nabaz-e-punjab.com

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਪਖਾਨਿਆਂ ਦੀ ਉਸਾਰੀ ਲਈ ਜਾਰੀ ਕੀਤੀ 14.20 ਕਰੋੜ ਦੀ ਗਰਾਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਨਵੰਬਰ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਵਿਦਿਆਰਥੀਆਂ ਦੀ ਸਹੂਲਤਾਂ ਲਈ ਠੋਸ ਕਦਮ ਚੁੱਕੇ ਗਏ ਹਨ। ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਪਖਾਨਿਆਂ ਦੀ ਉਸਾਰੀ ਕਰਨ ਲਈ 14 ਕਰੋੜ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਡੀਜੀਐਸਈ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ/ਐਲੀਮੈਂਟਰੀ) ਨੂੰ ਜਾਰੀ ਕੀਤੇ ਪੱਤਰ ਅਨੁਸਾਰ ਸੂਬੇ ਦੇ ਸਮੂਹ 22 ਜ਼ਿਲ੍ਹਿਆਂ ਦੇ 2170 ਸਕੂਲਾਂ ਵਿੱਚ 2840 ਪਖਾਨੇ ਬਣਾਉਣ ਲਈ ਉਪਰੋਕਤ ਰਾਸ਼ੀ ਜਾਰੀ ਕੀਤੀ ਗਈ ਹੈ। ਸਕੂਲ ਮੁਖੀਆਂ ਨੂੰ ਸਖ਼ਤੀ ਨਾਲ ਆਖਿਆ ਗਿਆ ਹੈ ਕਿ ਪਖਾਨਿਆਂ ਦੀਆਂ ਕੰਧਾਂ ’ਤੇ ਸਵੱਛ ਭਾਰਤ ਲੋਗੋ ਬਣਵਾਇਆ ਜਾਵੇ ਅਤੇ ਉਸਾਰੀ ਲਈ ਵਧੀਆ ਮਟੀਰੀਅਲ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਮੁਹਾਲੀ ਜ਼ਿਲ੍ਹੇ ਦੇ 62 ਸਕੂਲਾਂ ਵਿੱਚ 84 ਪਖਾਨਿਆਂ ਲਈ 42 ਲੱਖ ਰੁਪਏ, ਅੰਮ੍ਰਿਤਸਰ ਦੇ 216 ਸਕੂਲਾਂ ਦੇ 242 ਪਖਾਨਿਆਂ ਲਈ 1 ਕਰੋੜ 21 ਲੱਖ ਰੁਪਏ, ਬਰਨਾਲਾ ਦੇ 53 ਸਕੂਲਾਂ ਦੇ 74 ਪਖਾਨਿਆਂ ਲਈ 37 ਲੱਖ ਰੁਪਏ, ਬਠਿੰਡਾ ਦੇ 100 ਸਕੂਲਾਂ ਵਿੱਚ 156 ਪਖਾਨਿਆਂ ਲਈ 78 ਲੱਖ ਰੁਪਏ, ਫਰੀਦਕੋਟ ਦੇ 24 ਸਕੂਲਾਂ ਵਿੱਚ 25 ਪਖਾਨਿਆਂ ਲਈ 12 ਲੱਖ 50 ਹਜ਼ਾਰ ਰੁਪਏ, ਫਤਹਿਗੜ੍ਹ ਸਾਹਿਬ ਦੇ 30 ਸਕੂਲਾਂ ਦੇ 38 ਪਖਾਨਿਆਂ ਲਈ 19 ਲੱਖ ਰੁਪਏ, ਫਾਜ਼ਿਲਕਾ ਦੇ 211 ਸਕੂਲਾਂ ਦੇ 288 ਪਖਾਨਿਆਂ ਲਈ 1 ਕਰੋੜ 44 ਲੱਖ ਰੁਪਏ, ਫਿਰੋਜ਼ਪੁਰ ਦੇ 117 ਸਕੂਲਾਂ ਦੇ 132 ਪਖਾਨਿਆਂ ਲਈ 66 ਲੱਖ ਰੁਪਏ, ਗੁਰਦਾਸਪੁਰ ਦੇ 107 ਸਕੂਲਾਂ ਦੇ 160 ਪਖਾਨਿਆਂ ਲਈ 80 ਲੱਖ ਰੁਪਏ, ਹੁਸ਼ਿਆਰਪੁਰ ਦੇ 124 ਸਕੂਲਾਂ ਦੇ 172 ਪਖਾਨਿਆਂ ਲਈ 86 ਲੱਖ ਰੁਪਏ, ਜਲੰਧਰ ਦੇ 178 ਸਕੂਲਾਂ ਦੇ 196 ਪਖਾਨਿਆਂ ਲਈ 98 ਲੱਖ ਰੁਪਏ, ਕਪੂਰਥਲਾ ਦੇ 26 ਸਕੂਲਾਂ ਦੇ 53 ਪਖਾਨਿਆਂ ਲਈ 26 ਲੱਖ 50 ਹਜ਼ਾਰ ਰੁਪਏ, ਲੁਧਿਆਣਾ ਦੇ 114 ਸਕੂਲਾਂ ਦੇ 183 ਪਖਾਨਿਆਂ ਲਈ 91 ਲੱਖ 50 ਹਜ਼ਾਰ ਰੁਪਏ, ਮਾਨਸਾ ਦੇ 41 ਸਕੂਲਾਂ ਦੇ 61 ਪਖਾਨਿਆਂ ਲਈ 30 ਲੱਖ 50 ਹਜ਼ਾਰ ਰੁਪਏ, ਮੋਗਾ ਦੇ 33 ਸਕੂਲਾਂ ਦੇ 41 ਪਖਾਨਿਆਂ ਲਈ 20 ਲੱਖ 50 ਹਜ਼ਾਰ ਰੁਪਏ, ਪਠਾਨਕੋਟ ਦੇ 27 ਸਕੂਲਾਂ ਦੇ 33 ਪਖਾਨਿਆਂ ਲਈ 16 ਲੱਖ 50 ਹਜ਼ਾਰ ਰੁਪਏ, ਪਟਿਆਲਾ ਦੇ 94 ਸਕੂਲਾਂ ਦੇ 134 ਪਖਾਨਿਆਂ ਲਈ 67 ਲੱਖ ਰੁਪਏ, ਰੂਪਨਗਰ ਦੇ 76 ਸਕੂਲਾਂ ਦੇ 108 ਪਖਾਨਿਆਂ ਲਈ 54 ਲੱਖ ਰੁਪਏ, ਸੰਗਰੂਰ ਦੇ 162 ਸਕੂਲਾਂ ਦੇ 188 ਪਖਾਨਿਆਂ ਲਈ 94 ਲੱਖ ਰੁਪਏ, ਐੱਸ.ਬੀ.ਐੱਸ.ਨਗਰ ਦੇ 73 ਸਕੂਲਾਂ ਦੇ 116 ਪਖਾਨਿਆਂ ਲਈ 58 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 135 ਸਕੂਲਾਂ ਦੇ 161 ਪਖਾਨਿਆਂ ਲਈ 80 ਲੱਖ 50 ਹਜ਼ਾਰ ਰੁਪਏ ਅਤੇ ਤਰਨਤਾਰਨ ਦੇ 167 ਸਕੂਲਾਂ ਦੇ 195 ਪਖਾਨਿਆਂ ਲਈ 97 ਲੱਖ 50 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…