ਸਿੱਖਿਆ ਵਿਭਾਗ ਨੇ 85 ਕਰੋੜ ਦੀ ਲਾਗਤ ਨਾਲ 15671 ਸਮਾਰਟ ਕਲਾਸ-ਰੂਮ ਬਣਾਏ

ਵਿਦਿਆਰਥੀਆਂ ਲਈ ਸਿੱਖਣ-ਸਿਖਾਉਣ ਪ੍ਰਕਿਰਿਆ ਵਿੱਚ ਸਹਾਈ ਰਹਿਣਗੇ ਪ੍ਰਾਜੈਕਟਰ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਸਤੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸੂਚਨਾ ਟੈਕਨਾਲੋਜੀ ਦੀ ਵਰਤੋਂ ਨਾਲ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਦੇ ਨਤੀਜਿਆਂ ਨੂੰ ਹੋਰ ਬਿਹਤਰ ਬਣਾਉਣ ਹਿੱਤ ਲਗਭਗ 85 ਕਰੋੜ ਰੁਪਏ ਦੀ ਲਾਗਤ ਨਾਲ 15 ਹਜ਼ਾਰ 671 ਜਮਾਤਾਂ ਦੇ ਕਮਰਿਆਂ ਵਿੱਚ ਪ੍ਰਾਜੈਕਟਰ ਲਗਾਏ ਜਾ ਰਹੇ ਹਨ। ਪ੍ਰਾਜੈਕਟਰ ਲਗਾਉਣ ਦਾ ਮੁੱਖ ਮੰਤਵ ਪਾਠਕ੍ਰਮ ਦਾ ਈ-ਕੰਟੈਂਟ ਤਿਆਰ ਕਰਕੇ ਅਧਿਆਪਕਾਂ ਰਾਹੀਂ ਵਿਦਿਆਰਥੀਆਂ ਤੱਕ ਪੁੱਜਦਾ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਦਿਆਰਥੀਆਂ ਦੀ ਸਮਝ ਨੂੰ ਗੂੜਾ ਕਰਨ ਲਈ ਈ-ਕੰਟੈਂਟ ਨੂੰ ਪ੍ਰਾਜੈਕਟਰ ਰਾਹੀਂ ਪੜ੍ਹਾਏ ਅਤੇ ਦੁਹਰਾਏ ਜਾਣਾ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਦਾ ਮਿਆਰ ਵਧਦਾ ਹੈ। ਇਸ ਪ੍ਰੋਜੈਕਟ ਤਹਿਤ ਸਿੱਖਿਆ ਵਿਭਾਗ ਵੱਲੋਂ 85 ਕਰੋੜ ਦੀ ਰਾਸ਼ੀ ਖ਼ਰਚ ਕਰਕੇ ਪੰਜਾਬ ਦੇ 7865 ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ, ਪ੍ਰਾਇਮਰੀ ਸਕੂਲਾਂ ਵਿੱਚ 15671 ਸਮਾਰਟ ਕਲਾਸ-ਰੂਮ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ 279 ਸਰਕਾਰੀ ਸਕੂਲਾਂ ਵਿੱਚ 475 ਸਮਾਰਟ ਕਲਾਸ-ਰੂਮ ਬਣਾਏ ਗਏ ਹਨ। ਜਦੋਂਕਿ ਜ਼ਿਲ੍ਹਾ ਅੰਮ੍ਰਿਤਸਰ ਦੇ 731 ਸਕੂਲਾਂ ਵਿੱਚ 1425 ਸਮਾਰਟ ਕਲਾਸ-ਰੂਮ, ਬਰਨਾਲਾ ਦੇ 181 ਸਕੂਲਾਂ ਵਿੱਚ 349 ਸਮਾਰਟ ਕਲਾਸ-ਰੂਮ, ਬਠਿੰਡਾ ਦੇ 445 ਸਕੂਲਾਂ ਵਿੱਚ 911 ਸਮਾਰਟ ਕਲਾਸ-ਰੂਮ, ਫਰੀਦਕੋਟ ਦੇ 203 ਸਕੂਲਾਂ ਵਿੱਚ 367 ਸਮਾਰਟ ਕਲਾਸਰੂਮ, ਫਤਹਿਗੜ੍ਹ ਸਾਹਿਬ ਦੇ 156 ਸਕੂਲਾਂ ਵਿੱਚ 326 ਸਮਾਰਟ ਕਲਾਸ-ਰੂਮ, ਫਾਜ਼ਿਲਕਾ ਦੇ 438 ਸਕੂਲਾਂ ਵਿੱਚ 824 ਸਮਾਰਟ ਕਲਾਸਰੂਮ, ਫਿਰੋਜ਼ਪੁਰ ਦੇ 355 ਸਕੂਲਾਂ ਵਿੱਚ 587 ਸਮਾਰਟ ਕਲਾਸਰੂਮ, ਗੁਰਦਾਸਪੁਰ ਦੇ 420 ਸਕੂਲਾਂ ਵਿੱਚ 909 ਸਮਾਰਟ ਕਲਾਸਰੂਮ, ਹੁਸ਼ਿਆਰਪੁਰ ਦੇ ਸਕੂਲਾਂ ਵਿੱਚ 1425 ਸਮਾਰਟ ਕਲਾਸਰੂਮ, ਜਲੰਧਰ ਦੇ 531 ਸਕੂਲਾਂ ਵਿੱਚ 1351 ਸਮਾਰਟ ਕਲਾਸਰੂਮ, ਕਪੂਰਥਲਾ ਦੇ 173 ਸਕੂਲਾਂ ਵਿੱਚ 341 ਸਮਾਰਟ ਕਲਾਸਰੂਮ, ਲੁਧਿਆਣਾ ਦੇ 761 ਸਕੂਲਾਂ ਵਿੱਚ 1650 ਸਮਾਰਟ ਕਲਾਸਰੂਮ, ਮਾਨਸਾ ਦੇ 352 ਸਕੂਲਾਂ ਵਿੱਚ 628 ਸਮਾਰਟ ਕਲਾਸਰੂਮ, ਮੋਗਾ ਦੇ 323 ਸਕੂਲਾਂ ਵਿੱਚ 593 ਸਮਾਰਟ ਕਲਾਸਰੂਮ, ਸ੍ਰੀ ਮੁਕਤਸਰ ਸਾਹਿਬ ਦੇ 345 ਸਕੂਲਾਂ ਵਿੱਚ 657 ਸਮਾਰਟ ਕਲਾਸਰੂਮ, ਪਠਾਨਕੋਟ ਦੇ 153 ਸਕੂਲਾਂ ਵਿੱਚ 383 ਸਮਾਰਟ ਕਲਾਸਰੂਮ, ਪਟਿਆਲਾ ਦੇ 402 ਸਕੂਲਾਂ ਵਿੱਚ 564 ਸਮਾਰਟ ਕਲਾਸਰੂਮ, ਰੂਪਨਗਰ ਦੇ 145 ਸਕੂਲਾਂ ਵਿੱਚ 297 ਸਮਾਰਟ ਕਲਾਸਰੂਮ, ਸਭਸ ਨਗਰ ਦੇ 168 ਸਕੂਲਾਂ ਵਿੱਚ 384 ਸਮਾਰਟ ਕਲਾਸਰੂਮ, ਸੰਗਰੂਰ ਦੇ 506 ਸਕੂਲਾਂ ਵਿੱਚ 1018 ਸਮਾਰਟ ਕਲਾਸਰੂਮ, ਤਰਨਤਾਰਨ ਦੇ 449 ਸਕੂਲਾਂ ਵਿੱਚ 799 ਸਮਾਰਟ ਕਲਾਸਰੂਮ ਤਿਆਰ ਕੀਤੇ ਜਾ ਰਹੇ ਹਨ।
ਸਿੱਖਿਆ ਸਕੱਤਰ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਮੇਂ ਦੇ ਹਾਣ ਦਾ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਨ੍ਹਾਂ ਤਹਿਤ ਢਾਂਚਾਗਤ ਵਿਕਾਸ ਦੇ ਨਾਲ-ਨਾਲ ਵਿੱਦਿਅਕ ਪੱਖੋਂ ਗੁਣਾਤਮਕਤਾ ਲਿਆਉਣ ਲਈ ਵੀ ਲਗਾਤਾਰ ਯਤਨ ਜਾਰੀ ਹਨ। ਜਿਸ ਨਾਲ ਸਿੱਖਿਆ ਦਾ ਮਿਆਰ ਹੋਰ ਵੀ ਉੱਚਾ ਉੱਠੇਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…