿਆਰਥੀ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂੰ ਹੋਣ। ਉਹਨਾਂ ਕਿਹਾ ਕਿ ਗਿਆਰ੍ਹਵੀਂ ਜਮਾਤ ਦੇ ਇਤਿਹਾਸ ਅਧੀਨ ਪੰਜਾਬ ਦੇ ਸੋਮੇ, ਸ੍ਰੀ ਗੁਰੂ ਨਾਨਕ ਦੇਵ ਅਤੇ ਉਹਨਾਂ ਦੀਆਂ ਸਿੱਖਿਆਵਾਂ, ਸ੍ਰੀ ਗੁਰੂ ਅੰਗਦ ਦੇਵ ਜੀ ਤੋੱ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਸਿੱਖ ਧਰਮ ਦਾ ਵਿਕਾਸ, ਸ੍ਰੀ ਗੁਰੂ ਹਰਗੋਬਿੰਦ ਜੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਧੀਨ ਸਿੱਖ ਧਰਮ ਦਾ ਰੂਪਾਂਤਰਨ, ਖਾਲਸਾ ਪੰਧ ਦੀ ਸਥਾਪਨਾ ਅਤੇ ਚਾਰ ਸਾਹਿਬਜ਼ਾਦੇ ਸਾਰੇ ਹੀ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਇਸੇ ਲੜੀ ਅਧੀਨ ਬਾਰ੍ਹਵੀਂ ਸ੍ਰੇਣੀ ਵਿੱਚ ਪਾਠਕ੍ਰਮ ਅਨੁਸਾਰ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ‘ਸਿੱਖ ਰਾਜ ਵੱਲ’ ਚੈਂਪਟਰ ਅਧੀਨ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਬ੍ਰਿਟਿਸ਼ ਰਾਜ ਅਧੀਨ ਪੰਜਾਬ ਵਿਸ਼ਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈਂ। ਇਸ ਤੋਂ ਇਲਾਵਾ 11ਵੀਂ ਅਤੇ 12ਵੀਂ ਰਾਸ਼ਟਰੀ ਪਾਠਕ੍ਰਮ ਦੇ ਮੱਦੇਨਜ਼ਰ ਵਿਸ਼ਵ ਤੇ ਭਾਰਤ ਦੇ ਮਹੱਤਵਪੂਰਨ ਵਿਸ਼ਿਆਂ ਨੂੰ ਵੀ ਸਾਮਿਲ ਕੀਤਾ ਗਿਆ ਹੈਂ ਤਾਂ ਜੋ ਪੰਜਾਬ ਦੇ ਵਿਦਿਆਰਥੀ ਰਾਸ਼ਟਰੀ ਪਾਠਕ੍ਰਮ ਤੋਂ ਵਾਂਝੇ ਨਾ ਰਹਿ ਜਾਣ। ਪਾਠਕ੍ਰਮ ਅਤੇ ਪੁਸਤਕਾਂ ਦੀ ਰਚਨਾ ਐੱਨ.ਸੀ.ਐੱਫ. 2005 ਦੀਆਂ ਅਗਵਾਈ ਲੀਹਾਂ ਅਨੁਸਾਰ ਕਰਨ ਦਾ ਯਤਨ ਕੀਤਾ ਗਿਆ ਹੈਂ ਜਿਸ ਅਧੀਨ ਚੰਗੇ ਵਿਸ਼ਾ ਵਸਤੂ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਦੀ ਸਿਰਜਣਾ ਕਤਿੀ ਗਈ ਹੈਂ ਜੋ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਵਿਕਸਿਤ ਕਰਨ ਵਿੱਚ ਸਹਿਯੋਗੀ ਹੋਣਗੀਆਂ ਅਤੇ ਉਹਨਾਂ ਦੀ ਖੋਜ ਪ੍ਰਵਿਰਤੀ ਨੂੰ ਵਿਕਸਿਤ ਕਰਨਗੀਆਂ। ਵਿਸ਼ਾ ਵਸਤੂ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਰੋਚਕ ਜਾਣਕਾਰੀਆਂ ਨੂੰ ਬਾਕਸ ਵਿੱਚ ਦਿੱਤਾ ਗਿਆ ਹੈ। ਸਕੱਤਰ ਨੇ ਅੱਗੇ ਦੱਸਿਆ ਕਿ ਬੋਰਡ ਨੇ ਸਿੱਖ ਇਤਿਹਾਸ ਨੂੰ ਹਮੇਸ਼ਾ ਤੋਂ ਹੀ ਪਹਿਲ ਦੇ ਆਧਾਰ ’ਤੇ ਪਾਠਕ੍ਰਮ ਵਿੱਚ ਸ਼ਾਮਿਲ ਕੀਤਾ ਹੈਂ ਜਿਸਦਾ ਪ੍ਰਤੱਖ ਪ੍ਰਮਾਣ ਇਹ ਹੈਂ ਕਿ ਮੌਜੂਦਾ ਸਮੇਂ ਨੌਵੀਂ ਸ਼੍ਰੇਣੀ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਕੁੱਲ ਅੱਠ ਪਾਠਾਂ ’ਚੋਂ ਚਾਰ ਪਾਠ ਪੰਜਾਬ ਅਤੇ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਹਨ। ਦਸਵੀਂ ਸ਼੍ਰੇਣੀ ਦੇ ਇਤਿਹਸ ਦੇ ਨੌਂ ਪਾਠ ਹਨ ਅਤੇ ਸਾਰੇ ਹੀ ਪੰਜਾਬ ਅਤੇ ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ