ਸਿੱਖਿਆ ਵਿਭਾਗ ਵੱਲੋਂ ਸ਼ਲਾਘਾਯੋਗ ਕੰਮ ਕਰਨ ਵਾਲੇ ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਪੰਜਾਬ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਵਿਸ਼ਾ ਅਧਿਆਪਕਾਂ ਦੀ ਹੌਸਲਾ ਅਫਜਾਈ ਕਰਦਿਆਂ ਮੰਗਲਵਾਰ ਨੂੰ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਸਮੂਹ ਹਾਜ਼ਰ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਉਨ੍ਹਾਂ ਦੇ ਵਧੀਆ ਕਾਰਜਾਂ ਲਈ ਵਧਾਈ ਦਿੰਦਿਆਂ ਵਿਭਾਗ ਦਾ ਮਾਣ ਵਧਾਉਣ ਅਤੇ ਸਕੂਲਾਂ ਦੇ ਵਿੱਚ ਸ਼ਲਾਘਾਯੋਗ ਉਪਰਾਲਿਆਂ ਨੂੰ ਭਵਿੱਖ ਵਿੱਚ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਸਰਕਾਰੀ ਸਕੂਲ ਭੈਣੀ ਮਹਿਰਾਜ (ਬਰਨਾਲਾ) ਦੇ ਪ੍ਰਿੰਸੀਪਲ ਪ੍ਰਵੀਨ ਕੁਮਾਰ, ਡੰਗਰ ਖੇੜੀ ਢਾਣੀ (ਫਾਜ਼ਿਕਲਾ) ਦੇ ਪ੍ਰਿੰਸੀਪਲ ਸਤੀਸ਼ ਕੁਮਾਰ, ਜੈਤੋ ਸਰਜਾ (ਗੁਰਦਾਸਪੁਰ) ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ, ਬਟਾਲਾ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ, ਬੱਸੀ ਜਲਾਲ (ਹੁਸ਼ਿਆਰਪੁਰ) ਦੇ ਪ੍ਰਿੰਸੀਪਲ ਨਿਰਮਲ ਸਿੰਘ, ਬੱਸੀ ਕਲਾਂ (ਹੁਸ਼ਿਆਰਪੁਰ) ਦੇ ਪ੍ਰਿੰਸੀਪਲ ਜਤਿੰਦਰ ਸਿੰਘ, ਹਰਸ਼ਾ ਸਕੂਲ (ਹੁਸ਼ਿਆਰਪੁਰ) ਦੀ ਪ੍ਰਿੰਸੀਪਲ ਸੋਨਿਕਾ, ਗਿੱਦੜਵਿੰਢੀ (ਲੁਧਿਆਣਾ) ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ, ਚੱਬੇਵਾਲ (ਹੁਸ਼ਿਆਰਪੁਰ) ਦੀ ਪ੍ਰਿੰਸੀਪਲ ਮੰਜੂ, ਗੂੜੇ (ਲੁਧਿਆਣਾ) ਦੀ ਸਰਬਦੀਪ ਕੌਰ, ਸਿੰਬਲੀ (ਹੁਸ਼ਿਆਰਪੁਰ) ਦੇ ਇੰਚਾਰਜ ਜਸਵੀਰ ਸਿੰਘ, ਢਾਣੀ ਬਿਸ਼ੇਸ਼ਰਨਾਥ (ਫਾਜ਼ਿਲਕਾ) ਦੇ ਸਾਇੰਸ ਮਾਸਟਰ ਕ੍ਰਿਸ਼ਨ ਲਾਲ, ਗੁੱਜਰਾਂ (ਫਿਰੋਜ਼ਪੁਰ) ਦੇ ਹਿੰਦੀ ਮਾਸਟਰ ਤਜਿੰਦਰ ਸਿੰਘ, ਮਨਸੂਰਦੇਵਾ, ਜ਼ਿਲ੍ਹਾ ਫਿਰੋਜ਼ਪੁਰ ਦੇ ਪੰਜਾਬੀ ਅਧਿਆਪਕ ਜਗਜੀਤ ਸਿੰਘ, ਵੜਿੰਗ, ਜ਼ਿਲ੍ਹਾ ਸ੍ਰੀ ਮੁਕਤਸਰ ਦੀ ਸਾਇੰਸ ਅਧਿਆਪਕਾ ਕਮਲਜੀਤ ਕੌਰ, ਮੰਡੀ ਹਰਜੀਰਾਮ, ਮਲੌਟ ਦੇ ਸਾਇੰਸ ਅਧਿਆਪਕ ਵਿਕਰਮਜੀਤ ਸਿੰਘ, ਘਮਿਆਰਾ, ਸ੍ਰੀ ਮੁਕਤਸਰ ਸਾਹਿਬ ਦੀ ਸਾਇੰਸ ਅਧਿਆਪਕਾ ਬਲਵਿੰਦਰ ਕੌਰ, ਗੁੰਮਜਾਲ (ਫਾਜ਼ਿਲਕਾ) ਦੇ ਸਾਇੰਸ ਅਧਿਆਪਕ ਗਗਨਦੀਪ ਸਿੰਘ, ਕਿੱਕਰਖੇੜਾ (ਫਾਜ਼ਿਲਕਾ) ਦੇ ਸਾਇੰਸ ਅਧਿਆਪਕ ਹਰਪਾਲ ਸਿੰਘ, ਗਰੀਬਾਂ ਸਾਦੜ੍ਹ (ਫਾਜ਼ਿਲਕਾ) ਦੇ ਐਸਐਲਏ ਸੋਹਣ ਸਿੰਘ, ਰਾਜਪੁਰਾ ਟਾਊਨ ਦੀ ਗਣਿਤ ਅਧਿਆਪਕ ਅਲੀਸ਼ਾ ਚੌਧਰੀ, ਕੋਟ ਬਾਬਾ ਦੀਪ ਸਿੰਘ (ਅੰਮ੍ਰਿਤਸਰ) ਦੀ ਪੰਜਾਬੀ ਅਧਿਆਪਕਾ ਨਿਮਰਤਪਾਲ ਕੌਰ, ਭੌਖੜਾ (ਬਠਿੰਡਾ) ਦੇ ਆਰਟ ਐਂਡ ਕਰਾਫ਼ਟ ਟੀਚਰ ਹਰਦਰਸ਼ਨ ਸਿੰਘ ਨੂੰ ਸ਼ਲਾਘਾਯੋਗ ਸੇਵਾਵਾ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗਾਂ) ਡਾ. ਜਰਨੈਲ ਸਿੰਘ ਕਾਲੇਕੇ, ਏਐਸਪੀਡੀ ਸੁਰੇਖਾ ਠਾਕੁਰ, ਰਾਜੇਸ਼ ਜੈਨ, ਨਿਰਮਲ ਕੌਰ ਅਤੇ ਹੋਰ ਆਲ੍ਹਾ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…