nabaz-e-punjab.com

ਸਿੱਖਿਆ ਵਿਭਾਗ ਨੇ ਤੀਜੇ ਗੇੜ ਵਿੱਚ ਕੀਤੀਆਂ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ਅਧਿਆਪਕ ਆਨਲਾਈਨ ਤਬਾਦਲਾ ਨੀਤੀ ਤਹਿਤ ਸਾਲ 2021-22 ਦੇ ਸ਼ੈਸ਼ਨ ਦੀਆਂ ਤੀਜੇ ਗੇੜ ਦੀਆਂ ਬਦਲੀਆਂ ਵਿੱਚ 4313 ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਕੀਤੀਆਂ ਗਈਆਂ ਹਨ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਨਲਾਈਨ ਤਬਾਦਲਾ ਨੀਤੀ ਤਹਿਤ ਛੋਟ ਦਿੱਤੀਆਂ ਗਈਆਂ ਕੈਟਾਗਰੀ ਵਿੱਚ 93 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਹਨਾਂ ਵਿੱਚ 8 ਕੰਪਿਊਟਰ ਫੈਕਲਟੀਜ਼, 4 ਲੈਕਚਰਾਰ, 54 ਮਾਸਟਰ ਕਾਡਰ ਅਧਿਆਪਕ, 24 ਈਟੀਟੀ ਕਾਡਰ ਦੇ ਪ੍ਰਾਇਮਰੀ ਅਧਿਆਪਕ, ਅਤੇ 1 ਵੋਕੇਸ਼ਨਲ ਅਧਿਆਪਕ ਅਤੇ 2 ਹੋਰ ਕੈਟਾਗਰੀ ਦੇ ਅਧਿਆਪਕ ਸ਼ਾਮਲ ਹਨ। ਆਮ ਬਦਲੀਆਂ ਵਿੱਚ 4220 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਸ ਵਿੱਚ ਮਾਸਟਰ ਕਾਡਰ ਦੇ 2672 ਅਧਿਆਪਕਾਂ, ਈਟੀਟੀ ਕਾਡਰ ਦੇ 962 ਅਧਿਆਪਕਾਂ, ਲੈਕਚਰਾਰ ਕਾਡਰ ਵਿੱਚ 166 ਲੈਕਚਰਾਰਾਂ, ਹੋਰ ਕੈਟਾਗਰੀ ਵਿੱਚ 114 ਅਧਿਆਪਕਾਂ, 111 ਸਿੱਖਿਆ ਪ੍ਰੋਵਾਈਡਰਾਂ, 91 ਕੰਪਿਊਟਰ ਫੈਕਲਟੀਜ਼ ਦੀਆਂ, 37 ਏ.ਆਈ.ਈ; ਵਲੰਟੀਅਰਾਂ ਦੀਆਂ, 28 ਈ.ਜੀ.ਐੱਸ. ਵਲੰਟੀਅਰਾਂ ਦੀਆਂ, 29 ਐੱਸ.ਟੀ.ਆਰ. ਵਲੰਟੀਅਰਾਂ ਦੀਆਂ ਅਤੇ 19 ਵੋਕੇਸ਼ਨਲ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ।

Load More Related Articles
Load More By Nabaz-e-Punjab
Load More In Campaign

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …